22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਯੁਸ਼ਮਾਨ ਅਰੋਗਿਆ ਕੇਂਦਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਝੁਨੀਰ, 22 ਸਤੰਬਰ (ਪ. ਪ.)

Ad Position 21
No active advertisement
ਅਜੀਤ ਡੈਸਕ 23-09-2026
ਝੁਨੀਰ, 22 ਸਤੰਬਰ (ਪ.ਪ.)- ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਦੀ ਅਗਵਾਈ ਹੇਠ ਸਥਾਨਕ ਆਯੁਸ਼ਮਾਨ ਅਰੋਗਿਆ ਕੇਂਦਰ ਵਿਖੇ 11ਵੇਂ ਆਯੁਰਵੈਦਿਕ ਦਿਵਸ ਮੌਕੇ ‘ਇੱਕ ਸਿਹਤਮੰਦ ਕੱਲ੍ਹ ਲਈ’ ਥੀਮ ਤਹਿਤ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਐਮ.ਡੀ. ਆਯੁਰਵੈਦ ਡਾ. ਵਰਿੰਦਰ ਕੁਮਾਰ ਨੇ ਕੈਂਪ ਦੌਰਾਨ 232 ਮਰੀਜ਼ਾਂ ਦੀ ਜਾਂਚ ਕੀਤੀ। ਉਪਰੰਤ ਉਪ ਵੈਦ ਦਵਿੰਦਰ ਕੁਮਾਰ ਨੇ ਮੁਫ਼ਤ ਦਵਾਈਆਂ ਵੰਡੀਆਂ। ਇਸ ਦੌਰਾਨ ਮਰੀਜ਼ਾਂ ਨੂੰ ਆਹਰ ਵਿਹਾਰ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਯੋਗਾ ਇੰਸਟਰਕਟਰ ਮਨਜੀਤ ਕੌਰ ਅਤੇ ਲਛਮਣ ਸਿੰਘ ਨੇ ਯੋਗਾ ਸਬੰਧਿਤ ਫ਼ਾਇਦਿਆਂ ਬਾਰੇ ਦੱਸਿਆ। ਇਸ ਮੌਕੇ ਜਸਪਾਲ ਕੌਰ, ਕੁਲਦੀਪ ਸਿੰਘ, ਗਗਨਦੀਪ ਕੌਰ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਕਾਂਗਰਸ ’ਚ ਨਵੀਆਂ ਨਿਯੁਕਤੀਆਂ ’ਤੇ ਬਲਜੀਤ ਰਿਸ਼ੀ ਨੇ ਅਹੁਦੇਦਾਰਾਂ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਭਾਜਪਾ ਵਲੋਂ ਝੁਨੀਰ ’ਚ ਰੈਲੀ ਅੱਜ
Ad Position 24