ਬੁਢਲਾਡਾ ਵਿਖੇ ਦਿਵਿਆਂਗ ਵਿਅਕਤੀਆਂ ਲਈ ਦੋ ਰੋਜ਼ਾ ਨਕਲੀ ਅੰਗ ਮਾਪ ਕੈਂਪ ਲਗਾਇਆ
ਬੁਢਲਾਡਾ , 29 ਨਵੰਬਰ ( ਸੁਨੀਲ ਮਨਚੰਦਾ )- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਅਤੇ ਬਿੱਗ ਹੌਪ ਫਾਊਂਡੇਸ਼ਨ ਬਰੇਟਾ ਵਲੋਂ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ ਲਗਾਇਆ ਗਿਆ ਦੋ ਰੋਜ਼ਾ ਨਕਲੀ ਅੰਗ ਮਾਪ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ । ਲਗਪਗ 50 ਦਿਵਿਆਂਗ ਵਿਅਕਤੀਆਂ ਦੀਆਂ ਲੱਤਾਂ ਦਾ ਨਾਪ ਲਿਆ ਗਿਆ , ਜਿਨ੍ਹਾਂ ਨੂੰ ਕਰੀਬ 1 ਮਹੀਨੇ ਬਾਅਦ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫ਼ਤਰ ਵਿਖੇ ਨਕਲੀ ਅੰਗ ਲਗਾਏ ਜਾਣਗੇ ।
ਬੁਢਲਾਡਾ , 29 ਨਵੰਬਰ ( ਸੁਨੀਲ ਮਨਚੰਦਾ )- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਅਤੇ ਬਿੱਗ ਹੌਪ ਫਾਊਂਡੇਸ਼ਨ ਬਰੇਟਾ ਵਲੋਂ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ ਲਗਾਇਆ ਗਿਆ ਦੋ ਰੋਜ਼ਾ ਨਕਲੀ ਅੰਗ ਮਾਪ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ । ਲਗਪਗ 50 ਦਿਵਿਆਂਗ ਵਿਅਕਤੀਆਂ ਦੀਆਂ ਲੱਤਾਂ ਦਾ ਨਾਪ ਲਿਆ ਗਿਆ , ਜਿਨ੍ਹਾਂ ਨੂੰ ਕਰੀਬ 1 ਮਹੀਨੇ ਬਾਅਦ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫ਼ਤਰ ਵਿਖੇ ਨਕਲੀ ਅੰਗ ਲਗਾਏ ਜਾਣਗੇ । ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਮਨਿੰਦਰ ਬਰੇਟਾ ਨੇ ਦੱਸਿਆ ਕਿ ਇਹ ਕੈਂਪ ਭਾਰਤ ਸਰਕਾਰ ਦੇ ਅਦਾਰੇ ਅਲਿਮਕੋ ਦੀ ਯੋਜਨਾ ਤਹਿਤ ਲਗਾਇਆ ਗਿਆ ਸੀ । ਇਸ ਯੋਜਨਾ ਅਧੀਨ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਨਕਲੀ ਅੰਗ ਮੁਹੱਈਆ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਇਸ ਨੇਕ ਕਾਰਜ ਨੂੰ ਸਫਲ ਬਣਾਉਣ ਵਿਚ ਸਮਾਜ ਸੇਵੀ ਨੋਨਾ ਘੰਡ ਅਤੇ ਬਿੱਗ ਹੌਪ ਫਾਊਂਡੇਸ਼ਨ ਦੇ ਮਨਿੰਦਰ ਸਿੰਗਲਾ ਦਾ ਵਿਸ਼ੇਸ਼ ਯੋਗਦਾਨ ਰਿਹਾ । ਵਿਸ਼ੇਸ਼ ਤੌਰ ’ ਤੇ ਬਲਵਿੰਦਰ ਸਿੰਘ ਪਟਵਾਰੀ , ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆ , ਮੀਤ ਪ੍ਰਧਾਨ ਟਿੰਕੂ ਪੰਜਾਬ ਅਤੇ ਸਮੁੱਚੀ ਨਗਰ ਕੌਂਸਲ ਕਮੇਟੀ ਤੋਂ ਇਲਾਵਾ ਸੁਖਦਰਸ਼ਨ ਸ਼ਰਮਾ , ਮਨਜੀਤ ਸਿੰਘ ਕਾਨੂੰਗੋ ਅਤੇ ਡਾ . ਸਾਹਿਲ ਅਰੋੜਾ ਨੇ ਸ਼ਿਰਕਤ ਕੀਤੀ । ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੋਵੇਂ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਪ੍ਰਗਟਾਇਆ । ਇਸ ਮੌਕੇ ਸੰਸਥਾ ਦੇ ਮੈਂਬਰ ਕੁਲਵਿੰਦਰ ਸਿੰਘ ਈ . ਓ ., ਕੁਲਦੀਪ ਸਿੰਘ ਅਨੇਜਾ , ਬਲਬੀਰ ਸਿੰਘ ਕੈਂਥ , ਮਿਸਤਰੀ ਮਿੱਠੂ ਸਿੰਘ , ਦਵਿੰਦਰਪਾਲ ਸਿੰਘ ਲਾਲਾ , ਬਲਜਿੰਦਰ ਸ਼ਰਮਾ , ਵਿਜੇ ਕੁਮਾਰ ਗੋਇਲ , ਸੋਹਣ ਸਿੰਘ ਕਣਕਵਾਲੀਆ , ਨਰੇਸ਼ ਕੁਮਾਰ ਬੰਸੀ , ਡਾ . ਗੁਰਲਾਲ ਸਿੰਘ , ਸਤਨਾਮ ਸਿੰਘ , ਨੱਥਾ ਸਿੰਘ ਆਦਿ ਹਾਜ਼ਰ ਸਨ ।