28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਟ੍ਰੈਫ਼ਿਕ ਜਾਮ ਦਾ ਸਬੱਬ ਬਣੇ ਨਾਜਾਇਜ਼ ਕਬਜ਼ਿਆਂ ’ਤੇ ਨਗਰ ਨਿਗਮ ਦੀ ਕਾਰਵਾਈ

ਐੱਸ. ਏ.

Ad Position 21
No active advertisement
ਅਜੀਤ ਡੈਸਕ 29-11-2026
ਐੱਸ. ਏ. ਐੱਸ ਨਗਰ, 28 ਨਵੰਬਰ (ਪ੍ਰੋ. ਅਵਤਾਰ ਸਿੰਘ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਆਲੇ ਦੁਆਲੇ ਖ਼ਾਸ ਤੌਰ ‘ਤੇ ਲਖਨੌਰ ਸੜਕ ‘ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਆਖ਼ਰਕਾਰ ਨਗਰ ਨਿਗਮ ਦੀ ਕਾਰਵਾਈ ਦੀ ਜ਼ਦ ਵਿਚ ਆ ਗਏ। ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਦੁਕਾਨਦਾਰਾਂ ਵਲੋਂ ਕਬਜ਼ੇ ਨਾ ਹਟਾਏ ਜਾਣ ਕਾਰਨ ਕੌਂਸਲਰ ਸ਼ਰਨਜੀਤ ਕੌਰ ਦੇ ਪਤੀ ਤੇ ਇਲਾਕੇ ਦੇ ਸਮਾਜ ਸੇਵੀ ਰੂਪਾ ਸੋਹਾਣਾ ਦੀ ਅਗਵਾਈ ਵਿਚ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਨਾਜਾਇਜ਼ ਸ਼ੈੱਡ ਤੇ ਹੋਰ ਕਬਜ਼ੇ ਹਟਾਏ। ਇਹ ਕਾਰਵਾਈ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਪੁੱਜਣ ਵਾਲੀ ਸੰਗਤ ਦੀ ਸਹੂਲਤ ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਕੀਤੀ ਗਈ। ਜਾਣਕਾਰੀ ਅਨੁਸਾਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪੇਰੀਫੇਰੀ ਵਿਚ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਨਿਰਧਾਰਤ ਹੱਦ ਤੋਂ ਕਾਫ਼ੀ ਅੱਗੇ ਤੱਕ ਸ਼ੈੱਡ ਪਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਇਨ੍ਹਾਂ ਸ਼ੈੱਡਾਂ ਨੂੰ ਦੁਕਾਨਾਂ ਤੋਂ ਲਗਪਗ 10 ਤੋਂ 15 ਫੁੱਟ ਤੱਕ ਅੱਗੇ ਵਧਾਇਆ ਗਿਆ ਸੀ, ਜਿਸ ਕਾਰਨ ਆਵਾਜਾਈ ਲਈ ਉਪਲੱਬਧ ਜਗ੍ਹਾ ਘੱਟ ਗਈ ਸੀ ਅਤੇ ਇਲਾਕੇ ’ਚ ਅਕਸਰ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ। ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਸੰਬੰਧੀ ਦੁਕਾਨਦਾਰਾਂ ਨੂੰ ਪਹਿਲਾਂ ਵੀ ਕਈ ਵਾਰ ਸੂਚਿਤ ਕੀਤਾ ਗਿਆ ਸੀ ਤੇ ਆਪਣੇ ਪੱਧਰ ‘ਤੇ ਨਾਜਾਇਜ਼ ਤੌਰ ‘ਤੇ ਵਧਾਏ ਗਏ ਸ਼ੈੱਡ ਹਟਾਉਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਦੁਕਾਨਦਾਰਾਂ ਵਲੋਂ ਕਬਜ਼ੇ ਨਾ ਹਟਾਏ ਜਾਣ ਕਾਰਨ ਨਗਰ ਨਿਗਮ ਨੂੰ ਖ਼ੁਦ ਕਾਰਵਾਈ ਕਰਨੀ ਪਈ। ਸਮਾਜ ਸੇਵੀ ਰੂਪਾ ਸੋਹਾਣਾ ਦੀ ਅਗਵਾਈ ਵਿਚ ਪਹੁੰਚੀ ਤਹਿਬਾਜ਼ਾਰੀ ਟੀਮ ਨੇ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਰਸਤੇ ਖੁੱਲ੍ਹੇ ਕਰਵਾਏ। ਜ਼ਿਕਰਯੋਗ ਹੈ ਕਿ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।ਨਗਰ ਨਿਗਮ ਦੀ ਇਸ ਕਾਰਵਾਈ ਨਾਲ ਸੰਗਤ ਦੀ ਆਵਾਜਾਈ ਲਈ ਵਧੇਰੇ ਜਗ੍ਹਾ ਉਪਲੱਬਧ ਹੋਵੇਗੀ ਅਤੇ ਸਮਾਗਮ ਦੌਰਾਨ ਟ੍ਰੈਫ਼ਿਕ ਵਿਵਸਥਾ ਬਣਾਈ ਰੱਖਣ ਵਿਚ ਵੀ ਮਦਦ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਵਾਹਨਾਂ ਦੀ ਬਰਾਮਦਗੀ ਨੇ ਖੋਲ੍ਹੀਆਂ ਮੁਲਜ਼ਮਾਂ ਦੀਆਂ ਹੋਰ ਪੋਲਾਂ 5 ਦੋਪਹੀਆ ਵਾਹਨ , 6.52 ਗ੍ਰਾਮ ਹੈਰੋਇਨ ਤੇ ‘... ਅਗਲੀ ਖ਼ਬਰ ਮੁੱਖ ਮੰਤਰੀ ਸੈਣੀ ਨੇ 100 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Ad Position 24