ਪਿਤਾ ਦਾ ਸਹਾਰਾ ਬਣਨ ਲਈ ਘਰੋਂ ਨਿਕਲਿਆ 15 ਸਾਲਾ ਸੰਭਵ 10 ਦਿਨਾਂ ਬਾਅਦ ਵਰਿੰਦਾਵਨ ਤੋਂ ਮਿਲਿਆ
ਡੇਰਾਬੱਸੀ, 21 ਨਵੰਬਰ (ਰਣਬੀਰ ਸਿੰਘ ਪੜ੍ਹੀ)-ਨੇੜਲੇ ਪਿੰਡ ਤ੍ਰਿਵੇਦੀ ਕੈਂਪ ਦੀ ਸ਼ਿਵਾਲਿਕ ਕਾਲੋਨੀ ਤੋਂ ਭੇਤਭਰੇ ਹਾਲਤ ਵਿਚ ਲਾਪਤਾ ਹੋਇਆ 15 ਸਾਲਾ ਵਿਦਿਆਰਥੀ ਸੰਭਵ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਤੋਂ ਸੁਰੱਖਿਅਤ ਮਿਲ ਗਿਆ। ਪਿਤਾ ਦਾ ਆਰਥਿਕ ਸਹਾਰਾ ਬਣਨ ਦੀ ਚਾਹਤ ਵਿਚ ਘਰ ਛੱਡਣ ਵਾਲੇ ਨਾਬਾਲਗ ਨੂੰ ਜਦੋਂ ਬਾਹਰੀ ਦੁਨੀਆ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਘਰ ਪਰਤਣ ਦਾ ਫ਼ੈਸਲਾ ਕਰ ਲਿਆ।
ਡੇਰਾਬੱਸੀ, 21 ਨਵੰਬਰ (ਰਣਬੀਰ ਸਿੰਘ ਪੜ੍ਹੀ)-ਨੇੜਲੇ ਪਿੰਡ ਤ੍ਰਿਵੇਦੀ ਕੈਂਪ ਦੀ ਸ਼ਿਵਾਲਿਕ ਕਾਲੋਨੀ ਤੋਂ ਭੇਤਭਰੇ ਹਾਲਤ ਵਿਚ ਲਾਪਤਾ ਹੋਇਆ 15 ਸਾਲਾ ਵਿਦਿਆਰਥੀ ਸੰਭਵ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਤੋਂ ਸੁਰੱਖਿਅਤ ਮਿਲ ਗਿਆ। ਪਿਤਾ ਦਾ ਆਰਥਿਕ ਸਹਾਰਾ ਬਣਨ ਦੀ ਚਾਹਤ ਵਿਚ ਘਰ ਛੱਡਣ ਵਾਲੇ ਨਾਬਾਲਗ ਨੂੰ ਜਦੋਂ ਬਾਹਰੀ ਦੁਨੀਆ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਘਰ ਪਰਤਣ ਦਾ ਫ਼ੈਸਲਾ ਕਰ ਲਿਆ। ਮੁਬਾਰਿਕਪੁਰ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਸ਼ਾਂਤ ਸ਼ਰਮਾ ਨੇ ਦੱਸਿਆ ਕਿ ਸੰਭਵ 12 ਨਵੰਬਰ ਦੀ ਸ਼ਾਮ ਖੇਡਣ ਦਾ ਬਹਾਨਾ ਬਣਾ ਕੇ ਘਰੋਂ ਨਿਕਲਿਆ ਸੀ। ਉਹ ਘੱਗਰ ਰੇਲਵੇ ਸਟੇਸ਼ਨ ਤੋਂ ਬਿਨਾਂ ਟਿਕਟ ਰੇਲ ਗੱਡੀ ਵਿਚ ਸਵਾਰ ਹੋ ਕੇ ਮਥੁਰਾ-ਵਰਿੰਦਾਵਨ ਪਹੁੰਚ ਗਿਆ। ਉੱਥੇ ਰੁਜ਼ਗਾਰ ਦੀ ਭਾਲ ਦੌਰਾਨ ਆਈਆਂ ਮੁਸ਼ਕਿਲਾਂ ਕਾਰਨ ਉਸ ਨੇ ਕਿਸੇ ਦੇ ਫ਼ੋਨ ਤੋਂ ਪਿਤਾ ਨਾਲ ਸੰਪਰਕ ਕਰਕੇ ਵਾਪਸ ਆਉਣ ਦੀ ਇੱਛਾ ਪ੍ਰਗਟਾਈ। ਪਿਤਾ ਵਲੋਂ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਰਾਤ ਸਮੇਂ ਵਰਿੰਦਾਵਨ ਪਹੁੰਚੀ ਅਤੇ ਫ਼ੋਨ ਨੰਬਰ ਦੀ ਮਦਦ ਨਾਲ ਬੱਚੇ ਨੂੰ ਲੱਭ ਲਿਆ। ਪੁਲਿਸ ਉਸ ਨੂੰ ਸੁਰੱਖਿਅਤ ਵਾਪਸ ਲਿਆ ਕੇ ਪਿਤਾ ਰਾਜ ਕੁਮਾਰ ਦੇ ਹਵਾਲੇ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਬੱਚੇ ਨੂੰ ਜਬਰੀ ਬੰਦੀ ਬਣਾਉਣ ਦਾ ਮਾਮਲਾ ਵੀ ਦਰਜ ਕੀਤਾ ਸੀ।