ਵਿਦਿਆਰਥੀ-ਕੇਂਦ੍ਰਿਤ ਦ੍ਰਿਸ਼ਟੀਕੋਣ, ਅਕਾਦਮਿਕ ਉੱਤਮਤਾ, ਖੋਜ, ਏ. ਆਈ. ਏਕੀਕਰਨ ਤੇ ਫੈਕਲਟੀ ਭਰਤੀ ਮੁੱਖ ਤਰਜੀਹਾਂ ਵਿਚੋਂ ਇਕ-ਉਪ ਕੁਲਪਤੀ
ਚੰਡੀਗੜ੍ਹ, 26 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਭਾਰਤ ਦੀਆਂ ਚੋਟੀ ਦੀਆਂ 10 ਤੇ ਦੁਨੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ ਸਥਾਨ ਦੇਣ ਲਈ ਇਕ ਰੋਡਮੈਪ ਤਿਆਰ ਕੀਤਾ ਹੈ। ਇਹ ਸ਼ਬਦ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.
ਪ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗੱਲਬਾਤ ਕਰਦੇ ਹੋਏ ਉਪ-ਕੁਲਪਤੀ ਪ੍ਰੋ. ਟਾਂਕੇਸ਼ਵਰ ਕੁਮਾਰ। ਤਸਵੀਰ : ਗੁਰਿੰਦਰ ਸਿੰਘ
27-11-2026
ਚੰਡੀਗੜ੍ਹ, 26 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਭਾਰਤ ਦੀਆਂ ਚੋਟੀ ਦੀਆਂ 10 ਤੇ ਦੁਨੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ ਸਥਾਨ ਦੇਣ ਲਈ ਇਕ ਰੋਡਮੈਪ ਤਿਆਰ ਕੀਤਾ ਹੈ। ਇਹ ਸ਼ਬਦ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਟਾਂਕੇਸ਼ਵਰ ਕੁਮਾਰ ਨੇ ਪੱਤਰਕਾਰਾਂ ਨਾਲ ਪਹਿਲੀ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਆਖੇ। ਉਨ੍ਹਾਂ ਅੱਗੇ ਕਿਹਾ ਕਿ ਇਹ ਰੋਡਮੈਪ ਅਕਾਦਮਿਕ ਉੱਤਮਤਾ, ਖੋਜ, ਤਕਨਾਲੋਜੀ ਏਕੀਕਰਨ, ਵਿੱਤੀ ਸਥਿਰਤਾ, ਹੁਨਰ ਵਿਕਾਸ ਤੇ ਵਿਦਿਆਰਥੀ ਭਲਾਈ ’ਤੇ ਕੇਂਦ੍ਰਿਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਦੀ ਫੈਕਲਟੀ ਅਤੇ ਖੋਜ ਸਮਰੱਥਾਵਾਂ, ਖਾਸ ਕਰਕੇ ਵਿਗਿਆਨ ਵਿਭਾਗਾਂ ਵਿਚ, ਇਸ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੁੰਜੀ ਹੋਣਗੀਆਂ। ਖਾਲੀ ਫੈਕਲਟੀ ਅਸਾਮੀਆਂ ਨੂੰ ਭਰਨਾ ਉਨ੍ਹਾਂ ਦੀ ਤੁਰੰਤ ਤਰਜੀਹ ਹੈ। ਇਸ ਸਮੇਂ 50 ਪ੍ਰਤੀਸ਼ਤ ਤੋਂ ਵੱਧ ਫੈਕਲਟੀ ਅਸਾਮੀਆਂ ਖਾਲੀ ਹਨ ਅਤੇ 50 ਅਸਾਮੀਆਂ ਲਈ ਇਸ਼ਤਿਹਾਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਲਗਪਗ 100 ਗੈਰ-ਅਧਿਆਪਨ ਅਸਾਮੀਆਂ ਦਾ ਵੀ ਜਲਦੀ ਹੀ ਇਸ਼ਤਿਹਾਰ ਦਿੱਤਾ ਜਾਵੇਗਾ। ਵਿੱਤੀ ਸਥਿਰਤਾ ਬਾਰੇ ਉਪ ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ’ਤੇ ਵਿੱਤੀ ਬੋਝ ਵਧਾਏ ਬਿਨਾਂ ਵਿਕਲਪਿਕ ਮਾਲੀਆ ਸਰੋਤਾਂ ਦੀ ਖੋਜ ਕਰੇਗੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਫੀਸ ਵਾਧੇ ਰਾਹੀਂ ਵਿਦਿਆਰਥੀਆਂ ’ਤੇ ਬੋਝ ਨਹੀਂ ਪਾਉਣਾ ਪਸੰਦ ਕਰਨਗੇ। ਵਾਧੂ ਮਾਲੀਆ ਪੈਦਾ ਕਰਨ ਲਈ ਆਨਲਾਈਨ ਕੋਰਸ ਤੇ ਹੋਰ ਵਿਕਲਪਕ ਸਰੋਤ ਵਿਕਸਤ ਕੀਤੇ ਜਾਣਗੇ। ਵਿਦਿਆਰਥੀਆਂ ਨੂੰ ਬਦਲਦੇ ਨੌਕਰੀ ਬਾਜ਼ਾਰ ਨਾਲ ਸੰਬੰਧਿਤ ਹੁਨਰਾਂ ਨਾਲ ਲੈਸ ਕਰਨ ਲਈ ਯੂਨੀਵਰਸਿਟੀ ਦੇ ਪਾਠਕ੍ਰਮ ਵਿਚ ਏਆਈ-ਸਮਰੱਥ ਕੋਰਸਾਂ ਨੂੰ ਏਕੀਕ੍ਰਿਤ ਕਰਨ ਦੀ ਲੋੜ ਹੈ। ਵਿਦਿਆਰਥੀਆਂ ਦੀ ਤੰਦਰੁਸਤੀ, ਖਾਸ ਕਰਕੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਵੀ ਇਕ ਤਰਜੀਹ ਰਹੇਗੀ। ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਸਿੱਧਾ ਸੰਚਾਰ ਬਣਾਈ ਰੱਖਣ ਅਤੇ ਡਿਪਰੈਸ਼ਨ ਜਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ।