09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਵਿਖੇ ਬੱਚਿਆਂ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 25-01-2026
ਚਾਉਕੇ, 24 ਜਨਵਰੀ (ਮਨਜੀਤ ਸਿੰਘ ਘੜੈਲੀ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਵਿਖੇ ਰੁੱਤਾਂ ਦੀ ਰਾਣੀ ਬਸੰਤ ਰੁੱਤ ਤੇ ਬਸੰਤ ਪੰਚਮੀ ਦਾ ਤਿਉਹਾਰ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ¢ ਇਸ ਮੌਕੇ ਸਕੂਲ ਵਿਚ ਪਤੰਗ ਦੇ ਅਕਾਰ ਅਨੁਸਾਰ ਵਿਦਿਆਰਥੀਆਂ ਦੀ ਤਰਤੀਬ ਬਣਾਈ ਗਈ¢ ਵਿਦਿਆਰਥੀਆ ਦੁਆਰਾ ਬਸੰਤ ਰੁੱਤ ਨਾਲ ਸਬੰਧਿਤ ਕਲਾਕ੍ਰਿਤੀਆਂ ਨੂੰ ਪੇਸ਼ ਕੀਤਾ ਗਿਆ¢ ਸਕੂਲ ਦੇ ਕੋਆਰਡੀਨੇਟਰ ਪ੍ਰਗਟ ਸਿੰਘ ਦੁਆਰਾ ਬਸੰਤ ਰੁੱਤ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਰੁੱਤ ਦੇ ਆਉਣ 'ਤੇ ਕਲੀਆਂ ਖਿੜ ਜਾਂਦੀਆਂ ਹਨ¢ ਰੁੰਡ-ਮਰੁੰਡ ਹੋਏ ਦਰੱਖਤ ਹਰੇ ਭਰੇ ਹੋ ਜਾਂਦੇ ਹਨ¢ ਸਾਰਾ ਚÏਗਿਰਦਾ ਰੌਸਨ ਹੋਇਆ ਦਿਖਾਈ ਦਿੰਦਾ ਹੈ¢ ਇਹ ਰੁੱਤ ਬਹਾਰਾਂ ਲੈ ਕੇ ਆਉਂਦੀ ਹੈ¢ ਠੰਢ ਨੂੰ ਅਲਵਿਦਾ ਕਹਿੰਦਾ ਇਹ ਤਿਉਹਾਰ ਆਲਸ ਉਤਾਰ ਕੇ ਮੁੜ ਤੋਂ ਤਾਜ਼ਾ ਹੋਣ ਦਾ ਸੁਨੇਹਾ ਦਿੰਦਾ ਹੈ¢ ਇਸ ਮÏਕੇ ਸੋਹਣੇ ਰੰਗਾਂ ਦੀ ਨੁਹਾਰ ਨੂੰ ਪੇਸ਼ ਕਰਦੇ ਨੰਨ੍ਹੇ- ਮੁੰਨੇ ਬੱਚਿਆ ਨੇ ਭੰਗੜੇ ਅਤੇ ਗਿੱਧਾ ਦੁਆਰਾ ਆਪਣੀ ਖ਼ੁਸ਼ੀ ਨੂੰ ਜ਼ਾਹਿਰ ਕੀਤਾ¢ ਭੰਗੜੇ ਨੇ ਸਾਰਿਆਂ ਚ ਜੋਸ਼ ਭਰ ਦਿੱਤਾ¢ ਸਭ ਨੇ ਇਸ ਰੰਗਾ-ਰੰਗ ਪ੍ਰੋਗਰਾਮ ਦਾ ਬਹੁਤ ਅਨੰਦ ਮਾਣਿਆ¢ ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਗਗਨਦੀਪ ਸ਼ਰਮਾ, ਮੈਡਮ ਆਕਾਸ਼ਦੀਪ ਸ਼ਰਮਾ ਅਤੇ ਪਿ੍ੰਸੀਪਲ ਰਵਿੰਦਰਪਾਲ ਨੇ ਬੱਚਿਆ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਤਿਉਹਾਰ ਦਾ ਮੁੱਖ ਮਕਸਦ ਖ਼ੁਸ਼ੀਆਂ ਵੰਡਣਾ ਹੁੰਦਾ ਹੈ ਨਾ ਕਿ ਕਿਸੇ ਨੂੰ ਵੀ ਸਰੀਰਕ ਨੁਕਸਾਨ ਪਹੁੰਚਾਉਣਾ ਨਹੀਂ ਹੁੰਦਾ¢ ਉਨ੍ਹਾਂ ਆਖਿਆ ਕਿ ਅਸੀਂ ਇਸ ਤਿਉਹਾਰ ਨੂੰ ਮਨਾਉਂਦੇ ਸਮੇਂ ਪਤੰਗਬਾਜ਼ੀ ਕਰਦੇ ਹਾਂ ਪਰ ਚਾਈਨਾ ਡੋਰ ਮਨੁੱਖ ਦੇ ਨਾਲ-ਨਾਲ ਪਸ਼ੂਆਂ-ਪੰਛੀਆ ਲਈ ਹਾਨੀਕਾਰਕ ਸਿੱਧ ਹੋ ਰਹੀ ਹੈ¢ ਉਨ੍ਹਾਂ ਬੱਚਿਆਂ ਨੂੰ ਚਾਇਨਾ ਡੋਰ ਤੋਂ ਗੁਰੇਜ਼ ਕਰਦੇ ਹੋਏ ਆਪਣੀਆਂ ਖ਼ੁਸ਼ੀਆਂ ਨੂੰ ਸਾਂਝਾ ਕਰਨ ਦੀ ਸਲਾਹ ਦਿੱਤੀ¢
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਇਕ ਦੀ ਮੌਤ-ਦੋ ਜ਼ਖ਼ਮੀ <br/> ਅਗਲੀ ਖ਼ਬਰ ਖ਼ਸਤਾਹਾਲ ਧਰਮਸ਼ਾਲਾ ਢਾਹ ਕੇ ਕਮਿਊਨਿਟੀ ਹਾਲ ਬਣਾਉਣ ਦੇ ਕੰਮ ਦੀ ਲੱਡੂ ਵੰਡ ਕੇ ਕੀਤੀ ਸ਼ੁਰੂਆਤ
Ad Position 24