21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮੁਬਾਰਿਕਪੁਰ-ਪੰਡਵਾਲਾ ਸੜਕ ’ਤੇ ਸਥਿਤ ਕਾਲੋਨੀ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸੇ

ਡੇਰਾਬੱਸੀ, 21 ਨਵੰਬਰ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਮੁਬਾਰਿਕਪੁਰ ਖੇਤਰ ਵਿਚ ਮੁਬਾਰਿਕਪੁਰ-ਪੰਡਵਾਲਾ ਸੜਕ ’ਤੇ ਗੁਲਾਟੀ ਇੱਟਾਂ ਦੇ ਭੱਠੇ ਨੇੜੇ ਸਥਿਤ ਇਕ ਕਾਲੋਨੀ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਕਾਲੋਨੀ ਵਿਚ ਸਫ਼ਾਈ ਪ੍ਰਬੰਧਾਂ ਦੀ ਮਾੜੀ ਹਾਲਤ, ਗਲੀਆਂ ਵਿਚ ਫੈਲੀ ਗੰਦਗੀ ਅਤੇ ਕੱਚੀਆਂ ਸੜਕਾਂ ਕਾਰਨ ਲੋਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 22-11-2026
ਡੇਰਾਬੱਸੀ, 21 ਨਵੰਬਰ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਮੁਬਾਰਿਕਪੁਰ ਖੇਤਰ ਵਿਚ ਮੁਬਾਰਿਕਪੁਰ-ਪੰਡਵਾਲਾ ਸੜਕ ’ਤੇ ਗੁਲਾਟੀ ਇੱਟਾਂ ਦੇ ਭੱਠੇ ਨੇੜੇ ਸਥਿਤ ਇਕ ਕਾਲੋਨੀ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਕਾਲੋਨੀ ਵਿਚ ਸਫ਼ਾਈ ਪ੍ਰਬੰਧਾਂ ਦੀ ਮਾੜੀ ਹਾਲਤ, ਗਲੀਆਂ ਵਿਚ ਫੈਲੀ ਗੰਦਗੀ ਅਤੇ ਕੱਚੀਆਂ ਸੜਕਾਂ ਕਾਰਨ ਲੋਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆਵਾਂ ਦਾ ਹੱਲ ਨਾ ਹੋਣ ਕਾਰਨ ਲੋਕ ਨਰਕ ਵਰਗੇ ਮਾਹੌਲ ਵਿਚ ਰਹਿਣ ਲਈ ਮਜ਼ਬੂਰ ਹਨ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਬਿਲਡਰ ਦੇ ਧਿਆਨ ਵਿਚ ਸਮੱਸਿਆਵਾਂ ਲਿਆਂਦੀਆਂ ਗਈਆਂ ਹਨ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਗਲੀਆਂ ਵਿਚ ਗੰਦਗੀ ਦੇ ਢੇਰ ਤੇ ਸਫ਼ਾਈ ਦੀ ਘਾਟ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਵੀ ਦਿੱਕਤਾਂ ਆ ਰਹੀਆਂ ਹਨ। ਸਮੱਸਿਆਵਾਂ ਤੋਂ ਤੰਗ ਆਏ ਕਾਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਬਿਲਡਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਾਲੋਨੀ ਵਿਚ ਤੁਰੰਤ ਸਫ਼ਾਈ ਕਰਵਾਈ ਜਾਵੇ, ਕੱਚੀਆਂ ਗਲੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੋਸ਼ਿਤ ਪਾਣੀ ਪਲਾਟਾਂ ਤੇ ਗਲੀਆ ਵਿਚ ਭਰਿਆ ਹੋਇਆ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪਿਤਾ ਦਾ ਸਹਾਰਾ ਬਣਨ ਲਈ ਘਰੋਂ ਨਿਕਲਿਆ 15 ਸਾਲਾ ਸੰਭਵ 10 ਦਿਨਾਂ ਬਾਅਦ ਵਰਿੰਦਾਵਨ ਤੋਂ ਮਿਲਿਆ ਅਗਲੀ ਖ਼ਬਰ ਦਿਨ-ਦਿਹਾੜੇ ਦੋ ਥਾਈਂ ਗੋਲੀਆਂ ਚਲਾ ਕੇ ਸੈਲੂਨ ਤੇ ਆਰਕੀਟੈਕਟ ਦਾ ਘਰ ਬਣਾਇਆ ਨਿਸ਼ਾਨਾ
Ad Position 24