17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਜੈ ਮਾਂ ਸ਼ਾਰਦਾ ਸੇਵਾ ਕੀਰਤਨ ਮੰਡਲ ਨੇ ਕੰਨਿਆ ਦਾਨ ਮਹਾਂ ਯੱਗ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 27-04-2026
ਮਾਨਸਾ, 26 ਅਪ੍ਰੈਲ (ਰਵੀ)-ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ 19ਵਾਂ ਵਿਸ਼ਾਲ ਕੰਨਿਆ ਦਾਨ ਮਹਾਂ ਯੱਗ ਕਰਵਾਇਆ ਗਿਆ | 13 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਧਾਰਮਿਕ ਰਹੁ-ਰੀਤਾਂ ਮੁਤਾਬਿਕ ਕਰਵਾਏ ਗਏ | ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਲੜਕੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਾਰਜ ਦੀ ਸ਼ਲਾਘਾ ਕੀਤੀ | ਮੰਡਲ ਪ੍ਰਧਾਨ ਬਿੱਟੂ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਮਾਜਿਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ | ਇਸ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਮੰਗਤ ਰਾਏ ਬਾਂਸਲ, ਐਕਸੀਅਨ ਸੁਧੀਰ ਸ਼ਰਮਾ, ਅਸ਼ੋਕ ਕੁਮਾਰ, ਕਥਾਵਾਚਕ ਭਾਈ ਰਾਜਵਿੰਦਰ ਸਿੰਘ ਘਰਾਂਗਣੇ ਵਾਲੇ, ਸੰਜੀਵ ਕੁਮਾਰ ਸੰਜੂ, ਸੁਭਾਸ਼ ਬਾਂਸਲ, ਸੁਖਵਿੰਦਰ ਕੁਮਾਰ ਜੱਸਲ, ਮਨੋਜ ਕੁਮਾਰ ਮੌਜੀ, ਰਵੀ ਕੁਮਾਰ, ਰਮੇਸ਼ ਕੁਮਾਰ, ਰਾਧੇ ਸ਼ਿਆਮ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਭਾਈ ਰੂਪ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ <br/> ਅਗਲੀ ਖ਼ਬਰ ਜਾਖ਼ਲ ਤੋਂ ਦਿੱਲੀ ਜਾਣ ਵਾਲੀ ਪੈਸੰਜਰ ਗੱਡੀ ਦਾ ਰੂਟ ਬਠਿੰਡਾ ਤੱਕ ਕਰਨ ਦੀ ਮੰਗ
Ad Position 24