17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਾਬਾ ਭਾਈ ਰੂਪ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ <br/>

Ad Position 21
No active advertisement
ਅਜੀਤ ਡੈਸਕ 27-04-2026
ਭਾਈਰੂਪਾ, 26 ਅਪ੍ਰੈਲ (ਵਰਿੰਦਰ ਲੱਕੀ)- ਮੀਰੀ ਪੀਰੀ ਦੇ ਮਾਲਿਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਲੰਗਰਾਂ ਦੇ ਧਨੀ, ਆਪਣੇ ਭਾਈ ਹੋਣ ਦਾ ਮਾਣ ਬਖ਼ਸ਼ ਕੇ ਮਾਲਵੇ ਦੇ ਪ੍ਰਚਾਰਕ ਲਗਾ ਕੇ ਮਾਣ ਸਤਿਕਾਰ ਬਖ਼ਸ਼ਿਆ ਉਨ੍ਹਾਂ ਦਾ ਸਾਲਾਨਾ ਜੋੜ ਮੇਲਾ ਨਗਰ ਭਾਈ ਰੂਪਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿਚ ਸ੍ਰੀ ਅਖੰਡ-ਪਾਠ ਲੜੀ ਚੱਲ ਰਹੀ ਹੈ | ਜਿਸ ਦੇ ਸੰਪੂਰਨ ਭੋਗ 28 ਅਪ੍ਰੈਲ ਦਿਨ ਮੰਗਲਵਾਰ ਨੂੰ ਪਾਏ ਜਾਣਗੇ, ਉਪਰੰਤ ਸਮੁੱਚੇ ਨਗਰ ਵਿਚ ਨਗਰ ਕੀਰਤਨ ਹੋਵੇਗਾ¢ 29 ਤੇ 30 ਅਪ੍ਰੈਲ ਨੂੰ ਦਿਨ-ਰਾਤ ਦੇ ਦੀਵਾਨ ਸਜਾਏ ਜਾਣਗੇ ਤੇ 1 ਮਈ ਨੂੰ ਭੋਗ ਪਾਏ ਜਾਣਗੇ ਅਤੇ ਅੰਮਿ੍ਤ ਸੰਚਾਰ ਹੋਵੇਗਾ | ਜਿਸ ਦੇ ਵਿਚ ਪੰਥ ਦੇ ਮਸ਼ਹੂਰ ਢਾਡੀ ਜੱਥੇ ਜਸਵੰਤ ਸਿੰਘ ਦੀਵਾਨਾ, ਪਰਮਿੰਦਰ ਸਿੰਘ ਸਹੌਰ, ਬਲਵਿੰਦਰ ਕੌਰ ਖੈਹਿਰਾ, ਬਲਜਿੰਦਰ ਸਿੰਘ ਬਾਗੀਚਾ ਅਤੇ ਕਵੀਸ਼ਰੀ ਜੱਥੇ ਪੰਡਿਤ ਸੋਮ ਨਾਥ ਰੋਡਿਆਂ ਵਾਲੇ, ਲਖਵੀਰ ਸਿੰਘ ਤਖ਼ਤੂਪੁਰਾ, ਪ੍ਰੀਤ ਸਿੰਘ ਸੰਦਲ ਆਦਿ ਜੱਥੇ ਹਾਜ਼ਰੀ ਭਰਨਗੇ¢ ਇਸ ਤੋਂ ਇਲਾਵਾ ਨਿਰਮਲ ਸਿੰਘ ਨਾਮਧਾਰੀ, ਬਾਬਾ ਪਰਮਿੰਦਰ ਸਿੰਘ ਕੁਲਾਰ, ਬਾਜ਼ ਸਿੰਘ ਜੀ ਬਾਬਾ ਚਮਕੌਰ ਸਿੰਘ ਅਤੇ ਭਾਈ ਚਮਕੌਰ ਸਿੰਘ ਤਪੀਆ ਇਹ ਜੱਥੇ ਸੰਗਤਾਂ ਨੂੰ ਕਥਾ ਕੀਰਤਨ ਰਾਹੀ ਨਿਹਾਲ ਕਰਨਗੇ ਅਤੇ ਬਾਬਾ ਭਾਈ ਰੂਪ ਚੰਦ ਜੀ ਦੇ ਜੀਵਨ ਬਾਰੇ ਚਾਨਣਾ ਪਾਉਣਗੇ¢ ਪ੍ਰਬੰਧਕਾਂ ਨੇ ਸਮੂਹ ਨਗਰ ਦੇ ਸਾਰੇ ਕਲੱਬਾਂ, ਧਾਰਮਿਕ, ਸਮਾਜਿਕ ਰਾਜਨੀਤਕ ਜਥੇਬੰਦੀਆਂ ਵਲੋਂ ਦੀਵਾਨਾ ਵਿਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ¢ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਬੰਧ 'ਚ ਅੱਜ 27 ਅਪੈ੍ਰਲ ਨੂੰ ਗੁਰੂ ਹਰਗੋਬਿੰਦ ਵਿਕਾਸ ਕਲੱਬ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਲੰਗਰ ਜੀ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਚੈੱਕਅਪ ਲਗਵਾਇਆ ਜਾ ਰਿਹਾ ਹੈ, ਜਿਸ ਦੇ ਲੋੜਵੰਦ ਮਰੀਜ਼ਾਂ ਦੇ ਲੈਂਨਜ਼ ਪਾਏ ਜਾਣਗੇ¢

Ad Position 22
No active advertisement
ਪਿਛਲੀ ਖ਼ਬਰ ਸੰਤ ਸ਼੍ਰੋਮਣੀ ਸਵਾਮੀ ਸ੍ਰੀ ਫੂਲ ਚੰਦ ਦੀ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ <br/> ਅਗਲੀ ਖ਼ਬਰ ਜੈ ਮਾਂ ਸ਼ਾਰਦਾ ਸੇਵਾ ਕੀਰਤਨ ਮੰਡਲ ਨੇ ਕੰਨਿਆ ਦਾਨ ਮਹਾਂ ਯੱਗ ਕਰਵਾਇਆ <br/>
Ad Position 24