ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਪੁਰਸ਼ ਸੇਪਕਟਕਰਾ ਚੈਂਪੀਅਨਸ਼ਿਪ ’ਚ ਸੋਨੇ ਦਾ ਤਗਮਾ ਜਿੱਤਿਆ
ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ‘ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਪੁਰਸ਼ ਸੇਪਕਟਕਰਾ ਚੈਂਪੀਅਨਸ਼ਿਪ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਚੰਡੀਗੜ੍ਹ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ‘ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਪੁਰਸ਼ ਸੇਪਕਟਕਰਾ ਚੈਂਪੀਅਨਸ਼ਿਪ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਚੰਡੀਗੜ੍ਹ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸ਼ਾਨਦਾਰ ਚੁਸਤੀ, ਟੀਮ ਭਾਵਨਾ ਅਤੇ ਖੇਡ ਕੌਸ਼ਲ ਦਾ ਪ੍ਰਦਰਸ਼ਨ ਕਰਦਿਆਂ, ਕਾਲਜ ਦੀ ਟੀਮ ਨੇ ਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕੀਤਾ। ਟੂਰਨਾਮੈਂਟ ਵਿਚ ਦੂਜਾ ਸਥਾਨ ਪੰਜਾਬ ਯੂਨੀਵਰਸਿਟੀ ਕੈਂਪਸ ਦੀ ਟੀਮ ਅਤੇ ਤੀਜਾ ਸਥਾਨ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ, ਸੈਕਟਰ 46, ਚੰਡੀਗੜ੍ਹ ਨੇ ਹਾਸਲ ਕੀਤਾ।ਜੇਤੂ ਕਾਲਜ ਦੀ ਟੀਮ ਵਿਚ- ਰਿਸ਼ੀ (ਬੀ.ਏ.-1), ਲਕਸ਼ਮਣ (ਬੀ.ਏ.-1), ਅੰਸ਼ੁਮਨ ਯਾਦਵ (ਬੀ.ਏ.-1), ਪ੍ਰਿੰਸ (ਬੀ.ਏ.-1), ਸਾਹਿਲ (ਬੀ.ਏ.-1), ਚਿਤਰੰਜਨ ਕੁਮਾਰ (ਬੀ.ਏ.-1), ਅਮਿਤ ਯਾਦਵ (ਬੀ.ਏ.-1), ਵੀਨੂ (ਬੀ.ਏ.-1), ਦੀਪੂ ਕੁਮਾਰ (ਬੀ.ਏ.-1), ਧਨੰਜੇ (ਬੀ.ਏ.-1), ਪ੍ਰਿੰਸ ਕੁਮਾਰ (ਬੀ.ਏ.-1), ਅਕਬਰ (ਸੀ.ਡਬਲਯੂ.ਐੱਸ.), ਸੁਮਨ ਥਾਪਾ (ਸੀ.ਡਬਲਯੂ.ਐੱਸ), ਜਗਦੀਪ ਵਰਮਾ (ਬੀ.ਏ.-1) ਅਤੇ ਗੁਰਸਹਿਜ ਸਿੰਘ (ਬੀ.ਏ.-2) ਵਿਦਿਆਰਥੀ-ਖਿਡਾਰੀ ਸ਼ਾਮਲ ਸਨ।ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਸੰਸਥਾ ਦਾ ਨਾਂ ਰੌਸ਼ਨ ਕਰਨ ਲਈ ਖਿਡਾਰੀਆਂ ਅਤੇ ਟੀਮ ਇੰਚਾਰਜ ਡਾ. ਮਨਦੀਪ ਥੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੋਚ ਭੁਪਿੰਦਰ ਕੁਮਾਰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਮੀਤ ਗਿੱਲ ਦੇ ਯਤਨਾਂ ਦੀ ਵੀ ਪ੍ਰਸੰਸਾ ਕੀਤੀ।