29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬਰੇਟਾ ਤੋਂ ਲਦਾਲ ਤੱਕ ਸੜਕ ਦੀ ਮੁਰੰਮਤ ਦਾ ਕੰਮ ਵਿਚਕਾਰ ਲਟਕ ਜਾਣ ਕਰ ਕੇ ਲੋਕਾਂ ’ਚ ਰੋਸ

ਬਰੇਟਾ, 29 ਨਵੰਬਰ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)- ਸਥਾਨਕ ਬਰੇਟਾ ਕੈਂਚੀਆਂ ਤੋਂ ਲੈ ਕੇ ਪਿੰਡ ਲਦਾਲ (ਲਹਿਰਾ ਗਾਗਾ) ਤੱਕ ਵਾਇਆ ਬਹਾਦਰਪੁਰ, ਕਿਸ਼ਨਗੜ੍ਹ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਸੜਕ ਦੀ ਮੁਰੰਮਤ ਦਾ ਕੰਮ ਵਿਚਕਾਰ ਲਟਕ ਜਾਣ ਦੇ ਰੋਸ ਵਜੋਂ ਪਿੰਡ ਬਹਾਦਰਪੁਰ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਖੇਤਰ ਦੇ ਪਿੰਡਾਂ ਦੇ ਲੋਕਾਂ ਦਾ ਇਕੱਠ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਈ ਮਹੀਨੇ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਉਪਰੰਤ ਸੜਕ ’ਤੇ ਰੋੜਾ ਵੀ ਪੈ ਗਿਆ ਸੀ ਪਰ ਇਸ ’ਤੇ ਪ੍ਰੀਮਿਕਸ ਪੈਣ ਤੋਂ ਪਹਿਲਾਂ ਹੀ ਕੰਮ ਬੰਦ ਹੋ ਗਿਆ।

Ad Position 21
No active advertisement
ਬਰੇਟਾ ਕੈਂਚੀਆਂ ਤੋਂ ਲਦਾਲ ਤੱਕ ਟੁੱਟੀ ਸੜਕ ਦਾ ਕੰਮ ਵਿਚਕਾਰ ਲਟਕ ਜਾਣ ਦੇ ਰੋਸ ਵਜੋਂ ਹੋਏ ਇਕੱਠ ਦਾ ਦ੍ਰਿਸ਼। ਤਸਵੀਰ : ਜੀਵਨ ਸ਼ਰਮਾ 30-11-2026
ਬਰੇਟਾ, 29 ਨਵੰਬਰ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)- ਸਥਾਨਕ ਬਰੇਟਾ ਕੈਂਚੀਆਂ ਤੋਂ ਲੈ ਕੇ ਪਿੰਡ ਲਦਾਲ (ਲਹਿਰਾ ਗਾਗਾ) ਤੱਕ ਵਾਇਆ ਬਹਾਦਰਪੁਰ, ਕਿਸ਼ਨਗੜ੍ਹ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਸੜਕ ਦੀ ਮੁਰੰਮਤ ਦਾ ਕੰਮ ਵਿਚਕਾਰ ਲਟਕ ਜਾਣ ਦੇ ਰੋਸ ਵਜੋਂ ਪਿੰਡ ਬਹਾਦਰਪੁਰ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਖੇਤਰ ਦੇ ਪਿੰਡਾਂ ਦੇ ਲੋਕਾਂ ਦਾ ਇਕੱਠ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਈ ਮਹੀਨੇ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਉਪਰੰਤ ਸੜਕ ’ਤੇ ਰੋੜਾ ਵੀ ਪੈ ਗਿਆ ਸੀ ਪਰ ਇਸ ’ਤੇ ਪ੍ਰੀਮਿਕਸ ਪੈਣ ਤੋਂ ਪਹਿਲਾਂ ਹੀ ਕੰਮ ਬੰਦ ਹੋ ਗਿਆ। ਕੰਮ ਬੰਦ ਹੋਣ ਕਾਰਨ ਰੋੜਾ ਖਿੱਲਰ ਕੇ ਖੇਤਾਂ ’ਚ ਡਿੱਗ ਰਿਹਾ ਹੈ ਜਦਕਿ ਥਾਂ-ਥਾਂ ਟੋਏ ਵੀ ਪੈ ਚੁੱਕੇ ਹਨ, ਜਿਸ ਕਰ ਕੇ ਸੜਕ ਦੀ ਸਥਿਤੀ ਪਹਿਲਾਂ ਨਾਲੋਂ ਵੀ ਖਰਾਬ ਹੋ ਚੁੱਕੀ ਹੈ। ਹਰ ਸਮੇ ਸੜਕ ’ਤੇ ਧੂੜ ਉੱਡਦੀ ਰਹਿੰਦੀ ਹੈ। ਅਨੇਕਾਂ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕੋ-ਇੱਕ ਸੜਕ ਹੀ ਖੇਤਰ ਨੂੰ ਸੰਗਰੂਰ ਜਿਲ੍ਹੇ ਦੇ ਸ਼ਹਿਰ ਲਹਿਰਾਗਾਗਾ ਨਾਲ ਜੋੜਦੀ ਹੈ ਪਰ ਹਾਲਤ ਮਾੜੀ ਹੋਣ ਕਾਰਨ ਲੋਕਾਂ ਨੂੰ ਦੂਜੇ ਰਸਤਿਆਂ ਰਾਹੀ ਆਉਣਾ ਜਾਣਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸੜਕ ਦਾ ਕੰਮ ਜਲਦ ਸ਼ੁਰੂ ਨਾ ਹੋਇਆ ਤਾਂ 5 ਦਸੰਬਰ ਨੂੰ ਬਰੇਟਾ ਸ਼ਹਿਰ ’ਚ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਅਣਮਿੱਥੇ ਸਮੇਂ ਲਈ ਬਰੇਟਾ ਕੈਂਚੀਆਂ ’ਤੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਚਰਨਜੀਤ ਸਿੰਘ ਬਹਾਦਰਪੁਰ, ਰਾਮਲਾਜ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਜੱਸੀ ਬਹਾਦਰਪੁਰ, ਹਰਜਿੰਦਰ ਸਿੰਘ ਬਹਾਦਰਪੁਰ, ਅਮਰੀਕ ਸਿੰਘ ਕਿਸ਼ਨਗੜ੍ਹ, ਲੀਲਾ ਸਿੰਘ ਕਿਸ਼ਨਗੜ੍ਹ, ਜਰਨੈਲ ਸਿੰਘ, ਕਰਮਜੀਤ ਸਿੰਘ, ਲਾਭ ਸਿੰਘ, ਗਮਦੂਰ ਸਿੰਘ ਨੰਬਰਦਾਰ, ਮਜਦੂਰ ਆਗੂ ਨਿੱਕਾ ਸਿੰਘ ਬਹਾਦਰਪੁਰ, ਗੁਰਮੀਤ ਸਿੰਘ ਬਹਾਦਰਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਦੀਆਂ ਮੀਟਿੰਗਾਂ ਲਈ ਥਾਂ ਅਲਾਟ ਕਰਨ ਦੀ ਮੰਗ ਅਗਲੀ ਖ਼ਬਰ ਸਟੈਨੋ ਟਾਈਪਿਸਟ ’ਚ ਪੰਜਾਬ ਵਿਚੋਂ ਟੌਪਰ ਰਿਹਾ ਜਗਮੀਤ ਸਿੰਘ ਚੱਠੇਵਾਲਾ
Ad Position 24