21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲਸਾੜਾ ਡਰੇਨ ਦਾ ਗੰਦਾ ਪਾਣੀ ਬਣਿਆ ਪਿੰਡ ਪਥਰਾਲਾ ਦੇ ਲੋਕਾਂ ਲਈ ਸਿਰਦਰਦੀ <br/>

Ad Position 21
No active advertisement
ਅਜੀਤ ਡੈਸਕ 06-04-2026

ਸੰਗਤ ਮੰਡੀ, 5 ਅਪ੍ਰੈਲ (ਸੁਖਤੇਜ ਧਾਲੀਵਾਲ)-ਇਲਾਕੇ 'ਚੋਂ ਗੁਜ਼ਰਦੇ ਲਸਾੜਾ ਡਰੇਨ ਦਾ ਗੰਦਾ ਪਾਣੀ ਸੰਗਤ ਬਲਾਕ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ¢ ਜਿਸ ਕਰਕੇ ਕਈ ਵਾਰ ਇਸ ਗੰਦੇ ਪਾਣੀ ਕਾਰਨ ਪ੍ਰਸ਼ਾਸਨ ਤੇ ਲੋਕਾਂ ਵਿਚ ਟਕਰਾਅ ਦਾ ਮਾਹੌਲ ਪੈਦਾ ਹੋ ਚੁੱਕਾ ਹੈ¢ਪਰ ਸਰਕਾਰ ਵਲੋਂ ਇਸ ਸਮੱਸਿਆ ਨੂੰ ਹਮੇਸ਼ਾ ਅਣਗੋਲਿਆਂ ਕਰ ਕੇ ਛੱਡ ਦਿੱਤਾ ਗਿਆ ਹੈ¢ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਸਾੜਾ ਤੋਂ ਇੱਕ ਸੇਮ ਨਾਲੇ ਦਾ ਨਿਰਮਾਣ ਇਸ ਇਲਾਕੇ 'ਚੋਂ ਸੇਮ ਦੀ ਖ਼ਾਤਮੇ ਲਈ ਕਰਵਾਇਆ ਗਿਆ ਸੀ¢ ਜੋ ਰਾਜਸਥਾਨ ਦੇ ਮਾਰੂਥਲ ਇਲਾਕੇ ਤੱਕ ਬਣਾਇਆ ਗਿਆ ਸੀ¢ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪੰਜਾਬ ਦੇ ਇਨ੍ਹਾਂ ਪਿੰਡਾਂ 'ਚੋਂ ਸੇਮ ਤਾਂ ਖ਼ਤਮ ਹੋ ਗਈ ਪਰ ਸਮਾਂ ਬੀਤਣ ਦੇ ਨਾਲ ਇਸ ਡਰੇਨ ਨੂੰ ਪੰਜਾਬ ਦੀ ਹੱਦ ਤੋਂ ਅੱਗੇ ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰ ਨੇ ਬੰਦ ਕਰਵਾ ਕੇ ਇਸ ਦੀ ਜ਼ਮੀਨ ਕਿਸਾਨਾਂ ਨੂੰ ਵਾਹੀ ਕਰਨ ਲਈ ਅਲਾਟ ਕਰ ਦਿੱਤੀ ਤੇ ਸੰਗਤ ਬਲਾਕ ਦੇ ਪਿੰਡ ਡੂੰਮਵਾਲੀ ਨੇੜੇ ਵੱਡਾ ਬੰਨ੍ਹ ਬਣਾ ਕੇ ਅੱਗੇ ਪਾਣੀ ਜਾਣ ਤੋਂ ਰੋਕ ਦਿੱਤਾ ਗਿਆ¢ ਜਿਸ ਕਾਰਨ ਇਹ ਲਸਾੜਾ ਡਰੇਨ ਸੰਗਤ ਬਲਾਕ ਦੇ ਦਰਜਨਾਂ ਪਿੰਡਾਂ ਵਿਚ ਗੰਦੇ ਗੰਦੀ ਪਾਣੀ ਦੀ ਝੀਲ ਦਾ ਨਜ਼ਾਰਾ ਪੇਸ਼ ਕਰ ਰਹੀ ਹੈ ਕਿਉਂਕਿ ਇਸ ਡਰੇਨ ਵਿਚ ਬਠਿੰਡਾ ਸ਼ਹਿਰ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ¢ ਜਿਸ ਕਾਰਨ ਇਹ ਸੰਗਤ ਇਲਾਕੇ ਦੇ ਦਰਜਨਾਂ ਪਿੰਡਾ ਡੂੰਮਵਾਲੀ, ਪਥਰਾਲਾ, ਚੱਕ ਰੁਲਦੂ ਸਿੰਘ ਵਾਲਾ, ਕੁਟੀ ਕਿਸ਼ਨਪੁਰਾ, ਜੱਸੀ ਬਾਗਵਾਲੀ, ਗੁਰਥੜੀ, ਮਛਾਣਾ, ਸੰਗਤ ਕਲਾਂ, ਕੋਠੇ ਸੰਗਤ, ਦੁਨੇਵਾਲਾ, ਗਹਿਰੀ ਬੁੱਟਰ ਤੇ ਮਹਿਤਾ ਦੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ¢ ਪਿੰਡ ਪਥਰਾਲਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ, ਸਾਬਕਾ ਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਸੇਮ ਨਾਲ ਦੇ ਇਸ ਗੰਦੇ ਪਾਣੀ ਤੋਂ ਉਨ੍ਹਾਂ ਦੇ ਪਿੰਡ ਵਾਸੀ ਬੇਹੱਦ ਪ੍ਰੇਸ਼ਾਨ ਹਨ¢ ਪਿਛਲੇ ਦਿਨੀਂ ਨਾਲੇ ਚ ਪਾਣੀ ਦਾ ਪੱਧਰ ਜ਼ਿਆਦਾ ਉੱਚਾ ਹੋਣ ਕਰਕੇ ਪਿੰਡ ਡੂੰਮਵਾਲੀ ਦੇ ਰਕਬੇ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਪੱਕਣ ਤੇ ਆਈ ਕਣਕ ਬਰਬਾਦ ਹੋ ਗਈ ਸੀ¢ ਜਿਸ ਨੂੰ ਲੈ ਕੇ ਪਿੰਡ ਪਥਰਾਲਾ ਦੀ ਪੰਚਾਇਤ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲ ਕੇ ਇਸ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਸੀ¢ ਪਰ ਉਨ੍ਹਾਂ ਵਲੋਂ ਇਸ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਜਿਸ ਕਰਕੇ ਪਿਛਲੇ ਦਿਨੀਂ ਇਲਾਕੇ ਹੋਈ ਬਾਰਸ਼ ਤੋਂ ਬਾਅਦ ਨਾਲੇ ਅੰਦਰ ਪਾਣੀ ਦਾ ਵਹਾਅ ਐਨਾ ਉਚੇ ਪੱਧਰ ਤੇ ਪਹੁੰਚ ਗਿਆ ਜੋ ਪੁਲ ਦੇ ਉਪਰ ਦੀ ਜਾਣ ਲੱਗਾ ਹੈ¢ ਜਿਸ ਨੂੰ ਲੈ ਕੇ ਲੋਕਾਂ ਅੰਦਰ ਡਰ ਦਾ ਮਾਹÏਲ ਪੈਦਾ ਹੋ ਗਿਆ ਹੈ¢ ਲੋਕਾਂ ਵਲੋਂ ਪਿੰਡ ਨੂੰ ਬਚਾਉਣ ਲਈ ਬੰਨ੍ਹ ਲਗਾ ਕੇ ਰਾਖੀ ਕੀਤੀ ਜਾ ਰਹੀ ਹੈ¢ ਉਨ੍ਹਾਂ ਦੱਸਿਆ ਕਿ ਜੇਕਰ ਪਿੱਛੋਂ ਪਾਣੀ ਦਾ ਵਹਾਅ ਘੱਟ ਨਾਂ ਕੀਤਾ ਗਿਆ ਤਾਂ ਉਨ੍ਹਾਂ ਦੇ ਪਿੰਡ ਦਾ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਹੋ ਰਿਹਾ ਹੈ¢ ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਹੱਲ ਕੀਤਾ ਜਾਵੇ¢

Ad Position 22
No active advertisement
ਪਿਛਲੀ ਖ਼ਬਰ ਦੀ ਰੈਵੀਨਿਊ ਰਿਟਾਇਰਡ ਪਟਵਾਰੀ ਕਾਨੂੰਗੋ ਐਸੋਸੀਏਸ਼ਨ ਵਲੋਂ ਮੁਲਾਜ਼ਮਾਂ 'ਤੇ ਤਸ਼ੱਦਦ ਕਰਦੀ 'ਆਪ' ਸਰਕਾਰ ਦੀ ਨਿਖੇਧੀ <... ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲਾਂ 'ਤੇ ਨੰਬਰ ਪਲੇਟਾਂ ਜਾਅਲੀ ਲਾ ਕੇ ਅੱਗੇ ਵੇਚਣ ਵਾਲਾ ਇਕ ਗਿ੍ਫ਼ਤਾਰ
Ad Position 24