15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਦੀਵਾਲੀ ਦੀ ਵਧਾਈ ਦੇਣ ਆਏ ਜਾਣਕਾਰ ਵਲੋਂ ਔਰਤ ਨਾਲ ਕਥਿਤ ਛੇੜਛਾੜ , ਕੇਸ ਦਰਜ

ਜ਼ੀਰਕਪੁਰ, 15 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਇਕ ਸੁਸਾਇਟੀ ਦੀ ਵਸਨੀਕ ਔਰਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਉਸ ਨਾਲ ਕਥਿਤ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤੀਸ਼ ਮੂਤਨੇਜਾ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 16-11-2026
ਜ਼ੀਰਕਪੁਰ, 15 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਇਕ ਸੁਸਾਇਟੀ ਦੀ ਵਸਨੀਕ ਔਰਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਉਸ ਨਾਲ ਕਥਿਤ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤੀਸ਼ ਮੂਤਨੇਜਾ ਵਜੋਂ ਹੋਈ ਹੈ। ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ 74 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਨੁਸਾਰ ਦੀਵਾਲੀ ਵਾਲੇ ਦਿਨ ਮੁਲਜ਼ਮ, ਜੋ ਉਸੇ ਸੁਸਾਇਟੀ ਦੇ ਟਾਵਰ ਵਿਚ ਰਹਿੰਦਾ ਹੈ, ਖਾਣ-ਪੀਣ ਦਾ ਸਾਮਾਨ ਦੇਣ ਆਇਆ ਸੀ। ਇਸ ਦੌਰਾਨ ਉਸ ਨੇ ਔਰਤ ਦੇ ਸਰੀਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਨ੍ਹਾਂ ਨੂੰ ਉਸ ਨੇ ਅਣਗੌਲਿਆ ਕਰ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਬੀਤੇ ਸ਼ੁੱਕਰਵਾਰ ਸਵੇਰੇ ਕਰੀਬ 10:55 ਵਜੇ ਲਿਫਟ ਦੇ ਬਾਹਰ ਮੁਲਜ਼ਮ ਨੇ ਪਲੇਟ ਵਾਪਸ ਮੰਗਣ ਦੇ ਬਹਾਨੇ ਉਸ ਦਾ ਹੱਥ ਫੜ ਕੇ ਫਲੈਟ ਅੰਦਰ ਖਿੱਚ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ। ਔਰਤ ਨੇ ਵਿਰੋਧ ਕਰਦਿਆਂ ਮੁਲਜ਼ਮ ਨੂੰ ਬਾਹਰ ਕੱਢਿਆ ਅਤੇ ਉਸ ਦੇ ਘਰ ਸ਼ਿਕਾਇਤ ਕਰਨ ਗਈ, ਤਾਂ ਉਲਟਾ ਉਸ ਦੇ ਚਰਿੱਤਰ ’ਤੇ ਸਵਾਲ ਚੁੱਕੇ ਗਏ। ਪੀੜਤਾ ਨੇ ਪਰਿਵਾਰਕ ਮੈਂਬਰਾਂ ਵਲੋਂ ਧਮਕੀਆਂ ਦੇਣ ਦੇ ਵੀ ਦੋਸ਼ ਲਾਏ ਹਨ। ਮਾਮਲੇ ਦੇ ਪੜਤਾਲੀਆ ਅਫ਼ਸਰ ਰਾਜੇਸ਼ ਚੌਹਾਨ ਤੇ ਪੂਨਮ ਰਾਣੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲੇ ਵਿਚ ਨਾਮੀ ਲੇਖਕ ਗੁਰਨਾਮ ਕੰਵਰ ਤੇ ਅਦਾਕਾਰ ਮਲਕੀਤ ਰੌਣੀ ਦਾ ਸਨਮ... ਅਗਲੀ ਖ਼ਬਰ ਨੌਜਵਾਨਾਂ ਨੂੰ ਇਕ ਕਰੋੜ ਦੇ ਇਨਾਮ ਦਾ ਸੁਪਨਾ ਦਿਖਾਉਣ ਦੀ ਬਜਾਏ, ਪੱਕੀਆਂ ਨੌਕਰੀਆਂ ਦੇਵੇ ਭਗਵੰਤ ਮਾਨ ਸਰਕਾਰ-ਬੀਬੀ ਰਾਮੂਵ...
Ad Position 24