29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਚੰਡੀਗੜ੍ਹ ਦੇ 16ਵੇਂ ਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਸ਼ਿਲਪ ਕਲਾ ਨੂੰ ਦਰਸ਼ਕਾਂ ਨੇ ਉਤਸੁਕਤਾ ਨਾਲ ਵੇਖਿਆ

ਚੰਡੀਗੜ੍ਹ, 29 ਨਵੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਲਾਗ੍ਰਾਮ ਵਿਖੇ ਕਰਵਾਏ ਜਾ ਰਹੇ 16ਵੇਂ ਰਾਸ਼ਟਰੀ ਸ਼ਿਲਪ ਮੇਲੇ ਦੇ ਤੀਜੇ ਦਿਨ, ਪ੍ਰਸਿੱਧ ਗਾਇਕ ਆਰ. ਨੇਤ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦੇ ਦਿਲ ਜਿੱਤੇ।

Ad Position 21
No active advertisement
ਚੰਡੀਗੜ੍ਹ ਦੇ 16ਵੇਂ ਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਆਪਣੀ ਗਾਇਕੀ ਪੇਸ਼ ਕਰਦੇ ਹੋਏ ਗਾਇਕ ਆਰ. ਨੇਤ। ਤਸਵੀਰ : ਗੁਰਿੰਦਰ ਸਿੰਘ 30-11-2026
ਚੰਡੀਗੜ੍ਹ, 29 ਨਵੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਲਾਗ੍ਰਾਮ ਵਿਖੇ ਕਰਵਾਏ ਜਾ ਰਹੇ 16ਵੇਂ ਰਾਸ਼ਟਰੀ ਸ਼ਿਲਪ ਮੇਲੇ ਦੇ ਤੀਜੇ ਦਿਨ, ਪ੍ਰਸਿੱਧ ਗਾਇਕ ਆਰ. ਨੇਤ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦੇ ਦਿਲ ਜਿੱਤੇ। ਵਧੀਆ ਆਵਾਜ਼ ਵਿਚ ਇਕ ਤੋਂ ਬਾਅਦ ਇਕ ਹਿੱਟ ਗੀਤ ਪੇਸ਼ ਕੀਤੇ ਤੇ ਸਰੋਤਿਆਂ ਦੀਆਂ ਖੂਬ ਤਾੜੀਆਂ ਖਟੀਆਂ। ਪੰਜਾਬੀ ਗਾਇਕੀ ਦੇ ਪ੍ਰਸਿੱਧ ਗਾਇਕ ਆਰ. ਨੈਤ ਨੇ ਆਪਣੇ ਮਕਬੂਲ ਗੀਤਾਂ ਤੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਛੱਡਿਆ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਨਾਲ ਗਾਏ ਗਏ ਡਿਫਾਲਟਰ, ਬਿਗ ਮੈਨ (ਵੱਡੇ ਬੰਦੇ), ਸਟਰਗਲ, ਦਬਦਾ ਕਿੱਥੇ ਆ ਅਤੇ ਪੁਰਾਣੇ ਅਤੇ ਨਵੇਂ ਗੀਤਾਂ ਦੇ ਮਿਸ਼ਰਣ ਲੈ ਕੇ ਪੇਸ਼ ਹੋਏ। ਛੁੱਟੀ ਦਾ ਦਿਨ ਹੋਣ ਕਰਕੇ ਦਰਸ਼ਕਾਂ ਦੀ ਵੱਡੀ ਭੀੜ ਇਸ ਮੇਲੇ ਦੌਰਾਨ ਜੁੜੀ। ਉਨ੍ਹਾਂ ਨੇ ਲੋਕ ਗੀਤ, ਸੰਗੀਤ ਅਤੇ ਨਾਚ ਦੀਆਂ ਪੇਸ਼ਕਾਰੀ ਨੂੰ ਮਾਣਿਆ। ਇਸੇ ਦੌਰਾਨ ਲੱਦਾਖ ਤੋਂ ਅਲੇਅ ਅਟੋ, ਉੱਤਰਾਖੰਡ ਤੋਂ ਘਸਿਆਰੀ, ਮੱਧ ਪ੍ਰਦੇਸ਼ ਤੋਂ ਸ਼ੈਲਾ ਕਰਮਾ, ਜੰਮੂ ਤੇ ਕਸ਼ਮੀਰ ਤੋਂ ਕੁਡ, ਪੰਜਾਬ ਤੋਂ ਝੁਮਰ, ਅਸਾਮ ਤੋਂ ਤਿਵਾ, ਤਾਮਿਲਨਾਡੂ ਤੋਂ ਕੜਗਮ ਕਵਾਦੀ, ਮੁਰਲੀ ਰਾਜਸਥਾਨੀ ਬੈਲਡ ਗਾਇਨ, ਅਤੇ ਵਿਜੇ ਸ਼ਾਹ ਦੁਆਰਾ ਐਤਵਾਰ ਨੂੰ ਸਵੇਰ ਦੇ ਸੈਸ਼ਨ ਵਿਚ ਵਿਜੇ ਸ਼ਾਹ ਦੁਆਰਾ ਪੇਸ਼ ਕੀਤੇ ਗਏ ਪ੍ਰਦਰਸ਼ਨਾਂ ਨੇ ਵੱਖ-ਵੱਖ ਰਾਜਾਂ ਦੀਆਂ ਸੱਭਿਆਚਾਰਾਂ ਦੇ ਸੰਗਮ ਵਿਚ ਬਾਖੂਬੀ ਪੇਸ਼ ਕੀਤਾ। ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੁਆਰਾ ਪੇਸ਼ ਕੀਤੇ ਗਏ ਬਖਸ਼ੀ ਬਿੱਲਾ ਦੀ ਪੰਜਾਬੀ ਲੋਕ ਗਾਇਕੀ ਨੂੰ ਪ੍ਰਸ਼ੰਸਾ ਮਿਲੀ। ਗੋਆ ਤੋਂ ਸਮਾਈ, ਮਹਾਰਾਸ਼ਟਰ ਤੋਂ ਕੋਲੀ, ਝਾਰਖੰਡ ਤੋਂ ਪਾਈਕਾ, ਰਾਜਸਥਾਨ ਤੋਂ ਚਾਰੀ, ਅਰੁਣਾਚਲ ਪ੍ਰਦੇਸ਼ ਤੋਂ ਮੋਰ, ਸਿੱਕਮ ਤੋਂ ਸਿੰਘੀ ਛਮ ਅਤੇ ਓਡੀਸ਼ਾ ਤੋਂ ਸੰਬਲਪੁਰੀ ਦੁਆਰਾ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੋਹਿਆ।
Ad Position 22
No active advertisement
ਪਿਛਲੀ ਖ਼ਬਰ ਕਮਲ ਕਿਸ਼ੋਰ ਸ਼ਰਮਾ ਨੇ ਖਰੜ ਸ਼ਹਿਰ ਅੰਦਰ ਸਟਰੀਟ ਲਾਈਟਾਂ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟਾਉਂਦਿਆਂ ਸੁਧਾਰ ਦੀ ਕੀਤੀ ਮੰਗ ਅਗਲੀ ਖ਼ਬਰ ਤੀਰਥ ਯਾਤਰਾ ਸਕੀਮ ’ਚ ‘ਸ਼ੀਸ਼ ਮਹਿਲ’ ਦੇ ਦਰਸ਼ਨਾਂ ਨੂੰ ਵੀ ਕੀਤਾ ਜਾਵੇ ਸ਼ਾਮਿਲ-ਰਜਨੀਸ਼ ਧੀਮਾਨ
Ad Position 24