05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

9 ਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਤੇ ਦੂਜੇ ਸੈਮੀ - ਫਾਈਨਲ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਲੁਆਈ ਭਰਵੀਂ ਹਾਜ਼ਰੀ

ਐੱਸ. ਏ.

Ad Position 21
No active advertisement
ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਖੇਡੇ ਗਏ ਦੂਜੇ ਸੈਮੀ-ਫਾਈਨਲ ਮੁਕਾਬਲੇ ਦੌਰਾਨ ਭਾਰਤ ਦੀ ਜਿੱਤ ਤੋਂ ਬਾਅਦ ਕੀਤੀ ਗਈ ਮਨਮੋਹਕ ਆਤਿਸ਼ਬਾਜ਼ੀ ਦਾ ਦ੍ਰਿਸ਼। ਤਸਵੀਰ : ਗੁਰਿੰਦਰ ਸਿੰਘ 05-11-2026
ਐੱਸ. ਏ. ਐੱਸ. ਨਗਰ, 4 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- 9ਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਮੁਹਾਲੀ ਵਿਖੇ 5ਵੇਂ ਸਥਾਨ ਅਤੇ ਪਹਿਲੇ ਤੇ ਦੂਜੇ ਸੈਮੀ-ਫਾਈਨਲ ਦੇ ਖੇਡੇ ਗਏ ਮੈਚਾਂ ਦੌਰਾਨ ਵੱਖ-ਵੱਖ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਜਿਥੇ ਮੈਚਾਂ ਦਾ ਰੱਜ ਕੇ ਅਨੰਦ ਮਾਣਿਆ, ਉਥੇ ਹੀ ਉਨ੍ਹਾਂ ਪੰਜਾਬੀ ਗੀਤਾਂ ‘ਤੇ ਖ਼ੂਬ ਭੰਗੜਾ ਪਾਇਆ। ਹਾਕੀ ਮੁਕਾਬਲੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਵਲੋਂ ਗੋਲ ਕਰਨ ‘ਤੇ ਵਿਦਿਆਰਥੀਆਂ ਵਲੋਂ ਤਾੜੀਆਂ ਵਜਾ ਕੇ ਤੇ ਹੂਟਿੰਗ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਗਿਆ। ਮੈਚ ਦੌਰਾਨ ਦਰਸ਼ਕਾਂ ਦੀ ਗਿਣਤੀ ਭਾਵੇਂ ਬੇਹੱਦ ਘੱਟ ਰਹੀ , ਪਰ ਸਕੂਲੀ ਵਿਦਿਆਰਥੀਆਂ ਨੇ ਪੰਜਾਬੀ ਗੀਤਾਂ ‘ਤੇ ਭੰਗੜਾ ਪਾ ਕੇ ਸਟੇਡੀਅਮ ਅੰਦਰ ਖੁਸ਼ੀਨੁਮਾ ਮਾਹੌਲ ਬਣਾਈ ਰੱਖਿਆ। ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਖੇਡੇ ਗਏ ਦੂਜੇ ਸੈਮੀ-ਫਾਈਨਲ ਮੈਚ ਦੌਰਾਨ ਵਿਦਿਆਰਥੀਆਂ ਵਲੋਂ ਚੱਕ ਦੇ ਇੰਡੀਆ ਤੇ ਭਾਰਤੀ ਝੰਡੇ ਲਹਿਰਾ ਕੇ ਭਾਰਤੀ ਟੀਮ ਦੀ ਹੌਸਲਾ ਅਫ਼ਜਾਈ ਕੀਤੀ ਗਈ। ਇਸੇ ਤਰ੍ਹਾਂ 5ਵੇਂ ਸਥਾਨ ਲਈ ਖੇਡੇ ਗਏ ਮੁਕਾਬਲੇ ਵਿਚ ਚੀਨ ਨੇ ਬੰਗਲਾਦੇਸ਼ ਨੂੰ 3-1 ਗੋਲਾ ਦੇ ਫ਼ਰਕ ਨਾਲ ਹਰਾਇਆ, ਜਦਕਿ ਪਹਿਲੇ ਸੈਮੀ-ਫਾਈਨਲ ਮੈਚ ਵਿਚ ਜਾਪਾਨ ਨੇ ਮਲੇਸ਼ੀਆ ਨੂੰ ਪੈਨਲਟੀ ਸਟਰੋਕਾਂ ਦੌਰਾਨ 5-3 ਗੋਲਾ ਦੇ ਅੰਤਰ ਨਾਲ ਹਰਾ ਕੇ ਅਤੇ ਦੂਜੇ ਸੈਮੀ-ਫਾਈਨਲ ਮੈਚ ‘ਚ ਭਾਰਤ ਨੇ ਦੱਖਣੀ ਕੋਰੀਆ ਨੂੰ 8-1 ਗੋਲਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦਰਸ਼ਕਾਂ ਨੇ ‘ਚੱਕ ਦੇ ਇੰਡੀਆ’ ਅਤੇ ‘ਇੰਡੀਆ-ਇੰਡੀਆ’ ਦੇ ਨਾਅਰੇ ਲਗਾ ਕੇ ਸਟੇਡੀਅਮ ਗੂੰਜਣ ਲਾਇਆ ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਖੇਡੇ ਗਏ ਦੂਜੇ ਸੈਮੀ-ਫਾਈਨਲ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਹੋਰਨਾਂ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਦਰਸ਼ਕਾਂ, ਵਿਦਿਆਰਥੀਆਂ ਤੇ ਅਨਾਊਂਸਰਾਂ ਵਲੋਂ ‘ਚੱਕ ਦੇ ਇੰਡੀਆ’ ਅਤੇ ‘ਇੰਡੀਆ-ਇੰਡੀਆ’ ਦੇ ਨਾਅਰੇ ਲਗਾ ਕੇ ਸਟੇਡੀਅਮ ਗੂੰਜਣ ਲਗਾ ਦਿੱਤਾ। ਦਰਸ਼ਕਾਂ ਨੇ ਮਨਮੋਹਕ ਆਤਿਸ਼ਬਾਜ਼ੀ ਦਾ ਮਾਣਿਆ ਆਨੰਦ ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਖੇਡੇ ਗਏ ਦੂਜੇ ਸੈਮੀ-ਫਾਈਨਲ ਮੁਕਾਬਲੇ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਕਰਵਾਈ ਗਈ ਸ਼ਾਨਦਾਰ ਆਤਿਸ਼ਬਾਜ਼ੀ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ। ਭਾਰਤੀ ਟੀਮ ਦੇ ਮੈਚ ਜਿੱਤਣ ਦੀ ਖੁਸ਼ੀ ਵਿਚ ਕੀਤੀ ਗਈ ਆਤਿਸ਼ਬਾਜ਼ੀ ਦੌਰਾਨ ਅਸਮਾਨ ਪੂਰੀ ਤਰ੍ਹਾਂ ਵੱਖ-ਵੱਖ ਰੰਗਾਂ ਨਾਲ ਰੁਸ਼ਨਾ ਉੱਠਿਆ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਗੁਲਾਬਗੜ੍ਹ ਰੋਡ ’ਤੇ ਕੈਂਟਰ ਦੀ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਿਆ, ਕਈ ਇਲਾਕੇ ਹਨੇਰੇ ’ਚ ਡੁੱਬੇ ਅਗਲੀ ਖ਼ਬਰ ਸ਼ਾਰਟ ਸਰਕਟ ਕਾਰਨ ਫਰਨੀਚਰ ਮਾਰਕੀਟ ’ਚ ਲੱਗੀ ਅੱਗ ਨਾਲ 24 ਦੁਕਾਨਾਂ ਸੜ ਕੇ ਸੁਆਹ 15 ਮਿੰਟਾਂ ’ ਚ ਪੂਰੀ ਮਾਰਕੀਟ ਅੱਗ ਦ...
Ad Position 24