ਝੁਨੀਰ, 5 ਅਪ੍ਰੈਲ (ਸੰਜੀਵ ਸਿੰਗਲਾ)-ਕਸਬੇ ਦੇ ਸਿਰਸਾ-ਮਾਨਸਾ ਮੁੱਖ ਸੜਕ 'ਤੇ ਸਥਿਤ ਦੁਕਾਨ 'ਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ 'ਚ ਪਿਆ ਬਾਂਸ, ਸਿਰਕੀ, ਤਰਪਾਲਾਂ, ਫ਼ਰਿਜ, ਏ.ਸੀ., ਅਲਮਾਰੀ ਆਦਿ ਸੜ ਕੇ ਸੁਆਹ ਹੋ ਗਏ | ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਨੇ ਦੱਸਿਆ ਕਿ ਰਾਤ ਦੇ ਕਰੀਬ 2 ਵਜੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਦੁਕਾਨ 'ਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ | ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਵਲੋਂ ਦੁਕਾਨ 'ਚ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ |