21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਚੰਡੀਗੜ੍ਹ ਯੂਨੀਵਰਸਿਟੀ ਤੇ ਲਾਂਡਰਾਂ ਕਾਲਜ ਦੇ ਨਾਂਅ ’ਤੇ ਕਰਿਆਨਾ ਸਟੋਰ ਮਾਲਕ ਨਾਲ 14.90 ਲੱਖ ਦੀ ਠੱਗੀ

ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-26 ਸਥਿਤ ਕਰਿਆਨਾ ਸਟੋਰ ਦੇ ਮਾਲਕ ਨਾਲ ਕਾਲਜਾਂ ਤੇ ਯੂਨੀਵਰਸਿਟੀ ਦੀਆਂ ਕੰਟੀਨਾਂ ਦੇ ਨਾਂਅ ’ਤੇ 14 ਲੱਖ 90 ਹਜ਼ਾਰ 600 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸੈਕਟਰ-26 ਥਾਣਾ ਪੁਲਿਸ ਨੇ ਮੁਹਾਲੀ ਦੇ ਨਿਤਨੇਮ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਚਿਨ ਗੋਇਲ ਨੇ ਦੱਸਿਆ ਕਿ ਮੁਲਜ਼ਮ ਨੇ ਸ੍ਰੀ ਗੁਰੂ ਰਾਮ ਦਾਸ ਐਜੂਕੇਸ਼ਨਲ ਸੁਸਾਇਟੀ, ਸੀ.

Ad Position 21
No active advertisement
ਅਜੀਤ ਡੈਸਕ 22-11-2026
ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-26 ਸਥਿਤ ਕਰਿਆਨਾ ਸਟੋਰ ਦੇ ਮਾਲਕ ਨਾਲ ਕਾਲਜਾਂ ਤੇ ਯੂਨੀਵਰਸਿਟੀ ਦੀਆਂ ਕੰਟੀਨਾਂ ਦੇ ਨਾਂਅ ’ਤੇ 14 ਲੱਖ 90 ਹਜ਼ਾਰ 600 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸੈਕਟਰ-26 ਥਾਣਾ ਪੁਲਿਸ ਨੇ ਮੁਹਾਲੀ ਦੇ ਨਿਤਨੇਮ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਚਿਨ ਗੋਇਲ ਨੇ ਦੱਸਿਆ ਕਿ ਮੁਲਜ਼ਮ ਨੇ ਸ੍ਰੀ ਗੁਰੂ ਰਾਮ ਦਾਸ ਐਜੂਕੇਸ਼ਨਲ ਸੁਸਾਇਟੀ, ਸੀ. ਜੀ. ਸੀ. ਲਾਂਡਰਾਂ ਤੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਕੰਟੀਨਾਂ ਦਾ ਸਾਮਾਨ ਖਰੀਦਣ ਦੇ ਨਾਂਅ ’ਤੇ ਉਸ ਕੋਲੋਂ ਕਰਿਆਨੇ ਦਾ ਸਾਮਾਨ ਤੇ ਸਿਲਵਰ ਫੁਆਇਲ ਮੰਗਵਾਈ। ਇਸ ਸੰਬੰਧੀ ਜੂਨ ਅਤੇ ਜੁਲਾਈ 20 26 ਵਿਚ ਪੰਜ ਬਿੱਲ ਜਾਰੀ ਕੀਤੇ ਗਏ, ਪਰ ਭੁਗਤਾਨ ਨਹੀਂ ਕੀਤਾ ਗਿਆ। ਸ਼ਿਕਾਇਤ ਅਨੁਸਾਰ ਸਾਮਾਨ ਦੀਆਂ ਜਾਅਲੀ ਰਸੀਦਾਂ ਵੀ ਭੇਜੀਆਂ ਗਈਆਂ। ਜਦੋਂ ਵਪਾਰੀ ਨੇ ਸੰਬੰਧਤ ਕਾਲਜ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਮੁਲਜ਼ਮ ਹੁਣ ਉਥੇ ਕੰਮ ਨਹੀਂ ਕਰਦਾ ਅਤੇ ਸੰਸਥਾ ਨੂੰ ਸਾਮਾਨ ਮਿਲਿਆ ਹੀ ਨਹੀਂ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਨਿਤਨੇਮ ਸਿੰਘ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਚਾਰ ਵਿਅਕਤੀਆਂ ਦੇ ਖਾਤਿਆਂ ’ਚੋਂ ਉਡਾਏ 15 ਲੱਖ ਰੁ. ਅਗਲੀ ਖ਼ਬਰ ਅੱਜ ਚੰਡੀਗੜ੍ਹ ਆਉਣਗੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ
Ad Position 24