ਰਾਮਾਂ ਮੰਡੀ, 26 ਅਪ੍ਰੈਲ (ਤਰਸੇਮ ਸਿੰਗਲਾ)- ਸ਼ਹਿਰ ਵਿਚ ਲਗਾਤਾਰ, ਲੰਬੇ ਸਮੇਂ ਤੱਕ ਲੱਗ ਰਹੇ ਬਿਜਲੀ ਦੇ ਪਾਵਰ ਕੱਟਾਂ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ¢ ਕਿਉਂਕਿ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸ ਕਰਕੇ ਰਾਤ ਦੇ ਸਮੇਂ, ਲਾਏ ਜਾਣ ਵਾਲੇ ਕਈ ਕਈ ਘੰਟਿਆਂ ਦੇ ਬਿਜਲੀ ਦੇ ਪਾਵਰ ਕੱਟਾਂ ਕਾਰਨ ਭਿਆਨਕ ਗਰਮੀ ਵਿਚ ਲੋਕਾਂ ਦੀ ਨੀਂਦ ਪੂਰੀ ਨਹੀਂ ਹੋ ਰਹੀ¢ ਇਸ ਤੋਂ ਇਲਾਵਾ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰਾਂ ਲਈ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ¢ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਰਾਤ ਦਾ ਸਮਾਂ ਦਿਨ ਭਰ ਦੀ ਮਿਹਨਤ ਤੋਂ ਬਾਅਦ ਆਰਾਮ ਕਰਨ ਲਈ ਹੁੰਦਾ ਹੈ, ਪਰ ਵਾਰ-ਵਾਰ ਅਤੇ ਲੰਬੇ ਬਿਜਲੀ ਕੱਟ ਉਨ੍ਹਾਂ ਦੀ ਨੀਂਦ ਆਰਾਮ ਕਰ ਰਹੇ ਹਨ¢ ਕਈ ਮੁਹੱਲਿਆਂ ਵਿੱਚ, ਪੂਰੀ ਰਾਤ ਬਿਜਲੀ ਬੰਦ ਰਹਿੰਦੀ ਹੈ, ਜਿਸ ਕਾਰਨ ਇਨਵਰਟਰ ਵੀ ਜੁਆਬ ਦੇ ਜਾਂਦੇ ਹਨ, ਜਿਸ ਕਾਰਨ ਲੋਕ ਗਰਮੀ ਵਿੱਚ ਰਾਤ ਜਾਗ ਕੇ ਕੱਟਣ ਲਈ ਮਜਬੂਰ ਹਨ¢ ਸਥਾਨਕ ਵਸਨੀਕਾਂ ਨੇ ਇਹ ਵੀ ਦੱਸਿਆ ਕਿ ਬਿਜਲੀ ਕੱਟਾਂ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਈ ਹੈ¢ ਅਣ-ਐਲਾਨੇ ਬਿਜਲੀ ਕੱਟਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਕੰਮ ਕਰਨ ਵਾਲੇ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ 'ਤੇ ਮਾੜਾ ਪ੍ਰਭਾਵ ਪਾਇਆ ਹੈ¢ ਵਧਦੀਆਂ ਸਮੱਸਿਆਵਾਂ ਨੇ ਪਾਵਰਕÏਮ ਵਿਭਾਗ ਵਿਰੁੱਧ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ¢ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆ ਦਾ ਸਥਾਈ ਹੱਲ ਜਲਦੀ ਨਾ ਕੀਤਾ ਗਿਆ ਤਾਂ ਜਨਤਾ ਦਾ ਗੁੱਸਾ ਸੜਕਾਂ 'ਤੇ ਨਿਕਲ ਸਕਦਾ ਹੈ¢ ਇਸ ਤੋਂ ਇਲਾਵਾ, ਸਰਕਾਰ ਨੂੰ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਵਿਚ ਨਤੀਜੇ ਭੁਗਤਣੇ ਪੈ ਸਕਦੇ ਹਨ¢