ਜਨਗਣਨਾ ਕਰਨ ’ਚ ਸੋਧ ਕਰਨ ਲਈ ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ ਪੱਤਰ
ਸਰਦੂਲਗੜ੍ਹ, 22 ਸਤੰਬਰ (ਜੀ. ਐਮ.
ਸਰਦੂਲਗੜ੍ਹ, 22 ਸਤੰਬਰ (ਜੀ.ਐਮ.ਅਰੋੜਾ)- ਕਾਂਗਰਸ ਦੇ ਆਲ ਇੰਡੀਆ ਬੀ. ਸੀ. ਸੈੱਲ ਦੇ ਚੇਅਰਮੈਨ ਅਨਿਲ ਕੁਮਾਰ ਜੈ ਹਿੰਦ ਅਤੇ ਪੰਜਾਬ ਦੇ ਚੇਅਰਮੈਨ ਅੰਗਦ ਸੈਣੀ ਦੇ ਆਦੇਸ਼ਾਂ ’ਤੇ ਸੱਤਪਾਲ ਵਰਮਾ ਚੇਅਰਮੈਨ ਬੀ. ਸੀ. ਸੈਲ ਜ਼ਿਲ੍ਹਾ ਮਾਨਸਾ ਦੀ ਅਗਵਾਈ ਵਿਚ ਬੈਕਵਰਡ ਅਤੇ ਅਦਰ ਬੈਕਵਰਡ ਕਲਾਸ ਨਾਲ ਸਬੰਧਿਤ ਲੋਕਾਂ ਨੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਦੇਸ਼ ’ਚ ਹੋਣ ਜਾ ਰਹੀ ਜਨਗਣਨਾ ’ਚ ਓ.ਬੀ.ਸੀ. ਤੇ ਬੀ. ਸੀ. ਕਲਾਸ ਦੇ ਲੋਕਾਂ ਲਈ ਫਾਰਮ ’ਚ ਇਕੱਲੇ ਗੋਤ ਦਰਸਾਏ ਜਾਣਗੇ ਜਦਕਿ ਉਸ ਦੇ ਸਾਹਮਣੇ ਬੀ. ਸੀ. ਜਾਂ ਓ.ਬੀ.ਸੀ. ਲਈ ਕੋਈ ਅਜਿਹਾ ਇੰਦਰਾਜ ਨਹੀਂ ਬਣਿਆ, ਜਿੱਥੋਂ ਪਤਾ ਲੱਗ ਸਕੇ ਕਿ ਦੇਸ਼ ’ਚ ਕਿੰਨੇ ਪ੍ਰਤੀਸ਼ਤ ਬੀ. ਸੀ. ਤੇ ਓ.ਬੀ.ਸੀ. ਨਾਲ ਸਬੰਧਿਤ ਲੋਕਾਂ ਦੀ ਗਿਣਤੀ ਹੈ। ਉਨ੍ਹਾਂ ਪੱਤਰ ਰਾਹੀਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਗੋਤ ਦੇ ਅੱਗੇ ਇੰਦਰਾਜ ਬੀ. ਸੀ. ਜਾਂ ਓ. ਬੀ. ਸੀ. ਵਾਲਾ ਬਣਾਇਆ ਜਾਵੇ, ਜਿਸ ਤੋਂ ਪਤਾ ਲੱਗ ਸਕੇ ਕਿ ਹਰ ਰਾਜ ਅਤੇ ਦੇਸ਼ ’ਚ ਓ. ਬੀ. ਸੀ. ਤੇ ਬੀ. ਸੀ. ਕਲਾਸ ਦੇ ਲੋਕਾਂ ਦੀ ਜਨਸੰਖਿਆ ਕਿੰਨੀ ਹੈ। ਇਸ ਮੌਕੇ ਰਸ਼ਪਾਲ ਸਿੰਘ, ਸਵਰਨ ਸਿੰਘ, ਸੰਦੀਪ ਕੁਮਾਰ, ਹਰਵਿੰਦਰ ਸਿੰਘ, ਸੁਖਦੇਵ ਸਿੰਘ, ਸੁਰੇਸ਼ ਕੁਮਾਰ, ਬਲਵੀਰ ਸਿੰਘ, ਓਮ ਪ੍ਰਕਾਸ਼, ਰਕੇਸ਼ ਕੁਮਾਰ, ਸੁਰੇਸ਼ ਕੁਮਾਰ ਆਦਿ ਸਨ।