20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

20 ਦਿਨ ਬੀਤਣ ਦੇ ਬਾਵਜੂਦ ਸਬ ਮਾਈਨਰ ਕੋਟਗੁਰੂ 'ਚ ਨਹੀਂ ਛੱਡਿਆ ਗਿਆ ਪਾਣੀ <br/>

Ad Position 21
No active advertisement
ਅਜੀਤ ਡੈਸਕ 12-03-2026
ਸੰਗਤ ਮੰਡੀ, 11 ਮਾਰਚ (ਸੁਖਤੇਜ ਧਾਲੀਵਾਲ)-ਡੂੰਮਵਾਲੀ ਰਜਬਾਹੇ 'ਚੋਂ ਨਿਕਲਦੇ ਸਬ ਮਾਈਨਰ ਕੋਟਗੁਰੂ 'ਚ ਪਿਛਲੇ 20 ਦਿਨਾਂ ਤੋਂ ਪਾੜ ਪੈਣ ਨਾਲ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਪਾਣੀ ਨਾ ਮਿਲਣ ਕਰਕੇ ਨੁਕਸਾਨ ਹੋਣ ਲੱਗਾ ਹੈ | ਪਰ ਵਿਭਾਗ ਵਲੋਂ ਪਾੜ ਨੂੰ ਪੂਰਨ ਲਈ ਪਤਾ ਨਹੀ ਕਿਹੜੇ ਕਾਰਨਾਂ ਕਰਕੇ ਢਿੱਲ ਵਰਤੀ ਜਾ ਰਹੀ ਜਿਸ ਕਰਕੇ ਕਿਸਾਨਾਂ ਵਿਚ ਨਹਿਰੀ ਵਿਭਾਗ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਖੇਤੀ ਮਾਹਿਰਾਂ ਵਲੋਂ ਇਸ ਵਾਰ ਜ਼ਿਆਦਾ ਤਾਪਮਾਨ ਵਧਣ ਕਰਕੇ ਕਣਕ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੇਣ ਦੀ ਸਲਾਹ ਦਿੱਤੀ ਗਈ ਹੈ | ਦੂਜੇ ਪਾਸੇ ਕਿਸਾਨ ਕੱਸੀ 'ਚ ਪਏ ਪਾੜ ਨਾਲ ਪਿਛਲੇ 20 ਦਿਨਾਂ ਤੋਂ ਪਾਣੀ ਦੀ ਆਸ ਲਾਈ ਬੈਠੇ ਨਹਿਰੀ ਵਿਭਾਗ ਦੇ ਮੂੰਹ ਵੱਲ ਤੱਕ ਰਹੇ ਹਨ ਕਿ ਵਿਭਾਗ ਕਦੋਂ ਪਾੜ ਨੂੰ ਪੂਰਕੇ ਪਾਣੀ ਛੱਡੇਗਾ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਰਾਮਫ਼ਲ ਸਿੰਘ, ਨਿਰਮਲ ਸਿੰਘ ਕੋਟਗੁਰੂ ਨੇ ਦੱਸਿਆ ਕਿ ਵਿਭਾਗ ਵਲੋਂ ਸਮੇਂ ਸਿਰ ਮਾਈਨਰ ਦੀ ਸਫ਼ਾਈ ਨਾ ਕੀਤੇ ਜਾਣ ਕਰਕੇ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਕੱਸੀ ਦੀ ਸਮੇਂ ਸਿਰ ਸਫ਼ਾਈ ਦਾ ਨਾ ਹੋਣਾ ਅਤੇ ਪੱਟੜੀ ਉੱਪਰ ਜੰਗਲਾਤ ਵਿਭਾਗ ਵਲੋਂ ਲਗਾਏ ਦਰੱਖਤਾਂ ਕਾਰਨ ਕੱਸੀ 'ਚ ਵਾਰ-ਵਾਰ ਪਾੜ ਪੈ ਰਿਹਾ ਹੈ ਪਰ ਵਿਭਾਗ ਵਲੋਂ ਇਸ ਦੇ ਪੱਕੇ ਹੱਲ ਲਈ ਕੋਈ ਨੀਤੀ ਨਹੀਂ ਬਣਾਈ ਜਾ ਰਹੀ ਸਗੋਂ ਲਿੱਪਾ ਪੋਚੀ ਕਰਕੇ ਡੰਗ ਟਪਾਊ ਢੰਗ ਪਾਣੀ ਛੱਡਿਆ ਜਾਂਦਾ ਹੈ | ਜਿਸ ਨਾਲ ਕੱਸੀ 'ਚ ਵਾਰ-ਵਾਰ ਪਾੜ ਪੈ ਰਿਹਾ ਹੈ | ਉਨ੍ਹਾਂ ਸਬੰਧਿਤ ਵਿਭਾਗ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਚੁੱਪ ਧਾਰੀ ਬੈਠੇ ਕਿਸਾਨਾਂ ਦੇ ਸਬਰ ਨੂੰ ਨਾ ਪਰਖ਼ਣ ਸਗੋਂ ਪਾੜ ਨੂੰ ਜਲਦੀ ਭਰ ਕੇ ਪਾਣੀ ਦੀ ਸਪਲਾਈ ਬਹਾਲ ਕਰਨ ਲਈ ਠੋਸ ਕਦਮ ਚੁੱਕਣ | ਉਨ੍ਹਾਂ ਕਿਹਾ ਕਿ ਜੇਕਰ ਜਲਦੀ ਪਾਣੀ ਦੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਵਿਭਾਗ ਅਤੇ ਪੰਜਾਬ ਸਰਕਾਰ ਵਿਰੁੱਧ ਵੱਡਾ ਸਘੰਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ | ਇਸ ਦਾ ਜ਼ਿੰਮੇਵਾਰ ਸਬੰਧਿਤ ਵਿਭਾਗ ਹੋਵੇਗਾ | ਇਸ ਬਾਰੇ ਜਦੋਂ ਨਹਿਰੀ ਵਿਭਾਗ ਦੇ ਐਸ ਡੀ ਓ ਸੁਖਪ੍ਰੀਤ ਸਿੰਘ ਬਰਾੜ ਨਾਲ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੇੜਲੇ ਖੇਤਾਂ ਵਾਲੇ ਕੁੱਝ ਕਿਸਾਨਾਂ ਵਲੋਂ ਪਾੜ ਪੂਰਨ ਤੋਂ ਰੋਕਿਆ ਜਾ ਰਿਹਾ ਸੀ ਹੁਣ ਉਹ ਸਹਿਮਤ ਹੋ ਗਏ ਹਨ ਜਲਦੀ ਹੀ ਪਾੜ ਨੂੰ ਪੂਰ ਕੇ ਪਾਣੀ ਛੱਡ ਦਿੱਤਾ ਜਾਵੇਗਾ |


ਪਿਛਲੇ 20 ਦਿਨਾਂ ਤੋਂ ਤਿੰਨ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਦੇਣ ਵਾਲੇ ਸਬ ਮਾਈਨਰ ਕੋਟਗੁਰੂ ਦੀ ਸੁੱਕੀ ਪਈ ਕੱਸੀ ਦੀ ਤਸਵੀਰ | ਤਸਵੀਰ: ਸੁਖਤੇਜ ਧਾਲੀਵਾਲ


Ad Position 22
No active advertisement
ਪਿਛਲੀ ਖ਼ਬਰ ਸਿਰਫ਼ ਉਦਘਾਟਨਾਂ ਨਾਲ ਨਹੀਂ ਬਣੇਗਾ ਨੌਜਵਾਨਾਂ ਦਾ ਭਵਿੱਖ-ਵਿੱਕੀ <br/> ਅਗਲੀ ਖ਼ਬਰ ਲੋਕਾਂ ਨੂੰ ਹੁਸਨ ਦੇ ਜਾਲ 'ਚ ਫਸਾ ਕੇ ਲੁੱਟਣ ਵਾਲੇ ਗਰੋਹ ਦੇ 9 ਮੈਂਬਰ ਚੜ੍ਹੇ ਪੁਲਿਸ ਅੜਿੱਕੇ <br/>
Ad Position 24