ਭੀਖੀ, 4 ਫਰਵਰੀ (ਬਲਕਾਰ ਸਿੰਘ ਸਹੋਤਾ)- ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਕਈ ਮਹੀਨਿਆਂ ਤੋਂ ਨਾਭਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਦਿੱਤੀ ਜ਼ਮਾਨਤ 'ਤੇ ਅਕਾਲੀ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਾ, ਯੂਥ ਆਗੂ ਕੁਲਸ਼ੇਰ ਸਿੰਘ ਰੂਬਲ, ਮਨਿੰਦਰ ਸਿੰਘ ਮਨੀ ਗੁੜਥੜੀ, ਗੁਰਇਕਬਾਲ ਸਿੰਘ ਬਾਲੀ, ਰਜਿੰਦਰ ਸਿੰਘ ਚਹਿਲ, ਕੁਲਦੀਪ ਸਿੰਘ ਭੰਗੂ, ਹਰਦੇਵ ਸਿੰਘ, ਬਾਬਾ ਗੌਰਾ ਸਿੰਘ ਸਮਾਓਾ, ਜੀਵਨ ਸਿੰਗਲਾ, ਲਖਵਿੰਦਰ ਸਿੰਘ, ਰੂਪ ਸਿੰਘ ਖੀਵਾ, ਅਮਨਦੀਪ ਸਿੰਘ ਹੋਡਲਾ, ਗਾਡਰ ਸਿੰਘ ਹੀਰੋ ਕਲਾਂ, ਕੁਲਵੰਤ ਸਿੰਘ ਹੀਰੋ ਕਲਾਂ, ਕਿ੍ਪਾਲ ਸਿੰਘ ਧਲੇਵਾਂ, ਡਾਇਮੰਡ ਮੱਤੀ, ਗੁਲਸ਼ਨ ਸਿੰਘ ਮਿੱਤਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਸਿਰਫ਼ ਸਿਆਸੀ ਕਿੜ ਕੱਢਣ ਲਈ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਤਰਜ਼ 'ਤੇ ਪੰਜਾਬ ਪੁਲਿਸ ਮੁੱਖ ਮੰਤਰੀ ਦੀ ਹੱਥ ਠੋਕਾ ਬਣੀ ਹੋਈ ਹੈ, ਨੂੰ ਸਰਕਾਰ ਆਉਣ 'ਤੇ ਬਣਦਾ ਸਬਕ ਸਿਖਾਇਆ ਜਾਵੇਗਾ |