26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

‘ ਪੈੱਕ’ ’ਚ ਗੰਦੇ ਪਾਣੀ ਵਿਚੋਂ ਐਂਟੀਬਾਇਓਟਿਕਸ ਨੂੰ ਹਟਾਉਣ ਦੇ ਇਲਾਜ ਤੇ ਰੋਗਾਣੂੰਨਾਸ਼ਕ ਰੋਧ ਬਾਰੇ ਮਾਹਿਰ ਭਾਸ਼ਨ ਕਰਵਾਇਆ

ਚੰਡੀਗੜ੍ਹ, 26 ਨਵੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਡੀ. ਐਸ.

Ad Position 21
No active advertisement
ਅਜੀਤ ਡੈਸਕ 27-11-2026
ਚੰਡੀਗੜ੍ਹ, 26 ਨਵੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਡੀ. ਐਸ. ਟੀ.-ਪਰਸ਼ ਪ੍ਰੋਜੈਕਟ ਦੇ ਤਹਿਤ ‘ਸਿਹਤ ਸੇਵਾਵਾਂ ਲਈ ਗੰਦੇ ਪਾਣੀ ਵਿਚੋਂ ਐਂਟੀਬਾਇਓਟਿਕਸ ਨੂੰ ਹਟਾਉਣ ਤੇ ਰੋਗਾਣੂਨਾਸ਼ਕ ਰੋਧ ਨੂੰ ਘਟਾਉਣ ਲਈ ਉੱਨਤ ਆਕਸੀਕਰਨ ਤੇ ਅਧਿਸ਼ੋਸ਼ਣ ਪ੍ਰਕਿਰਿਆਵਾਂ’ ਵਿਸ਼ੇ ’ਤੇ ਇਕ ਮਾਹਿਰ ਭਾਸ਼ਨ ਕਰਵਾਇਆ। ਇਸ ਮਾਹਿਰ ਭਾਸ਼ਨ ਵਿਚ ਪ੍ਰੋ. ਵਿਮਲ ਚੰਦਰ ਸ੍ਰੀਵਾਸਤਵ ਪ੍ਰੋਫੈਸਰ ਕੈਮੀਕਲ ਇੰਜੀਨੀਅਰਿੰਗ ਵਿਭਾਗ ਆਈ. ਆਈ. ਟੀ. ਰੁੜਕੀ ਨੇ ਵਿਸ਼ੇਸ਼ ਵਿਆਖਿਆਨ ਦਿੱਤਾ। ਉਨ੍ਹਾਂ ਨੇ ਗੰਦੇ ਪਾਣੀ ਵਿਚੋਂ ਐਂਟੀਬਾਇਓਟਿਕਸ ਨੂੰ ਹਟਾਉਣ ਲਈ ਉੱਨਤ ਆਕਸੀਕਰਨ, ਅਧਿਸ਼ੋਸ਼ਣ ਪ੍ਰਕਿਰਿਆਵਾਂ ਤੇ ਖਾਸ ਤੌਰ ’ਤੇ ਸਿਹਤ ਸੇਵਾ ਖੇਤਰ ਵਿਚ ਰੋਗਾਣੂਨਾਸ਼ਕ ਰੋਧ ਨੂੰ ਘਟਾਉਣ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਇਸ ਮਾਹਿਰ ਭਾਸ਼ਨ ਰਾਹੀਂ ਫੈਕਲਟੀ ਮੈਂਬਰਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੂੰ ਉੱਨਤ ਗੰਦੇ ਪਾਣੀ ਦੇ ਇਲਾਜ ਦੀਆਂ ਤਕਨਾਲੋਜੀਆਂ ਤੇ ਉੱਭਰ ਰਹੀਆਂ ਵਾਤਾਵਰਣਕ ਅਤੇ ਸਿਹਤ ਸੰਬੰਧੀ ਚੁਣੌਤੀਆਂ ਦੇ ਹੱਲ ਵਿਚ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਸ ਦਾ ਉਦੇਸ਼ ਵਿਗਿਆਨ ਤੇ ਤਕਨਾਲੋਜੀ ਦੇ ਉੱਭਰ ਰਹੇ ਖੇਤਰਾਂ ਵਿਚ ਖੋਜ, ਗਿਆਨ ਦੇ ਆਦਾਨ-ਪ੍ਰਦਾਨ ਤੇ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮਾਹਿਰ ਭਾਸ਼ਣ ਵਿਚ ਫੈਕਲਟੀ ਮੈਂਬਰਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ. ’ਚ ਸੰਵਿਧਾਨ ਦਿਵਸ ਸ਼ਰਧਾ ਤੇ ਸਨਮਾਨ ਨਾਲ ਮਨਾਇਆ ਅਗਲੀ ਖ਼ਬਰ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਵਿਚ ਮੁਢਲੀਆਂ ਜਮਾਤਾਂ ਦੇ ਦਾਖ਼ਲੇ 9 ਤੋਂ
Ad Position 24