ਬੁਢਲਾਡਾ, 24 ਜਨਵਰੀ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੇ ਵੱਖ-ਵੱਖ ਸਕੂਲਾਂ-ਕਾਲਜਾਂ 'ਚ ਪੜ੍ਹਦੇ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਦੀ ਹਰ ਸਾਲ ਲਗਪਗ 2 ਲੱਖ ਰੁਪਏ ਦੇ ਕਰੀਬ ਫ਼ੀਸ ਭਰੀ ਜਾਂਦੀ ਹੈ | ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਈ. ਓ. ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੇ ਵਜ਼ੀਫ਼ਿਆਂ ਦੀ ਸਹੂਲਤ ਨਹੀਂ ਮਿਲਦੀ, ਸੰਸਥਾ ਉਨ੍ਹਾਂ ਦੀ ਫ਼ੀਸ ਭਰਦੀ ਹੈ | ਇਸੇ ਸਿਲਸਿਲੇ ਤਹਿਤ ਅੱਜ 78 ਹਜ਼ਾਰ ਰੁਪਏ ਦਾ ਚੈੱਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੂੰ ਸੌਂਪਿਆ ਗਿਆ | ਇਸ ਤੋਂ ਪਹਿਲਾਂ ਵੀ ਜੂਨ ਮਹੀਨੇ ਇਸ ਕਾਲਜ ਦੇ ਵਿਦਿਆਰਥੀਆਂ ਦੀ 50 ਹਜ਼ਾਰ ਰੁਪਏ ਫ਼ੀਸ ਭਰੀ ਗਈ ਸੀ | ਇਸੇ ਤਰ੍ਹਾਂ ਇਲਾਕੇ ਦੇ ਹੋਰਨਾਂ ਕਾਲਜਾਂ 'ਚ ਪੜ੍ਹਦੇ ਬੱਚਿਆਂ ਸਮੇਤ 10ਵੀਂ ਤੇ 12ਵੀਂ ਜਮਾਤ ਦੇ ਵੀ ਲਗਪਗ 15 ਗਰੀਬ ਬੱਚਿਆਂ ਦੀ ਦਾਖ਼ਲਾ ਫ਼ੀਸ ਭਰੀ ਗਈ ਅਤੇ 200 ਲੋੜਵੰਦ ਪਰਿਵਾਰਾਂ ਦੇ ਪੜ੍ਹਦੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ ਤਾਂ ਜੋ ਹੁਸ਼ਿਆਰ ਅਤੇ ਗਰੀਬ ਬੱਚੇ ਵੀ ਪੜ੍ਹ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਣ | ਇਸ ਕਾਰਜ ਲਈ ਪਿ੍ੰਸੀਪਲ ਨਰਿੰਦਰ ਸਿੰਘ ਨੇ ਸੰਸਥਾ ਦੇ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਜੇ ਕੁਮਾਰ ਗੋਇਲ, ਅਮਨਪ੍ਰੀਤ ਸਿੰਘ ਅਨੇਜਾ, ਨਰੇਸ਼ ਕੁਮਾਰ ਬੰਸੀ, ਰਜਿੰਦਰ ਵਰਮਾ, ਬਲਬੀਰ ਸਿੰਘ ਕੈਂਥ, ਸੋਹਣ ਸਿੰਘ ਕਣਕਵਾਲ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ |
ਸਮਾਜ ਸੇਵੀ ਸੰਸਥਾ ਨੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਫ਼ੀਸ ਭਰੀ
ਅਜੀਤ ਡੈਸਕ
25-01-2026