ਰਾਮਪੁਰਾ ਫੂਲ, 26 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਫੂਲ ਦੀ ਮੀਟਿੰਗ ਡਾਕਟਰ ਨਿਰਮਲ ਸਿੰਘ ਚਾਉਕੇ ਬਲਾਕ ਪ੍ਰਧਾਨ ਦੀ ਅਗਵਾਈ 'ਚ ਸ਼ਹੀਦ ਅਧਿਆਪਕ ਯਾਦਗਾਰੀ ਹਾਲ ਵਿਖੇ ਹੋਈ¢ ਸਟੇਜ ਸੰਚਾਲਨ ਸੈਕਟਰੀ ਡਾਕਟਰ ਦੇਵਰਾਜ ਨੇ ਕੀਤਾ¢ ਜਿਸ ਵਿੱਚ ਇਸ ਮਹੀਨੇ ਵਿੱਛੜੀਆਂ ਰੂਹਾਂ ਨੂੰ ਯਾਦ ਕੀਤਾ ਗਿਆ¢ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ, ਡਾਕਟਰ ਅੰਬੇਦਕਰ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ¢ ਡਾਕਟਰ ਮਲਕੀਤ ਸਿੰਘ ਸੰਧੂ ਨੇ 11 ਅਪ੍ਰੈਲ ਨੂੰ ਜਥੇਬੰਦੀ ਦੀ ਸੰਗਰੂਰ ਰੈਲੀ ਨੂੰ ਸਫਲ ਬਣਾਉਣ ਲਈ ਸਾਰੇ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ ਜਿਸ ਵਿੱਚ ਰਾਮਪੁਰਾ ਬਲਾਕ ਚੋਂ ਭਾਰੀ ਗਿਣਤੀ ਵਿਚ ਡਾਕਟਰ ਸਾਥੀਆਂ ਨੇ ਸ਼ਮੂਲੀਅਤ ਕੀਤੀ ਤੇ ਸਰਕਾਰ ਨੇ ਵੀ ਵਾਅਦੇ ਪੂਰੇ ਕਰਨ ਲਈ ਮੀਟਿੰਗ ਬੁਲਾਈ¢ ਡਾਕਟਰ ਰਵੇਲ ਸਿੰਘ ਮਹਿਰਾਜ ਨੇ ਕਿਹਾ ਕਿ ਸਾਥੀਆਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਅਤੇ ਡਾਕਟਰ ਸਾਥੀਆਂ ਦੀ ਮੀਟਿੰਗ ਵਿਚ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਸਾਰੇ ਡਾਕਟਰ ਸਾਥੀਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਪਹਿਲ ਦੇ ਅਧਾਰ 'ਤੇ ਜਥੇਬੰਦੀ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਜਥੇਬੰਦੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ¢ ਇਸ ਮÏਕੇ ਡਾਕਟਰ ਸਾਥੀਆਂ ਦੀ ਗਿਣਤੀ ਵਧਾਉਣ ਸਬੰਧੀ ਵੀ ਵਿਚਾਰ ਪੇਸ਼ ਕੀਤੇ ਗਏ¢ ਡਾਕਟਰ ਕੌਰ ਸਿੰਘ ਸੋਹੀ ਨੇ ਡਾਕਟਰ ਸਾਥੀਆਂ ਨੂੰ ਮੀਟਿੰਗ ਵਿਚ ਗਿਣਤੀ ਵਧਾਉਣ ਲਈ ਕਿਹਾ ਗਿਆ ਤੇ ਸਾਫ਼ ਸੁਥਰੀ ਤੇ ਨਸ਼ੇ ਤੋਂ ਰਹਿਤ ਪ੍ਰੈਕਟਿਸ ਕਰਨ ਲਈ ਕਿਹਾ ਗਿਆ ਤੇ ਪਿਛਲੇ ਸਮੇਂ ਵਿਚ ਹੜ ਪੀੜਤਾਂ ਦੀ ਮਦਦ ਕਰਨ ਲਈ ਫ਼ੰਡ ਇਕੱਠਾ ਕਰਕੇ ਦੇਣ ਲਈ ਕਿਹਾ ਗਿਆ¢ ਡਾਕਟਰ ਜਗਤਾਰ ਸਿੰਘ ਫੂਲ ਸਿੰਘ ਨੇ ਕਲੀਨਿਕਾਂ ਨੂੰ ਸਾਫ਼ ਰੱਖਣ ਅਤੇ ਰਲ-ਮਿਲ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਮੁਸ਼ਕਿਲ ਨਾ ਆਵੇ ਤੇ ਜੋਰ ਦਿੱਤਾ¢ ਡਾਕਟਰ ਨਿਰਮਲ ਸਿੰਘ ਚਾਉਕੇ ਬਲਾਕ ਪ੍ਰਧਾਨ ਨੇ ਸਾਰੇ ਸਾਥੀਆਂ ਦਾ ਮੀਟਿੰਗ ਵਿਚ ਪਹੁੰਚਣ ਤੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ¢ ਇਸ ਮÏਕੇ ਡਾਕਟਰ ਹਰਜਿੰਦਰ ਸਿੰਘ ਭਾਈਰੂਪਾ, ਡਾਕਟਰ ਰਵੇਲ ਸਿੰਘ ਮਹਿਰਾਜ ਨੇ ਨਵੇਂ ਆਏ ਡਾਕਟਰ ਸਾਥੀਆਂ ਨੂੰ ਜੀ ਆਇਆ ਕਿਹਾ ਗਿਆ¢ ਇਸ ਮੌਕੇ ਡਾਕਟਰ ਗੁਰਸੇਵਕ ਸਿੰਘ ਢੱਡੇ, ਡਾਕਟਰ ਵੇਦ ਵਿਆਸ, ਡਾਕਟਰ ਗੁਰਦੀਪ ਸਿੰਘ ਭੋਲਾ, ਡਾਕਟਰ ਬੂਟਾ ਖਾਨ, ਡਾਕਟਰ ਕੁਲਵੰਤ ਸਿੰਘ, ਭਗਵੰਤ ਸਿੰਘ ਢਿਪਾਲੀ, ਡਾਕਟਰ ਜਗਵਿੰਦਰ ਸਿੰਘ ਮਹਿਰਾਜ, ਡਾਕਟਰ ਹਰਵਿੰਦਰ ਸਿੰਘ ਢਿਪਾਲੀ, ਡਾਕਟਰ ਮਨਜੀਤ ਸਿੰਘ ਫੂਲ, ਡਾਕਟਰ ਹਰਜਿੰਦਰ ਸਿੰਘ ਮਹਿਰਾਜ ਹਾਜ਼ਰ ਸਨ¢