05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਡੇਰਾਬੱਸੀ ਗੁਲਾਬਗੜ੍ਹ ਰੋਡ ’ਤੇ ਕੈਂਟਰ ਦੀ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਿਆ, ਕਈ ਇਲਾਕੇ ਹਨੇਰੇ ’ਚ ਡੁੱਬੇ

ਡੇਰਾਬੱਸੀ, 4 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੀ ਗੁਲਾਬਗੜ੍ਹ ਰੋਡ ‘ਤੇ ਭਾਰੀ ਵਾਹਨਾਂ ਦੀ ਬੇਰੋਕ ਆਵਾਜਾਈ ਇੱਕ ਵਾਰ ਫਿਰ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ। ਇੱਥੇ ਗਲੀ ਨੰਬਰ ਇੱਕ ਨੇੜੇ ਇੱਕ ਕੈਂਟਰ ਚਾਲਕ ਦੀ ਕਥਿਤ ਲਾਪਰਵਾਹੀ ਕਾਰਨ ਸੜਕ ਕਿਨਾਰੇ ਲੱਗਾ ਬਿਜਲੀ ਦਾ ਖੰਭਾ ਟੁੱਟ ਗਿਆ, ਜਿਸ ਨਾਲ ਗੁਲਾਬਗੜ੍ਹ ਰੋਡ ਸਮੇਤ ਆਸ-ਪਾਸ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ।

Ad Position 21
No active advertisement
ਡੇਰਾਬੱਸੀ ਦੀ ਗੁਲਾਬਗੜ੍ਹ ਰੋਡ ’ਤੇ ਕੈਂਟਰ ਦੀ ਟੱਕਰ ਨਾਲ ਟੁੱਟਿਆ ਬਿਜਲੀ ਦਾ ਖੰਭਾ ਤੇ ਮੌਕੇ ‘ਤੇ ਖੜ੍ਹਾ ਕੈਂਟਰ। 05-11-2026
ਡੇਰਾਬੱਸੀ, 4 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੀ ਗੁਲਾਬਗੜ੍ਹ ਰੋਡ ‘ਤੇ ਭਾਰੀ ਵਾਹਨਾਂ ਦੀ ਬੇਰੋਕ ਆਵਾਜਾਈ ਇੱਕ ਵਾਰ ਫਿਰ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ। ਇੱਥੇ ਗਲੀ ਨੰਬਰ ਇੱਕ ਨੇੜੇ ਇੱਕ ਕੈਂਟਰ ਚਾਲਕ ਦੀ ਕਥਿਤ ਲਾਪਰਵਾਹੀ ਕਾਰਨ ਸੜਕ ਕਿਨਾਰੇ ਲੱਗਾ ਬਿਜਲੀ ਦਾ ਖੰਭਾ ਟੁੱਟ ਗਿਆ, ਜਿਸ ਨਾਲ ਗੁਲਾਬਗੜ੍ਹ ਰੋਡ ਸਮੇਤ ਆਸ-ਪਾਸ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਅਚਾਨਕ ਬਿਜਲੀ ਗੁੱਲ ਹੋਣ ਕਾਰਨ ਸਮੁੱਚਾ ਇਲਾਕਾ ਘੁੱਪ ਹਨੇਰੇ ਵਿੱਚ ਡੁੱਬ ਗਿਆ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਦੌਰਾਨ ਇੱਕ ਐਕਟਿਵਾ ਵੀ ਹਾਦਸਾ ਗ੍ਰਸਤ ਹੋ ਗਈ। ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਲਾਬਗੜ੍ਹ ਰੋਡ ‘ਤੇ ਗਲੀ ਨੰਬਰ ਇੱਕ ਨੇੜੇ ਸੜਕ ਕਾਫ਼ੀ ਤੰਗ ਹੈ। ਇਸੇ ਦੌਰਾਨ ਉੱਥੋਂ ਲੰਘ ਰਹੇ ਇੱਕ ਕੈਂਟਰ ਦੀ ਟੱਕਰ ਨਾਲ ਸੜਕ ਕਿਨਾਰੇ ਲੱਗਾ ਬਿਜਲੀ ਦਾ ਖੰਭਾ ਟੁੱਟ ਗਿਆ। ਘਟਨਾ ਤੋਂ ਬਾਅਦ ਕੈਂਟਰ ਚਾਲਕ ਆਪਣਾ ਵਾਹਨ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਇਸ ਘਟਨਾ ਨੇ ਜਿੱਥੇ ਬਿਜਲੀ ਸਪਲਾਈ ਪ੍ਰਭਾਵਿਤ ਕੀਤੀ, ਉੱਥੇ ਤੰਗ ਸੜਕਾਂ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਲਾਕਾ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਗੁਲਾਬਗੜ੍ਹ ਰੋਡ ‘ਤੇ ਪਹਿਲਾਂ ਹੀ ਆਵਾਜਾਈ ਦਾ ਭਾਰੀ ਦਬਾਅ ਰਹਿੰਦਾ ਹੈ। ਅਜਿਹੇ ਵਿੱਚ ਵੱਡੇ ਟਰੱਕਾਂ, ਕੈਂਟਰਾਂ ਅਤੇ ਹੋਰ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਤੋਂ ਮੰਗ ਕੀਤੀ ਕਿ ਗੁਲਾਬਗੜ੍ਹ ਰੋਡ ਦੀ ਤੰਗ ਸੜਕ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਜਾਵੇ ਅਤੇ ਅਜਿਹੇ ਵਾਹਨਾਂ ਲਈ ਬਦਲਵੇਂ ਰਸਤੇ ਨਿਰਧਾਰਤ ਕੀਤੇ ਜਾਣ। ਇਸ ਦੇ ਨਾਲ ਹੀ ਬਿਜਲੀ ਦੇ ਖੰਭੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਂਟਰ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਣ ਉਪਰੰਤ ਬਿਜਲੀ ਵਿਭਾਗ ਦੀ ਟੀਮ ਵੱਲੋਂ ਖ਼ਰਾਬੀ ਦੂਰ ਕਰਨ ਅਤੇ ਬਿਜਲੀ ਸਪਲਾਈ ਬਹਾਲ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਸੀ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਜਲਦੀ ਬਹਾਲ ਕਰਨ ਦੇ ਨਾਲ-ਨਾਲ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਵੀ ਠੋਸ ਕਦਮ ਚੁੱਕੇ ਜਾਣ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਡਾ. ਹਰਵਿੰਦਰ ਸਿੰਘ ਭੱਟੀ ਦੀ ਪੁਸਤਕ ‘ਚੁਰਾਸੀਨਾਮਾ’ ਲੋਕ ਅਰਪਣ ਅਗਲੀ ਖ਼ਬਰ 9 ਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਤੇ ਦੂਜੇ ਸੈਮੀ - ਫਾਈਨਲ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਲੁਆਈ ਭਰਵੀਂ ਹਾ...
Ad Position 24