18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਿੰਡ ਪਲਾਸੀ ਵਿਖੇ ਲਾਲ ਲਕੀਰ ਦੇ ਕਥਿਤ ਗ਼ਲਤ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ

ਸੁਖਸਾਲ, 18 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਪਲਾਸੀ ਵਿਖੇ ਮਾਲ ਵਿਭਾਗ ਵਲੋਂ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਲਾਲ ਲਕੀਰ ਦੇ ਕੀਤੇ ਗਏ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਪੰਚ ਪਰਮਿੰਦਰ ਸਿੰਘ ਨੇ ਆਖਿਆ ਕਿ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਲਾਲ ਲਕੀਰ ਦੇ ਮੁਲਾਂਕਣ ਦੌਰਾਨ ਸਹੀ ਢੰਗ ਨਾਲ ਪੜਤਾਲ ਨਾ ਕੀਤੇ ਜਾਣ ਕਾਰਨ ਕਈ ਘਰਾਂ ਅਤੇ ਖ਼ਸਰਾ ਨੰਬਰਾਂ ਨੂੰ ਲੈ ਕੇ ਇਤਰਾਜ਼ ਪੈਦਾ ਹੋਏ ਹਨ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਪਿੰਡ ਪਲਾਸੀ ਦੇ ਸਰਪੰਚ ਪਰਮਿੰਦਰ ਸਿੰਘ ਆਏ ਹਾਜ਼ਰ ਪਿੰਡ ਵਾਸੀ। ਤਸਵੀਰ : ਚੌਧਰੀ ਧਰਮ ਪਾਲ 19-11-2026
ਸੁਖਸਾਲ, 18 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਪਲਾਸੀ ਵਿਖੇ ਮਾਲ ਵਿਭਾਗ ਵਲੋਂ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਲਾਲ ਲਕੀਰ ਦੇ ਕੀਤੇ ਗਏ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਪੰਚ ਪਰਮਿੰਦਰ ਸਿੰਘ ਨੇ ਆਖਿਆ ਕਿ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਲਾਲ ਲਕੀਰ ਦੇ ਮੁਲਾਂਕਣ ਦੌਰਾਨ ਸਹੀ ਢੰਗ ਨਾਲ ਪੜਤਾਲ ਨਾ ਕੀਤੇ ਜਾਣ ਕਾਰਨ ਕਈ ਘਰਾਂ ਅਤੇ ਖ਼ਸਰਾ ਨੰਬਰਾਂ ਨੂੰ ਲੈ ਕੇ ਇਤਰਾਜ਼ ਪੈਦਾ ਹੋਏ ਹਨ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਤਹਿਸੀਲਦਾਰ ਨੰਗਲ ਸੁਮਿਤ ਢਿੱਲੋਂ ਵਿਸ਼ੇਸ਼ ਤੌਰ ’ਤੇ ਪਿੰਡ ਪਲਾਸੀ ਵਿਖੇ ਇਜਲਾਸ ਵਿਚ ਪਹੁੰਚੇ ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖਦਿਆਂ ਮੰਗ ਕੀਤੀ ਕਿ ਜਿਨ੍ਹਾਂ ਘਰਾਂ ਅਤੇ ਖ਼ਸਰਾ ਨੰਬਰਾਂ ਨੂੰ ਲਾਲ ਲਕੀਰ ਵਿਚ ਸ਼ਾਮਲ ਕਰਨ ਜਾਂ ਇਸ ਦੇ ਮੁਲਾਂਕਣ ਨੂੰ ਲੈ ਕੇ ਇਤਰਾਜ਼ ਹਨ ਉਨ੍ਹਾਂ ਦੀ ਮੌਕੇ ’ਤੇ ਜਾ ਕੇ ਪੜਤਾਲ ਕੀਤੀ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੱਝ ਖ਼ਸਰਾ ਨੰਬਰਾਂ ਨੂੰ ਲਾਲ ਲਕੀਰ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਵਲੋਂ ਰਿਕਾਰਡ ਅਤੇ ਜ਼ਮੀਨੀ ਸਥਿਤੀ ਦੀ ਬਾਰੀਕੀ ਨਾਲ ਜਾਂਚ ਕਰਕੇ ਸਹੀ ਮੁਲਾਂਕਣ ਕੀਤਾ ਜਾਵੇ ਤਾਂ ਜੋ ਕਿਸੇ ਵੀ ਪਿੰਡ ਵਾਸੀ ਨਾਲ ਬੇਇਨਸਾਫ਼ੀ ਨਾ ਹੋਵੇ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਲ ਲਕੀਰ ਦੇ ਕਥਿਤ ਮੁਲਾਂਕਣ ਸਬੰਧੀ ਉਨ੍ਹਾਂ ਦੇ ਇਤਰਾਜ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਤਰਾਜ਼ ਵਾਲੇ ਘਰਾਂ ਤੇ ਖ਼ਸਰਾ ਨੰਬਰਾਂ ਦੀ ਸਹੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ਼ ਮਿਲ ਸਕੇ ਅਤੇ ਇਸ ਮਾਮਲੇ ਦਾ ਜਲਦ ਹੱਲ ਕੀਤਾ ਜਾਵੇ। ਇਸ ਮੌਕੇ ਤਹਿਸੀਲਦਾਰ ਨੰਗਲ ਸੁਮਿਤ ਢਿੱਲੋਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਮੇਰਾ ਘਰ ਮੇਰੇ ਨਾਮ ਅਧੀਨ ਇਹ ਕੰਮ ਚੱਲ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਦੇ ਇਤਰਾਜ਼ ਸੁਣਨ ਤੋਂ ਬਾਅਦ ਹਲਕਾ ਪਟਵਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੁਬਾਰਾ ਦਰੁਸਤੀ ਕਰਕੇ ਰਿਪੋਰਟ ਦੇਣ ਅਤੇ ਫਿਰ ਤੋਂ ਪਿੰਡ ਵਿਚ ਇਜਲਾਸ ਕਰਕੇ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਪਰਮਿੰਦਰ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਕਰਮ ਚੰਦ, ਤਰਸੇਮ ਲਾਲ, ਮਾਸਟਰ ਪਰਮਜੀਤ ਸਿੰਘ, ਸੁਰਜੀਤ ਸਿੰਘ, ਵਿਨੋਦ ਜੋਸ਼ੀ, ਅਰੁਣ ਕਪਿਲ, ਜੀਤ ਰਾਮ ਆਦਿ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਪੁਰਸ਼ ਸੇਪਕਟਕਰਾ ਚੈਂਪੀਅਨਸ਼ਿਪ ’ਚ ਸੋਨੇ ਦਾ ਤਗਮਾ ਜਿ... ਅਗਲੀ ਖ਼ਬਰ ਚੰਡੀਗੜ੍ਹ ਵਿਚ ਕਰਵਾਈ ਜਾਵੇਗੀ 20 ਤੋਂ 24 ਨਵੰਬਰ ਤੱਕ ‘ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026’- ਦਿਲਪ੍ਰੀਤ ਸੇਖੋਂ
Ad Position 24