ਚੰਡੀਗੜ੍ਹ ਵਿਚ ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲੇ ਵਿਚ ਨਾਮੀ ਲੇਖਕ ਗੁਰਨਾਮ ਕੰਵਰ ਤੇ ਅਦਾਕਾਰ ਮਲਕੀਤ ਰੌਣੀ ਦਾ ਸਨਮਾਨ
ਚੰਡੀਗੜ੍ਹ, 15 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਦੇ ਡਾ. ਐਮ.
ਚੰਡੀਗੜ੍ਹ, 15 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਦੇ ਡਾ. ਐਮ. ਐਸ ਰੰਧਾਵਾ ਆਡੀਟੋਰੀਅਮ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਬਾਨੀ ਮਰਹੂਮ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ਸਾਹਿਤਕ ਮੇਲਾ ਲਾਇਆ। ਮੇਲੇ ਨੁਮਾ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਵਲੋਂ ਕੀਤੀ ਗਈ। ਉੱਘੇ ਚਿੰਤਕ ਗੁਰਨਾਮ ਕੰਵਰ ਅਤੇ ਪੰਜਾਬੀ ਰੰਗਮੰਚ ਤੇ ਫ਼ਿਲਮ ਅਦਾਕਾਰ ਮਲਕੀਤ ਰੌਣੀ ਨੂੰ ‘ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ’ ਨਾਲ਼ ਨਿਵਾਜ਼ਿਆ। ਤੇਰਾ ਸਿੰਘ ਚੰਨ ਪਰਿਵਾਰ ਦੇ ਸਹਿਯੋਗ ਨਾਲ਼ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਾਂ ਵਿਚ ਫੁਲਕਾਰੀ, ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ 11-11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਚੰਗੀ ਆਵਾਜ਼ ਦੀ ਗਾਇਕਾ ਹਰਪ੍ਰੀਤ ਕੌਰ ਤੇ ਹਰਿੰਦਰਜੀਤ ਹਰ ਦੇ ਗੀਤ ਨਾਲ ਹੋਇਆ। ਸਵਾਗਤੀ ਸ਼ਬਦਾਂ ਵਿਚ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪੰਜਾਬੀ ਲੇਖਕ ਸਭਾ ਸਵ. ਤੇਰਾ ਸਿੰਘ ਚੰਨ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਨਿਰੰਤਰ ਨਵੀਆਂ ਬੁਲੰਦੀਆਂ ਛੂਹ ਰਹੀ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਇਹ ਮੇਲਾ ਚੰਨ ਜੀ ਦੀਆਂ ਸੇਵਾਵਾਂ ਨੂੰ ਸਾਹਿਤਕ ਸ਼ਰਧਾਂਜਲੀ ਦਾ ਪ੍ਰਤੀਕ ਹੈ। ਸਭਾ ਦੀਆਂ ਕਰਗੁਜ਼ਾਰੀਆਂ ਤੇ ਪ੍ਰਾਪਤੀਆਂ ਨੂੰ ਦਰਸਾਉਂਦਾ ਇਕ ਕਿਤਾਬਚਾ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ, ਜਿਸ ਵਿਚ ਗੁਲਜ਼ਾਰ ਸਿੰਘ ਸੰਧੂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਮਲਕੀਤ ਰੌਣੀ, ਫ਼ਿਲਮ ਅਦਾਕਾਰ ਬੀ. ਐੱਨ. ਸ਼ਰਮਾ, ਗੁਰਨਾਮ ਕੰਵਰ, ਤੇਰਾ ਸਿੰਘ ਚੰਨ ਦੇ ਸਪੁੱਤਰ ਮਨਦੀਪ ਸਿੰਘ, ਜੀਵੇ ਪੰਜਾਬ ਸੰਸਥਾ ਕੈਨੇਡਾ ਦੇ ਸੰਚਾਲਕ ਭੁਪਿੰਦਰ ਮੱਲ੍ਹੀ, ਦੀਪਕ ਸ਼ਰਮਾ ਚਨਾਰਥਲ ਤੇ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨ। ਡਾ. ਦਵਿੰਦਰ ਮਹਿੰਦਰੂ ਦਾ ਨਾਵਲਿਟ ‘ਨਹੀਂ ਜਾਣਾ ਚਾਹੀਦਾ ਸੀ ਤੈਨੂੰ’, ਡਾ. ਸਤਿੰਦਰ ਸਿੰਘ ਬੇਦੀ ਦਾ ਕਾਵਿ ਸੰਗ੍ਰਿਹ ‘ਯਾਦਾਂ ਦੇ ਪਰਛਾਵੇਂ’ ਤੇ ਮਨਿੰਦਰਜੀਤ ਕੌਰ ਪੂਰਨ ਦਾ ਕਾਵਿ ਸੰਗ੍ਰਿਹ ‘ਅਹਿਸਾਸ ਦਾ ਸਫ਼ਰ’ ਵੀ ਲੋਕ ਅਰਪਣ ਕੀਤੇ ਗਏ। ਇਸੇ ਦੌਰਾਨ ਗੁਰਨਾਮ ਕੰਵਰ ਨੂੰ ਦਿੱਤਾ ਸਨਮਾਨ ਪੱਤਰ ਨਾਮਵਰ ਲੇਖਿਕਾ ਡਾ. ਗੁਰਮਿੰਦਰ ਸਿੱਧੂ ਤੇ ਮਲਕੀਤ ਰੌਣੀ ਦਾ ਸਨਮਾਨ ਪੱਤਰ ਸੁਖਵਿੰਦਰ ਸਿੱਧੂ ਨੇ ਪ੍ਰਾਪਤ ਕੀਤਾ। ਸਨਮਾਨ ਸਮੇਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਚੰਨ ਪਰਿਵਾਰ ਵਲੋਂ ਦਿਲਦਾਰ ਸਿੰਘ, ਡਾ. ਅਮੀਰ ਸੁਲਤਾਨਾ, ਮਮਤਾ, ਨਿਤਾਸ਼ਾ, ਅਮਰਜੀਤ ਕੌਰ, ਸਰਘੀ ਤੇ ਹੋਰ ਮੈਂਬਰ ਹਾਜ਼ਿਰ ਰਹੇ। ਸਨਮਾਨ ਵਿਚ ਬਲਵਿੰਦਰ ਸਿੰਘ ਉੱਤਮ, ਹਰਮਿੰਦਰ ਕਾਲੜਾ ਅਤੇ ਵਰਿੰਦਰ ਚੱਠਾ, ਡਾ. ਅਵਤਾਰ ਸਿੰਘ ਪਤੰਗ ਅਤੇ ਕਵਿੱਤਰੀ ਰਾਜਿੰਦਰ ਕੌਰ ਦੀ ਭੂਮਿਕਾ ਅਹਿਮ ਰਹੀ। ਸਮਾਜ ਸੰਵਾਰਨ ’ਚ ਸਾਹਿਤ, ਸੰਗੀਤ ਤੇ ਸਿਨੇਮਾ ਦੇ ਯੋਗਦਾਨ ਬਾਰੇ ਬੋਲਦਿਆਂ ਮੁੱਖ ਬੁਲਾਰੇ ਮਲਕੀਤ ਰੌਣੀ ਨੇ ਕਿਹਾ ਕਿ ਇਨ੍ਹਾਂ ਵਿਧਾਵਾਂ ਦਾ ਸਰੂਪ ਭਾਵੇਂ ਜਿੰਨਾ ਮਰਜ਼ੀ ਬਦਲ ਜਾਵੇ ਪਰ ਮੌਲਿਕਤਾ ਹਮੇਸ਼ਾ ਆਪਣੀ ਹੋਂਦ ਬਰਕਰਾਰ ਰੱਖਦੀ ਹੈ। ਸਵਰਨਜੀਤ ਸਵੀ ਤੇ ਭੁਪਿੰਦਰ ਮੱਲ੍ਹੀ ਨੇ ਵਿਚਾਰ ਰੱਖੇ। ਦਿਲਦਾਰ ਸਿੰਘ ਨੇ ਆਪਣੇ ਪਿਤਾ ਤੇਰਾ ਸਿੰਘ ਚੰਨ ਦੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸ਼ਾਂਤ ਸੁਭਾਅ ਤਾਕਤ ਬਣ ਕੇ ਉਨ੍ਹਾਂ ਦੀ ਕਾਰਜ ਸ਼ੈਲੀ ’ਤੇ ਅਸਰ ਕਰਦਾ ਰਿਹਾ। ਪ੍ਰਧਾਨਗੀ ਸ਼ਬਦਾਂ ਵਿਚ ਗੁਲਜ਼ਾਰ ਸਿੰਘ ਸੰਧੂ ਨੇ ਤੇਰਾ ਸਿੰਘ ਚੰਨ ਨਾਲ਼ ਆਪਣੀ ਲੰਬੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸ਼ਿੱਦਤ ਦੀ ਆਹਲਾ ਉਦਹਾਰਨ ਸਨ। ਇਸ ਮੌਕੇ ਹਰਪ੍ਰੀਤ ਕੌਰ, ਹਰਿੰਦਰਜੀਤ ਹਰ, ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ, ਪੰਜਾਬ ਬੁਕ ਸੈਂਟਰ, ਬਲਵਿੰਦਰ ਸਿੰਘ ਉੱਤਮ, ਬਲਦੇਵ ਸਿੰਘ ਸਪਤਰਿਸ਼ੀ, ਸਮੂਹ ਚੰਨ ਪਰਿਵਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ। ਇਸ ਮੌਕੇ ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਡਾ. ਲਾਭ ਸਿੰਘ ਖੀਵਾ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਮੇਹਰ ਮਾਣਕ, ਨਵਦੀਪ ਸਿੰਘ ਗਿੱਲ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਕੈਪਟਨ ਨਰਿੰਦਰ ਸਿੰਘ, ਦਰਸ਼ਨ ਬੁੱਟਰ, ਬੰਤ ਬਰਾੜ, ਗੁਰਦੀਪ ਗੁਲ, ਪ੍ਰੇਮ ਵਿਜ, ਕੇ. ਕੇ. ਸ਼ਾਰਦਾ, ਵਿਜੇ ਕਪੂਰ, ਕੰਵਲਜੀਤ ਕੌਰ ਢਿੱਲੋਂ, ਨੀਲਮ ਗੋਇਲ, ਦਵਿੰਦਰ ਦਮਨ, ਜਸਵੰਤ ਦਮਨ, ਜਗਦੀਪ ਨੂਰਾਨੀ, ਡਾ. ਬਲਦੇਵ ਸਿੰਘ ਖਹਿਰਾ, ਸੀਮਾ ਗੁਪਤਾ, ਹਰਚਰਨ ਸੰਧੂ, ਹਰਬੰਸ ਸੋਢੀ, ਬਲਵਿੰਦਰ ਜੰਮੂ, ਵੀਨਾ ਜੰਮੂ, ਪੂਨਮ ਸਿੰਘ ਪ੍ਰੀਤਲੜੀ, ਰਤੀ ਕਾਂਤ ਸਿੰਘ, ਊਸ਼ਾ ਕੰਵਰ, ਗੁਰਦੇਵ ਪਾਲ, ਡਾ. ਜਸਪਾਲ ਸਿੰਘ, ਆਦਿ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।