ਵੀਵੋ ਇੰਡੀਆ ਵਲੋਂ ਵੀਵੋ ਐਕਸ -500 ਸੀਰੀਜ਼ ਲਾਂਚ
ਚੰਡੀਗੜ੍ਹ, 28 ਨਵੰਬਰ (ਅ. ਬ.)
ਚੰਡੀਗੜ੍ਹ, 28 ਨਵੰਬਰ (ਅ.ਬ.)-ਵੀਵੋ ਇੰਡੀਆ ਨੇ ਆਪਣੀ ਨਵੀਂ ਵੀਵੋ ਐਕਸ-500 ਸੀਰੀਜ਼ ਲਾਂਚ ਕਰਨ ਦਾ ਐਲਾਨ ਕੀਤਾ ਹੈ। ਜ਼ਾਈਸ ਦੇ ਸਹਿਯੋਗ ਨਾਲ ਤਿਆਰ ਕੀਤੀ ਸੀਰੀਜ਼ ਵਿਚ ਐਕਸ-500 ਪ੍ਰੋ ਮੈਕਸ, ਐਕਸ-500 ਪ੍ਰੋ ਤੇ ਐਕਸ-500 ਮਾਡਲ ਸ਼ਾਮਿਲ ਹਨ। ਇਹ ਸੀਰੀਜ਼ ਸਮਾਰਟਫੋਨ ਫੋਟੋਗ੍ਰਾਫੀ ਤੇ ਸਿਨੇਮੈਟਿਕ ਵੀਡੀਓਗ੍ਰਾਫੀ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੇਸ਼ ਕਰਦੀ ਹੈ। ਇਸ ਫਲੈਗਸ਼ਿਪ ਸੀਰੀਜ਼ ਦਾ ਪ੍ਰਮੁੱਖ ਮਾਡਲ ਵੀਵੋ ਐਕਸ-500 ਪ੍ਰੋ ਮੈਕਸ ਟੈਲੀਫੋਟੋ ਏਐਫ ਟ੍ਰੈਕਿੰਗ ਵੀਡੀਓ ਤੇ ਸਨੈਪਸ਼ਾਟ ਵਰਗੀਆਂ ਵਿਸ਼ੇਸ਼ਤਾਵਾਂ ਰਾਹੀਂ ਚਲਦੀਆਂ-ਫਿਰਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਣ ਦੇ ਤਜਰਬੇ ਨੂੰ ਨਵਾਂ ਰੂਪ ਦਿੰਦਾ ਹੈ। ਇਹ ਸਮਰਥਿਤ ਫੋਟੋ ਤੇ ਵੀਡੀਓ ਮੋਡਾਂ ਵਿਚ 60 ਐੱਫ. ਪੀ. ਐੱਸ. ਤੱਕ ਆਟੋਫੋਕਸ ਟ੍ਰੈਕਿੰਗ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਤੇਜ਼ ਰਫ਼ਤਾਰ ਵਾਲੀਆਂ ਗਤੀਵਿਧੀਆਂ ਨੂੰ ਵੀ ਵਧੇਰੇ ਸਟੀਕਤਾ ਨਾਲ ਕੈਮਰੇ ਵਿਚ ਕੈਦ ਕੀਤਾ ਜਾ ਸਕਦਾ ਹੈ। ਇਸ ਮੌਕੇ ਵੀਵੋ ਇੰਡੀਆ ਦੇ ਮੁੱਖ ਤਕਨਾਲੋਜੀ ਅਧਿਕਾਰੀ ਤੇ ਉਤਪਾਦ ਤੇ ਜੀ. ਟੀ. ਐੱਮ. ਮੁਖੀ ਪੈਗਾਮ ਦਾਨਿਸ਼ ਨੇ ਕਿਹਾ ਕਿ ਵੀਵੋ ਇੰਡੀਆ ਵਿਖੇ ਸਾਡਾ ਉਦੇਸ਼ ਸਮਾਰਟਫੋਨ ਇਮੇਜਿੰਗ ਦੀਆਂ ਸੰਭਾਵਨਾਵਾਂ ਨੂੰ ਹੋਰ ਵਿਸ਼ਾਲ ਕਰਨਾ ਤੇ ਖਪਤਕਾਰਾਂ ਲਈ ਪੇਸ਼ੇਵਰ ਪੱਧਰ ਦਾ ਤਜਰਬਾ ਵਧੇਰੇ ਸੁਖਾਲਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀਆਂ ਪਸੰਦਾਂ ਤੇ ਲੋੜਾਂ ਵਿੱਚ ਲਗਾਤਾਰ ਆ ਰਹੇ ਬਦਲਾਅ ਦੇ ਮੱਦੇਨਜ਼ਰ ਸਾਡੀ ਰਣਨੀਤੀ ਉਨ੍ਹਾਂ ਦੀਆਂ ਬਦਲਦੀਆਂ ਲੋੜਾਂ ਨੂੰ ਡੂੰਘਾਈ ਨਾਲ ਸਮਝਣ ਅਤੇ ਨਵੀਨਤਾ ਪ੍ਰਤੀ ਖਪਤਕਾਰ-ਕੇਂਦਰਿਤ ਪਹੁੰਚ ਅਪਣਾਉਣ ‘ਤੇ ਆਧਾਰਿਤ ਹੈ, ਤਾਂ ਜੋ ਉਨ੍ਹਾਂ ਨੂੰ ਬਿਹਤਰੀਨ ਤਜਰਬਾ ਪ੍ਰਦਾਨ ਕੀਤਾ ਜਾ ਸਕੇ।