28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

38 ਸਾਲਾ ਮਹਿਲਾ ਦੇ ਜਟਿਲ ਬ੍ਰੇਨ ਸਟ੍ਰੋਕ ਦਾ ਫੋਰਟਿਸ ਮੁਹਾਲੀ ਵਿਖੇ ਬਾਈਪਲੇਨ ਨਿਊਰੋ ਕੈਥਲੈਬ ਰਾਹੀਂ ਸਫਲ ਇਲਾਜ

ਪੰਚਕੂਲਾ, 27 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 28-11-2026
ਪੰਚਕੂਲਾ, 27 ਨਵੰਬਰ (ਅ.ਬ.)-ਹਾਲ ਹੀ ਵਿਚ 38 ਸਾਲਾ ਇਕ ਮਹਿਲਾ ਨੂੰ ਤੇਜ਼ ਸਿਰਦਰਦ, ਉਲਟੀਆਂ, ਸਰੀਰ ਦੇ ਖੱਬੇ ਪਾਸੇ ਅਚਾਨਕ ਕਮਜ਼ੋਰੀ, ਲੜਖੜਾਉਂਦੀ ਆਵਾਜ਼ ਤੇ ਚਿਹਰੇ ਦਾ ਇਕ ਪਾਸੇ ਝੁਕ ਜਾਣ ਦੀ ਸ਼ਿਕਾਇਤ ਤੋਂ ਬਾਅਦ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖਲ ਕਰਵਾਇਆ। ਜਾਂਚ ਵਿਚ ਮਹਿਲਾ ਨੂੰ ਜਟਿਲ ਹੈਮਰੇਜਿਕ ਸਟ੍ਰੋਕ (ਬ੍ਰੇਨ ਹੈਮਰੇਜ) ਹੋਣ ਦੀ ਪੁਸ਼ਟੀ ਹੋਈ। ਇਸ ਮਾਮਲੇ ਦਾ ਇਲਾਜ ਡਾ. ਪ੍ਰੋ. ਵਿਵੇਕ ਗੁਪਤਾ, ਐਡੀਸ਼ਨਲ ਡਾਇਰੈਕਟਰ, ਇੰਟਰਵੇਂਸ਼ਨਲ ਨਿਊਰੋਰੇਡੀਓਲੋਜੀ ਤੇ ਡਾਇਰੈਕਟਰ, ਬਾਈਪਲੇਨ ਨਿਊਰੋ ਕੈਥਲੈਬ, ਫੋਰਟਿਸ ਹਸਪਤਾਲ ਮੁਹਾਲੀ ਨੇ ਕੀਤਾ। ਹਸਪਤਾਲ ਪਹੁੰਚਣ ਸਮੇਂ ਮਹਿਲਾ ਦੀ ਹਾਲਤ ਗੰਭੀਰ ਸੀ। ਨਿਊਰੋ-ਇੰਟਰਵੇਂਸ਼ਨ ਟੀਮ ਨੇ ਉਸ ਦੀ ਜਾਂਚ ਕੀਤੀ ਅਤੇ ਅਗਲੀ ਜਾਂਚ ਲਈ ਬਾਈਪਲੇਨ ਨਿਊਰੋ ਕੈਥਲੈਬ ਵਿਚ ਲਿਜਾਇਆ ਗਿਆ। ਨਿਊਰੋਵੈਸਕੁਲਰ ਇਮੇਜਿੰਗ ਰਾਹੀਂ ਪੁਸ਼ਟੀ ਹੋਈ ਕਿ ਮਹਿਲਾ ਨੂੰ ਦਿਮਾਗ ਦੀ ਇਕ ਧਮਣੀ ਵਿਚ ਐਨਿਊਰਿਜ਼ਮ ਫਟਣ ਕਾਰਨ ਹੈਮਰੇਜਿਕ ਸਟ੍ਰੋਕ ਹੋਇਆ ਸੀ। ਐਨਿਊਰਿਜ਼ਮ ਦਿਮਾਗ ਦੀ ਧਮਣੀ ਵਿਚ ਕਮਜ਼ੋਰ ਥਾਂ ‘ਤੇ ਗੁਬਾਰੇ ਵਰਗੀ ਸੋਜ ਹੁੰਦੀ ਹੈ, ਜਿਸ ਦੇ ਫਟਣ ਨਾਲ ਦਿਮਾਗ ਦੇ ਅੰਦਰ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਜਾਂਚ ਤੋਂ ਬਾਅਦ ਡਾਕਟਰਾਂ ਨੇ ਸਟੈਂਟ-ਅਸਿਸਟਿਡ ਕੋਇਲਿੰਗ ਪ੍ਰਕਿਰਿਆ ਰਾਹੀਂ ਇਲਾਜ ਕੀਤਾ। ਇਹ ਘੱਟ ਤੋਂ ਘੱਟ ਚੀਰਾ ਲਗਾਉਣ ਵਾਲੀ ਐਂਡੋਵੈਸਕੁਲਰ ਪ੍ਰਕਿਰਿਆ ਹੈ, ਜਿਸ ਵਿਚ ਫਟੀ ਹੋਈ ਧਮਣੀ ਦੇ ਐਨਿਊਰਿਜ਼ਮ ਨੂੰ ਬੰਦ ਕਰਕੇ ਅੱਗੇ ਖੂਨ ਵਗਣ ਤੋਂ ਰੋਕਿਆ ਜਾਂਦਾ ਹੈ। ਮਹਿਲਾ ਦੀ ਸਿਹਤਯਾਬੀ ਚੰਗੀ ਰਹੀ ਤੇ ਕੁਝ ਦਿਨਾਂ ਬਾਅਦ ਉਸ ਨੂੰ ਬਿਨਾਂ ਕਿਸੇ ਬਾਕੀ ਰਹਿ ਗਈ ਨਿਊਰੋਲੋਜੀਕਲ ਸਮੱਸਿਆ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗੱਲ ਕਰਦਿਆਂ ਡਾ. ਪ੍ਰੋ. ਵਿਵੇਕ ਗੁਪਤਾ, ਐਡੀਸ਼ਨਲ ਡਾਇਰੈਕਟਰ, ਇੰਟਰਵੇਂਸ਼ਨਲ ਨਿਊਰੋਰੇਡੀਓਲੋਜੀ ਤੇ ਡਾਇਰੈਕਟਰ, ਬਾਈਪਲੇਨ ਨਿਊਰੋ ਕੈਥਲੈਬ, ਫੋਰਟਿਸ ਹਸਪਤਾਲ ਮੁਹਾਲੀ ਨੇ ਕਿਹਾ ਕਿ ਹੈਮਰੇਜਿਕ ਸਟ੍ਰੋਕ ਦੀ ਐਮਰਜੈਂਸੀ ਸਥਿਤੀ ਵਿਚ ਦਿਮਾਗ ਦੀ ਕਾਰਜਕੁਸ਼ਲਤਾ ਨੂੰ ਸੁਰੱਖਿਅਤ ਰੱਖਣ ਲਈ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਜਦੋਂ ਮਰੀਜ਼ ਹਸਪਤਾਲ ਪਹੁੰਚੀ ਤਾਂ ਖੂਨ ਵਗਣ ਵਾਲੀ ਥਾਂ ਦਾ ਪਤਾ ਲਗਾਉਣ ਅਤੇ ਅੱਗੇ ਹੋਣ ਵਾਲੀਆਂ ਪੇਚੀਦਗੀਆਂ ਨੂੰ ਰੋਕਣ ਲਈ ਤੁਰੰਤ ਨਿਊਰੋਵੈਸਕੁਲਰ ਜਾਂਚ ਜ਼ਰੂਰੀ ਸੀ। ਬਾਈਪਲੇਨ ਨਿਊਰੋ ਕੈਥਲੈਬ ਵਿਚ ਇੱਕੋ ਸਮੇਂ ਸਾਹਮਣੇ ਅਤੇ ਪਾਸੇ ਤੋਂ ਐਕਸ-ਰੇ ਇਮੇਜਿੰਗ ਦੀ ਸਹੂਲਤ ਨਾਲ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਦੀਆਂ ਵਿਸਤ੍ਰਿਤ ਤੇ ਤਿੰਨ-ਅਯਾਮੀ ਤਸਵੀਰਾਂ ਪ੍ਰਾਪਤ ਕਰਨ ਵਿਚ ਮਦਦ ਮਿਲੀ।
Ad Position 22
No active advertisement
ਪਿਛਲੀ ਖ਼ਬਰ ਭਾਣਜੇ ਨੂੰ ਜਬਰ-ਜਨਾਹ ਦੇ ਕੇਸ ’ਚ ਫਸਾਉਣ ਦਾ ਡਰ ਦਿਖਾ ਕੇ ਮੋਗਾ ਦੇ ਵਿਅਕਤੀ ਤੋਂ 5,315 ਡਾਲਰ ਠੱਗੇ ਅਗਲੀ ਖ਼ਬਰ ਡੇਰਾਬੱਸੀ ਤਹਿਸੀਲ ਰੋਡ ‘ਤੇ ਬੇਤਰਤੀਬੀ ਪਾਰਕਿੰਗ ਖ਼ਿਲਾਫ਼ ਕਰਵਾਈ ਕਰਦਿਆਂ ਟ੍ਰੈਫ਼ਿਕ ਪੁਲਿਸ ਨੇ 36 ਵਾਹਨਾਂ ਦੇ ਕੱਟੇ ਚਲਾਨ
Ad Position 24