17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸੰਤ ਸ਼੍ਰੋਮਣੀ ਸਵਾਮੀ ਸ੍ਰੀ ਫੂਲ ਚੰਦ ਦੀ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 27-04-2026
ਸਰਦੂਲਗੜ੍ਹ, 26 ਅਪ੍ਰੈਲ (ਜੀ.ਐਮ.ਅਰੋੜਾ)-ਸੰਤ ਸ਼੍ਰੋਮਣੀ ਸਵਾਮੀ ਸ੍ਰੀ ਫੂਲ ਚੰਦ ਜੀ ਮਹਾਰਾਜ ਦੀ 25ਵੀਂ ਬਰਸੀ ਸਿਰਸਾ ਰੋਡ 'ਤੇ ਸਥਿਤ ਉਨ੍ਹਾਂ ਦੇ ਸਮਾਧੀ ਸਥਾਨ 'ਤੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਸਵੇਰੇ 8 ਤੋਂ 9 ਵਜੇ ਤੱਕ ਸ੍ਰੀ ਨਮਕਾਰ ਮਹਾਮੰਤਰ ਦਾ ਜਾਪ ਕੀਤਾ ਗਿਆ, ਜਿਸ ਤੋਂ ਬਾਅਦ ਗੁਰੂਦੇਵ ਸੁਮਤੀ ਮੁਨੀ ਮਹਾਰਾਜ ਨੇ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ | ਧਰਮ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਮਤੀ ਮੁਨੀ ਮਹਾਰਾਜ ਨੇ ਕਿਹਾ ਕਿ ਸਵਾਮੀ ਜੀ ਮਹਾਰਾਜ ਸਰਲ ਅਤੇ ਉੱਤਮ ਸਾਧਕ ਸਨ | ਉਨ੍ਹਾਂ ਨੇ ਨਾ ਸਿਰਫ਼ ਆਪਣਾ ਜੀਵਨ ਨੂੰ ਮਹਾਨ ਬਣਾਇਆ ਬਲਕਿ ਕਈ ਹੋਰਾਂ ਨੂੰ ਵੀ ਸੱਚੇ ਮਾਰਗ 'ਤੇ ਚਲਾਇਆ | ਉਹ ਸੱਚੇ ਸਾਧਕ ਸਨ, ਜਿਨ੍ਹਾਂ ਨੇ ਭਗਵਾਨ ਮਹਾਵੀਰ ਸਵਾਮੀ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਫੈਲਾਇਅ, ਇਸ ਲਈ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਆਪਣਾ ਜੀਵਨ ਬਿਹਤਰ ਬਣਾਉਣਾ ਚਾਹੀਦਾ ਹੈ | ਲੰਗਰ ਗਿਆਨ ਚੰਦ ਜੈਨ ਹਾਸਪੁਰ ਪਰਿਵਾਰ ਵਲੋਂ ਲਗਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ, ਜੈਨ ਸਭਾ ਦੇ ਪ੍ਰਧਾਨ ਸੰਜੀਵ ਜੈਨ ਕਾਕਾ, ਖਜ਼ਾਨਚੀ ਸੋਹਣ ਲਾਲ ਜੈਨ, ਜਨਰਲ ਸਕੱਤਰ ਰਿਸ਼ਭ ਜੈਨ, ਸਾਬਕਾ ਪ੍ਰਧਾਨ ਕੇਵਲ ਚੰਦ ਜੈਨ, ਦੀਪਚੰਦ ਗੋਠੀ, ਕੁਲਵੰਤ ਰਾਏ ਜੈਨ ਐਡਵੋਕੇਟ, ਸੰਜੀਵ ਗੋਠੀ, ਡੀ.ਸੀ. ਗੋਠੀ ਤਰਸੇਮ ਜੈਨ, ਸੁਰਿੰਦਰ ਜੈਨ, ਡੀ.ਸੀ. ਜੈਨ, ਡਿੰਗੀ ਜੈਨ, ਨੀਟਾ ਜੈਨ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਇਹ ਕਿਹੋ ਜਿਹੀਆਂ ਨਗਰ ਕੌਂਸਲ ਚੋਣਾਂ ਜਨਰਲ ਆਬਾਦੀ ਵਾਲੇ ਵਾਰਡ ਰਿਜ਼ਰਵ ਅਤੇ ਐੱਸ.ਸੀ. ਆਬਾਦੀ ਵਾਲੇ ਵਾਰਡ ਕਰ ਦਿੱਤੇ ਜਨਰ... ਅਗਲੀ ਖ਼ਬਰ ਬਾਬਾ ਭਾਈ ਰੂਪ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ <br/>
Ad Position 24