ਪਿੰਡ ਕੋਟੜਾ ਕਲਾਂ ਡੇਅਰੀ ਐਂਡ ਐਗਰੋ ਐਕਸਪੋ ਆਲ ਇੰਡੀਆ ਮੁਕਾਬਲਾ ਕਰਵਾਇਆ
ਮਾਨਸਾ/ਭੀਖੀ, 29 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਕਾਰ ਸਿੰਘ ਸਹੋਤਾ)- ਪਸ਼ੂ ਪਾਲਣ ਦੇ ਕਿੱਤੇ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪਿੰਡ ਕੋਟੜਾ ਕਲਾਂ ਵਿਖੇ ਆਜ਼ਾਦ ਡੇਅਰੀ ਫਾਰਮਰਜ਼ ਐਸੋਸੀਏਸ਼ਨ ਮਾਨਸਾ ਵਲੋਂ ਡੇਅਰੀ ਐਂਡ ਐਗਰੋ ਐਕਸਪੋ ਆਲ ਇੰਡੀਆ ਮੁਕਾਬਲਾ ਕਰਵਾਇਆ ਗਿਆ। ਮੇਲੇ ਦੌਰਾਨ ਮੁਰ੍ਹਾ ਅਤੇ ਨੀਲੀ ਰਾਵੀ ਨਸਲ ਦੀਆਂ ਮੱਝਾਂ ਦੇ ਸੁੰਦਰਤਾ ਤੇ ਨਸਲੀ ਗੁਣਾਂ ਦੇ ਮੁਕਾਬਲੇ ਕਰਵਾਏ ਗਏ।
ਪ
ਪਿੰਡ ਕੋਟੜਾ ਕਲਾਂ ਵਿਖੇ ਕਰਵਾਏ ਮੁਕਾਬਲੇ ਦੇ ਪ੍ਰਬੰਧਕਾਂ ਨੂੰ ਸਹਾਇਤਾ ਰਾਸ਼ੀ ਦਿੰਦੇ ਹੋਏ ਜਗਦੀਪ ਸਿੰਘ ਨਕੱਈ। ਅਜੀਤ ਤਸਵੀਰ
30-11-2026
ਮਾਨਸਾ/ਭੀਖੀ, 29 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਕਾਰ ਸਿੰਘ ਸਹੋਤਾ)- ਪਸ਼ੂ ਪਾਲਣ ਦੇ ਕਿੱਤੇ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪਿੰਡ ਕੋਟੜਾ ਕਲਾਂ ਵਿਖੇ ਆਜ਼ਾਦ ਡੇਅਰੀ ਫਾਰਮਰਜ਼ ਐਸੋਸੀਏਸ਼ਨ ਮਾਨਸਾ ਵਲੋਂ ਡੇਅਰੀ ਐਂਡ ਐਗਰੋ ਐਕਸਪੋ ਆਲ ਇੰਡੀਆ ਮੁਕਾਬਲਾ ਕਰਵਾਇਆ ਗਿਆ। ਮੇਲੇ ਦੌਰਾਨ ਮੁਰ੍ਹਾ ਅਤੇ ਨੀਲੀ ਰਾਵੀ ਨਸਲ ਦੀਆਂ ਮੱਝਾਂ ਦੇ ਸੁੰਦਰਤਾ ਤੇ ਨਸਲੀ ਗੁਣਾਂ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਮੁਰ੍ਹਾ, ਨੀਲੀ ਰਾਵੀ ਅਤੇ ਗਰੇਡਿਡ ਨਸਲਾਂ ਦੇ ਦੁੱਧ ਚੁਆਈ ਮੁਕਾਬਲੇ ਵੀ ਖਿੱਚ ਦਾ ਕੇਂਦਰ ਰਹੇ। ਵਧੀਆ ਨਸਲਾਂ ਦੇ ਝੋਟਿਆਂ, ਮੱਝਾਂ, ਗਾਵਾਂ ਅਤੇ ਹੋਰ ਪਸ਼ੂ ਧਨ ਦੇ ਮੁਕਾਬਲਿਆਂ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਗਾਏ। ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਇਹ ਮੇਲਾ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਵੱਲ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਨੌਜਵਾਨ ਰੁਜ਼ਗਾਰ ਦੀ ਭਾਲ ’ਚ ਵਿਦੇਸ਼ਾਂ ਵੱਲ ਦੇਖ ਰਹੇ ਹਨ, ਉਸ ਸਮੇਂ ਅਜਿਹੇ ਮੇਲੇ ਉਨ੍ਹਾਂ ਨੂੰ ਆਪਣੇ ਪਿੰਡਾਂ ’ਚ ਰਹਿ ਕੇ ਮਿਹਨਤ ਨਾਲ ਆਤਮ-ਨਿਰਭਰ ਬਣਨ ਦਾ ਰਾਹ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਸਿਰਫ਼ ਰਿਵਾਇਤੀ ਕਿੱਤਾ ਨਹੀਂ ਸਗੋਂ ਆਧੁਨਿਕ ਤਕਨੀਕ, ਉੱਤਮ ਨਸਲਾਂ ਅਤੇ ਵਿਗਿਆਨਕ ਢੰਗਾਂ ਨਾਲ ਕੀਤਾ ਜਾਵੇ ਤਾਂ ਲਾਹੇਵੰਦ ਕਾਰੋਬਾਰ ਬਣ ਸਕਦਾ ਹੈ। ਉਨ੍ਹਾਂ ਐਸੋਸੀਏਸ਼ਨ ਨੂੰ ਸਵਾ ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪਵਿੱਤਰ ਦੀਪ ਸਿੰਘ ਕੋਟੜਾ, ਸਕੱਤਰ ਸੰਦੀਪ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ, ਗੋਬਿੰਦ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।