ਮਾਨਸਾ, 11 ਮਾਰਚ (ਰਵੀ)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤਕਨੀਕੀ ਸਿੱਖਿਆ ਦੇ ਨਾਂਅ 'ਤੇ ਵੱਡੇ-ਵੱਡੇ ਦਾਅਵੇ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ | ਮਾਨ ਸਰਕਾਰ ਵਲੋਂ ਅਸਲ ਵਿਕਾਸ ਕਰਨ ਦੀ ਬਜਾਏ ਸਿਰਫ਼ ਉਦਘਾਟਨਾਂ, ਐਲਾਨਾਂ ਅਤੇ ਪ੍ਰਚਾਰ ਦੇ ਜ਼ਰੀਏ ਰਾਜਨੀਤੀ ਚਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਇਹ ਦੋਸ਼ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਲਗਾਇਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੁਟਕਲੇਬਾਜੀ ਕਰ ਰਹੇ ਹਨ ਜਦਕਿ ਕਿਰਤੀ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਮੌਕੇ ਵੱਡੇ ਵਾਅਦੇ ਕਰ ਕੇ ਆਈ ਸੀ ਪਰ ਹੁਣ ਤੱਕ ਬਹੁਤੀਆਂ ਗਰੰਟੀਆਂ ਅਧੂਰੀਆਂ ਹਨ ਅਤੇ ਅÏਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਵੀ ਅਪ੍ਰੈਲ ਮਹੀਨੇ ਤੋਂ ਦਰਜ ਕਰਨ ਤੋਂ ਬਾਅਦ ਅਗਲੇ ਮਹੀਨਿਆਂ ?'ਚ ਇਹ ਵਾਅਦਾ ਪੂਰਾ ਕਰਨਾ ਹੈ ਜਦਕਿ ਉਸ ਵੇਲੇ ਰਾਜ 'ਚ ਚੋਣ ਜ਼ਾਬਤਾ ਲੱਗ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਮੋਮੋ-ਠਗਣੀਆਂ ਵਾਲੇ ਬਿਆਨਾਂ 'ਚ ਨਾ ਆਉਣ ਬਲਕਿ ਹਕੀਕਤ ਨੂੰ ਸਮਝਣ |