ਵਿਧਾਇਕ ਵਲੋਂ ਸਮਾਓਂ ਵਿਖੇ 81 ਲੱਖ ਦੀ ਲਾਗਤ ਨਾਲ ਚਾਲੂ ਕੰਮਾਂ ਦਾ ਉਦਘਾਟਨ
ਭੀਖੀ, 22 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ 81 ਲੱਖ ਦੀ ਲਾਗਤ ਵਾਲੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਰਕਾਰ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਭੀਖੀ, 22 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ 81 ਲੱਖ ਦੀ ਲਾਗਤ ਵਾਲੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਰਕਾਰ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਨਿਰੰਤਰ ਲੋੜੀਂਦੇ ਫ਼ੰਡ ਮੁਹੱਈਆ ਕਰਵਾ ਰਹੀ ਹੈ। ਵਿਧਾਇਕ ਸਿੰਗਲਾ ਨੇ ਦੱਸਿਆ ਕਿ ਕਿ ਪਿੰਡ ਦੀ ਮੁੱਖ ਗਲੀ ਦੇ ਨਵਨਿਰਮਾਣ ’ਤੇ 50 ਲੱਖ ਰੁਪਏ ਖਰਚੇ ਗਏ ਹਨ। ਇਸ ਤੋਂ ਇਲਾਵਾ ਵਾਰਡ ਨੰਬਰ: 8 ਅਤੇ 9 ’ਚ 31 ਲੱਖ ਦੀ ਲਾਗਤ ਨਾਲ ਹੋਰ ਵੀ ਗਲੀਆਂ ਦਾ ਨਿਰਮਾਣ ਕਾਰਜ ਜਾਰੀ ਹੈ। ਸਰਪੰਚ ਜਤਿੰਦਰ ਸਿੰਘ ਚਹਿਲ ਨੇ ਕਿਹਾ ਕਿ ਵਿਧਾਇਕ ਦੇ ਯਤਨਾਂ ਸਦਕਾ ਪਿੰਡ ਦਾ ਜ਼ਿਕਰਯੋਗ ਵਿਕਾਸ ਹੋ ਰਿਹਾ ਹੈ। ਆਗਾਮੀ ਕੁਝ ਮਹੀਨਿਆਂ ’ਚ ਬਾਕੀ ਰਹਿੰਦੀਆਂ ਗਲੀਆਂ ਨੂੰ ਵੀ ਇੰਟਰਲਾਕਿੰਗ ਟਾਈਲਾਂ ਨਾਲ ਪੱਕਾ ਕਰ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭੀਖੀ ਮਾ: ਵਰਿੰਦਰ ਸੋਨੀ, ਪੰਚ ਲਾਲ ਸਿੰਘ, ਬੂਟਾ ਸਿੰਘ, ਗੁਰਮੇਲ ਸਿੰਘ ਸਮਾਓਂ, ਕੁਲਦੀਪ ਸਿੰਘ, ਗੋਰਾ ਸਿੰਘ ਨੰਬਰਦਾਰ, ਚੇਅਰਮੈਨ ਬਲਾਕ ਸੰਮਤੀ ਮਾਨਸਾ ਖੁਸ਼ਪ੍ਰੀਤ ਕੌਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।