28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭਾਣਜੇ ਨੂੰ ਜਬਰ-ਜਨਾਹ ਦੇ ਕੇਸ ’ਚ ਫਸਾਉਣ ਦਾ ਡਰ ਦਿਖਾ ਕੇ ਮੋਗਾ ਦੇ ਵਿਅਕਤੀ ਤੋਂ 5,315 ਡਾਲਰ ਠੱਗੇ

ਐੱਸ. ਏ.

Ad Position 21
No active advertisement
ਅਜੀਤ ਡੈਸਕ 28-11-2026
ਐੱਸ. ਏ. ਐੱਸ. ਨਗਰ, 27 ਨਵੰਬਰ (ਕਪਿਲ ਵਧਵਾ)-ਜਬਰ ਜਨਾਹ ਦੇ ਮਾਮਲੇ ਵਿਚ ਫਸਾਉਣ ਅਤੇ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਸਾਈਬਰ ਠੱਗਾਂ ਨੇ ਮੋਗਾ ਦੇ ਇਕ ਵਿਅਕਤੀ ਤੋਂ 5,315.76 ਅਮਰੀਕੀ ਡਾਲਰ (ਕਰੀਬ 5 ਲੱਖ ਰੁ.) ਠੱਗ ਲਏ। ਇਸ ਘਟਨਾ ਸੰਬੰਧੀ ਪੰਜਾਬ ਸਟੇਟ ਸਾਈਬਰ ਕ੍ਰਾਈਮ ਥਾਣੇ ਵਿਖੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਕੈਨੇਡਾ ਦੇ ਮੋਬਾਈਲ ਨੰਬਰ ਤੋਂ ਫ਼ੋਨ ਕੀਤਾ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਉਸ ਦਾ ਭਾਣਜਾ ਦੱਸਦਿਆਂ ਕਿਹਾ ਕਿ ਉਹ ਭਾਰਤ ਵਿਚ ਪੁਲਿਸ ਹਿਰਾਸਤ ਵਿਚ ਹੈ ਤੇ ਜਬਰ ਜਨਾਹ ਦੇ ਕੇਸ ਵਿਚੋਂ ਬਾਹਰ ਨਿਕਲਣ ਲਈ ਪੈਸਿਆਂ ਦੀ ਲੋੜ ਹੈ। ਇਸ ਤੋਂ ਬਾਅਦ ਇਕ ਹੋਰ ਵਿਅਕਤੀ ਨਾਲ ਗੱਲ ਕਰਵਾਈ ਗਈ, ਜਿਸ ਨੇ ਖ਼ੁਦ ਨੂੰ ਪੁਲਿਸ ਅਧਿਕਾਰੀ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਦੇ ਭਾਣਜੇ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਤੀਜੇ ਮੁਲਜ਼ਮ ਵਜੋਂ ਫਸਾਇਆ ਜਾ ਰਿਹਾ ਹੈ। ਉਸ ਨੂੰ ਕੇਸ ਵਿਚ ਸ਼ਾਮਿਲ ਹੋਣ ਤੋਂ ਬਚਾਉਣ ਲਈ ਪੈਸੇ ਦੇਣ ਦੀ ਮੰਗ ਕੀਤੀ ਗਈ। ਭਾਣਜੇ ਦੀ ਮੁਸ਼ਕਿਲ ਸਮਝ ਕੇ ਸ਼ਿਕਾਇਤਕਰਤਾ ਨੇ 9 ਅਤੇ 10 ਅਕਤੂਬਰ ਨੂੰ ਵੈਸਟਰਨ ਯੂਨੀਅਨ ਅਤੇ ਮਨੀਗ੍ਰਾਮ ਰਾਹੀਂ ਵੱਖ-ਵੱਖ ਲੈਣ-ਦੇਣ ਕਰਕੇ ਰਕਮ ਭੇਜ ਦਿੱਤੀ। ਮੁਲਜ਼ਮਾਂ ਨੇ ਇਸ ਤੋਂ ਬਾਅਦ ਵੀ ਪੈਸਿਆਂ ਦੀ ਮੰਗ ਜਾਰੀ ਰੱਖੀ ਅਤੇ 9 ਲੱਖ ਰੁ. ਹੋਰ ਮੰਗ ਲਏ। ਇਸ ਦੌਰਾਨ ਸ਼ਿਕਾਇਤਕਰਤਾ ਨੇ ਸਿੱਧਾ ਆਪਣੇ ਭਾਣਜੇ ਨਾਲ ਸੰਪਰਕ ਕੀਤਾ ਤਾਂ ਪਤਾ ਚੱਲਿਆ ਕਿ ਉਹ ਘਰ ਵਿਚ ਸੁਰੱਖਿਅਤ ਹੈ ਤੇ ਕਦੇ ਵੀ ਪੁਲਿਸ ਹਿਰਾਸਤ ਵਿਚ ਨਹੀਂ ਗਿਆ। ਇਸ ਤਰ੍ਹਾਂ ਠੱਗੀ ਦਾ ਖ਼ੁਲਾਸਾ ਹੋਇਆ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਇੰਮੀਗਲੋਬ ਵੀਜ਼ਾ ਕੰਸਲਟੈਂਟਸ ਵਲੋਂ ਸਿਰੰਡਰ ਕੀਤਾ ਲਾਇਸੰਸ ਰੱਦ ਅਗਲੀ ਖ਼ਬਰ 38 ਸਾਲਾ ਮਹਿਲਾ ਦੇ ਜਟਿਲ ਬ੍ਰੇਨ ਸਟ੍ਰੋਕ ਦਾ ਫੋਰਟਿਸ ਮੁਹਾਲੀ ਵਿਖੇ ਬਾਈਪਲੇਨ ਨਿਊਰੋ ਕੈਥਲੈਬ ਰਾਹੀਂ ਸਫਲ ਇਲਾਜ
Ad Position 24