17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਜਾਖ਼ਲ ਤੋਂ ਦਿੱਲੀ ਜਾਣ ਵਾਲੀ ਪੈਸੰਜਰ ਗੱਡੀ ਦਾ ਰੂਟ ਬਠਿੰਡਾ ਤੱਕ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 27-04-2026
ਬੁਢਲਾਡਾ, 26 ਅਪ੍ਰੈਲ (ਸਵਰਨ ਸਿੰਘ ਰਾਹੀ)-ਮੱਧ ਵਰਗੀ ਤੇ ਗਰੀਬ ਲੋਕਾਂ ਲਈ ਰੇਲਵੇ ਵਿਭਾਗ ਦੀ ਸਫ਼ਰ ਸਹੂਲਤ ਵਜੋਂ ਜਾਖ਼ਲ ਤੋਂ ਦਿੱਲੀ ਜਾਣ ਵਾਲੀ ਪੈਸੰਜਰ ਰੇਲ ਗੱਡੀ 54036 ਦਾ ਦਾਇਰਾ ਵਧਾ ਕੇ ਇਸ ਨੂੰ ਬਠਿੰਡਾ ਜੰਕਸ਼ਨ ਤੋਂ ਚਲਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ | ਸਥਾਨਕ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੁਖੀ ਮਾਸਟਰ ਕੁਲਵੰਤ ਸਿੰਘ, ਅਕਾਲੀ ਆਗੂ ਰਾਜਿੰਦਰ ਸਿੰਘ ਝੰਡਾ, ਚਰਨਜੀਤ ਸਿੰਘ ਝਲਬੂਟੀ, ਕਾਂਗਰਸ ਐਸ. ਸੀ. ਸੈੱਲ ਦੇ ਜ਼ਿਲ੍ਹਾ ਚੇਅਰਮੈਨ ਹਰਪ੍ਰੀਤ ਸਿੰਘ ਪਿਆਰੀ ਅਤੇ ਹੋਰਨਾਂ ਇਲਾਕਾ ਨਿਵਾਸੀਆਂ ਨੇ ਇਸ ਰੇਲ ਨੂੰ ਬਠਿੰਡਾ ਤੋਂ ਚਲਾਉਣ ਦੀ ਮੰਗ ਕਰਦਿਆਂ ਕਿਹਾ ਕਿ ?ਹਰੇਕ ਛੋਟੇ ਸਟੇਸ਼ਨ 'ਤੇ ਰੁਕਣ ਵਾਲੀ ਬਿਲਕੁਲ ਘੱਟ ਕਿਰਾਏ ਵਾਲੀ ਇਸ ਪੈਸੰਜਰ ਗੱਡੀ ਦਾ ਸਫ਼ਰ ਬਠਿੰਡੇ ਤੱਕ ਵਧਣ ਨਾਲ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਅਤੇ ਕਸਬਿਆਂ ਦੇ ਹਜ਼ਾਰਾਂ ਮੁਸਾਫ਼ਰਾਂ ਨੂੰ ਦਿੱਲੀ ਜਾਣ ਲਈ ਸਿੱਧੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਇਹ ਸਭ ਤੋਂ ਸਸਤਾ ਅਤੇ ਸੁਖਾਲਾ ਸਾਧਨ ਹੈ | ਬਠਿੰਡਾ ਅਤੇ ਇਸ ਮੁੱਖ ਰੇਲਵੇ ਮਾਰਗ 'ਤੇ ਆਸ-ਪਾਸ ਦੇ ਇਲਾਕਿਆਂ ਤੋਂ ਲੋਕਾਂ ਨੂੰ ਵਪਾਰ ਅਤੇ ਇਲਾਜ ਲਈ ਦਿੱਲੀ ਜਾਣਾ ਪੈਂਦਾ ਹੈ, ਇਹ ਟਰੇਨ ਉਨ੍ਹਾਂ ਲਈ ਜੀਵਨ ਰੇਖਾ ਸਾਬਤ ਹੋ ਸਕਦੀ ਹੈ | ਇਸੇ ਕਰ ਕੇ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਇਸ ਰੂਟ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ | ਉਕਤ ਆਗੂਆਂ ਨੇ ਕੇਂਦਰੀ ਰੇਲਵੇ ਮੰਤਰੀ ਅਤੇ ਰੇਲਵੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਨਤਕ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪੈਸੰਜਰ ਟਰੇਨ ਨੂੰ ਜਲਦ ਤੋਂ ਜਲਦ ਬਠਿੰਡੇ ਤੱਕ ਵਧਾਇਆ ਜਾਵੇ ਤਾਂ ਜੋ ਇਸ ਸਫ਼ਰ ਸਹੂਲਤ ਦਾ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ |
Ad Position 22
No active advertisement
ਪਿਛਲੀ ਖ਼ਬਰ ਜੈ ਮਾਂ ਸ਼ਾਰਦਾ ਸੇਵਾ ਕੀਰਤਨ ਮੰਡਲ ਨੇ ਕੰਨਿਆ ਦਾਨ ਮਹਾਂ ਯੱਗ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ 3 ਸਰਕਾਰੀ ਸਕੂਲਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ <br/>
Ad Position 24