21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਾਈਬਰ ਠੱਗਾਂ ਨੇ ਚਾਰ ਵਿਅਕਤੀਆਂ ਦੇ ਖਾਤਿਆਂ ’ਚੋਂ ਉਡਾਏ 15 ਲੱਖ ਰੁ.

ਐੱਸ. ਏ.

Ad Position 21
No active advertisement
ਅਜੀਤ ਡੈਸਕ 22-11-2026
ਐੱਸ. ਏ. ਐੱਸ. ਨਗਰ, 21 ਨਵੰਬਰ (ਕਪਿਲ ਵਧਵਾ)-ਮੁਹਾਲੀ ਜ਼ਿਲ੍ਹੇ ਵਿਚ ਸਾਈਬਰ ਠੱਗਾਂ ਨੇ ਚਾਰ ਵਿਅਕਤੀਆਂ ਦੇ ਬੈਂਕ ਖਾਤਿਆਂ ’ਚੋਂ ਕਰੀਬ 15 ਲੱਖ ਰੁ. ਦੀ ਰਕਮ ਕਢਵਾ ਲਈ। ਠੱਗਾਂ ਨੇ ਕਿਤੇ ਮੋਬਾਈਲ ਸਿਮ ਬੰਦ ਕਰਵਾ ਕੇ, ਕਿਤੇ ਏ. ਟੀ. ਐੱਮ. ਕਾਰਡ ਬਦਲ ਕੇ ਅਤੇ ਕਿਤੇ ਮੋਬਾਈਲ ਬੈਂਕਿੰਗ ਐਪਸ ਵਿਚ ਗੜਬੜ ਕਰਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ। ਫੇਜ਼-7 ਸਥਿਤ ਸਾਈਬਰ ਕ੍ਰਾਈਮ ਪੁਲਿਸ ਨੇ ਇਨ੍ਹਾਂ ਵਿਚੋਂ ਤਿੰਨ ਮਾਮਲੇ 20 ਨਵੰਬਰ ਨੂੰ ਦਰਜ ਕੀਤੇ ਹਨ, ਜਦਕਿ ਇਕ ਮਾਮਲੇ ਵਿਚ 16 ਨਵੰਬਰ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਪਹਿਲੇ ਮਾਮਲੇ ਵਿਚ ਸੈਕਟਰ-56 ਚੰਡੀਗੜ੍ਹ ਦੀ ਰਹਿਣ ਵਾਲੀ ਸੰਜੂ ਦੇਵੀ ਨੇ ਸ਼ਿਕਾਇਤ ਦਿੱਤੀ ਕਿ 21 ਅਕਤੂਬਰ ਨੂੰ ਜਦੋਂ ਉਹ ਮੁਹਾਲੀ ਵਿਖੇ ਕੰਮ ਕਰਨ ਲਈ ਆਈ ਹੋਈ ਸੀ ਤਾਂ ਅਚਾਨਕ ਉਸ ਦੇ ਮੋਬਾਈਲ ਦਾ ਨੈੱਟਵਰਕ ਬੰਦ ਹੋ ਗਿਆ। ਅਗਲੇ ਦਿਨ ਉਸ ਦੇ ਪਤੀ ਨੇ ਏਅਰਟੈੱਲ ਦਫ਼ਤਰ ਜਾ ਕੇ ਸਿਮ ਨੂੰ ਪ੍ਰੀਪੇਡ ਤੋਂ ਪੋਸਟਪੇਡ ਕਰਵਾਇਆ ਤਾਂ ਬੈਂਕ ਖਾਤਿਆਂ ’ਚੋਂ ਬਿਨਾਂ ਕਿਸੇ ਐੱਸ. ਐੱਮ. ਐੱਸ. ਅਲਰਟ ਦੇ ਪੈਸੇ ਨਿਕਲਣ ਦਾ ਪਤਾ ਲੱਗਾ। ਠੱਗਾਂ ਨੇ ਕੈਨਰਾ ਬੈਂਕ ਵਿਚੋਂ 2 ਲੱਖ 21 ਹਜ਼ਾਰ 908 ਰੁ. ਅਤੇ ਪੰਜਾਬ ਨੈਸ਼ਨਲ ਬੈਂਕ ਵਿਚੋਂ 1 ਲੱਖ 53 ਹਜ਼ਾਰ 860 ਰੁ. ਕਢਵਾ ਲਏ। ਕੁੱਲ 3 ਲੱਖ 75 ਹਜ਼ਾਰ 768 ਰੁ. ਦੀ ਠੱਗੀ ਦੇ ਮਾਮਲੇ ਵਿਚ 16 ਨਵੰਬਰ ਨੂੰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਦੂਜੇ ਮਾਮਲੇ ਵਿਚ ਚੰਡੀਗੜ੍ਹ ਬਿਜਲੀ ਵਿਭਾਗ ਤੋਂ ਸੇਵਾਮੁਕਤ ਹੰਸ ਰਾਜ ਨੇ ਸ਼ਿਕਾਇਤ ਦਿੱਤੀ ਕਿ 5 ਨਵੰਬਰ ਨੂੰ ਉਨ੍ਹਾਂ ਦੇ ਖਾਤੇ ਵਿਚੋਂ 5 ਹਜ਼ਾਰ ਰੁ. ਕੱਟਣ ਦਾ ਸੁਨੇਹਾ ਆਇਆ। ਬੈਂਕ ਸਟੇਟਮੈਂਟ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ 28 ਅਕਤੂਬਰ ਤੋਂ 5 ਨਵੰਬਰ ਤੱਕ ਉਨ੍ਹਾਂ ਦੇ ਖਾਤੇ ਵਿਚੋਂ ਬਿਨਾਂ ਜਾਣਕਾਰੀ ਅਤੇ ਐੱਸ. ਐੱਮ. ਐੱਸ. ਅਲਰਟ ਦੇ 2 ਲੱਖ ਰੁ. ਕਢਵਾਏ ਗਏ ਸਨ। ਤੀਜੇ ਮਾਮਲੇ ਵਿਚ ਖਰੜ ਦੀ ਰਹਿਣ ਵਾਲੀ ਨੀਨਾ ਕੁਮਾਰੀ ਨੇ ਦੱਸਿਆ ਕਿ 1 ਨਵੰਬਰ ਨੂੰ ਉਸ ਦਾ ਪਤੀ ਲਾਂਡਰਾਂ ਰੋਡ ਸਥਿਤ ਪੀ. ਐੱਨ. ਬੀ. ਦੇ ਏ. ਟੀ. ਐੱਮ. ’ਚੋਂ 1500 ਰੁ. ਕਢਵਾਉਣ ਗਿਆ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਏ. ਟੀ. ਐੱਮ. ਬੂਥ ਵਿਚ ਦਾਖ਼ਲ ਹੋਏ। ਉਸ ਦੇ ਪਤੀ ਦਾ ਕਾਰਡ ਹੇਠਾਂ ਡਿੱਗਣ ’ਤੇ ਮੁਲਜ਼ਮਾਂ ਨੇ ਕਾਰਡ ਚੁੱਕ ਕੇ ਉਸ ਨੂੰ ਜਾਅਲੀ ਕਾਰਡ ਨਾਲ ਬਦਲ ਦਿੱਤਾ। ਅਗਲੇ ਦਿਨ ਖਾਤੇ ਵਿਚੋਂ 2 ਲੱਖ 25 ਹਜ਼ਾਰ ਰੁ. ਦੀਆਂ ਗ਼ੈਰ-ਕਾਨੂੰਨੀ ਨਿਕਾਸੀਆਂ ਦਾ ਪਤਾ ਲੱਗਾ। ਚੌਥੇ ਮਾਮਲੇ ਵਿਚ ਮੁਹਾਲੀ ਦੇ ਸੈਕਟਰ-79 ਦੇ ਵਸਨੀਕ ਸ਼ਟਰਿੰਗ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 18 ਅਕਤੂਬਰ ਨੂੰ ਉਸ ਦੇ ਮੋਬਾਈਲ ਵਿਚ ਗੂਗਲ ਪੇਅ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੀਆਂ ਐਪਸ ਖੁੱਲ੍ਹਣੀਆਂ ਬੰਦ ਹੋ ਗਈਆਂ। ਉਸ ਦੇ ਕਿਰਾਏਦਾਰ ਵਲੋਂ ਫੋਨ ਵਿਚ ਫੋਨਪੇਅ ਐਪ ਡਾਊਨਲੋਡ ਕਰਕੇ ਬੈਲੇਂਸ ਚੈੱਕ ਕਰਨ ’ਤੇ ਚਾਰ ਸ਼ੱਕੀ ਲੈਣ-ਦੇਣ ਸਾਹਮਣੇ ਆਏ। ਇਨ੍ਹਾਂ ਰਾਹੀਂ 3 ਲੱਖ, 99 ਹਜ਼ਾਰ, 2 ਲੱਖ ਅਤੇ 99 ਹਜ਼ਾਰ ਰੁ. ਕਢਵਾਏ ਗਏ। ਕੁੱਲ 6 ਲੱਖ 98 ਹਜ਼ਾਰ ਰੁ. ਦੀ ਠੱਗੀ ਕੀਤੀ ਗਈ। ਸਾਈਬਰ ਕ੍ਰਾਈਮ ਪੁਲਿਸ ਨੇ ਹੰਸ ਰਾਜ, ਨੀਨਾ ਕੁਮਾਰੀ ਅਤੇ ਗੁਰਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ’ਤੇ 20 ਨਵੰਬਰ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਤਿੰਨ ਵੱਖ-ਵੱਖ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਲੋਕ ਅਦਾਲਤਾਂ ’ਚ ਚੈੱਕ ਬਾਊਂਸ ਦੇ 5267 ਕੇਸਾਂ ਦਾ ਨਿਪਟਾਰਾ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਤੇ ਲਾਂਡਰਾਂ ਕਾਲਜ ਦੇ ਨਾਂਅ ’ਤੇ ਕਰਿਆਨਾ ਸਟੋਰ ਮਾਲਕ ਨਾਲ 14.90 ਲੱਖ ਦੀ ਠੱਗੀ
Ad Position 24