ਰਾਮਾਂ ਮੰਡੀ, 26 ਅਪ੍ਰੈਲ (ਤਰਸੇਮ ਸਿੰਗਲਾ)-ਇਹ ਕਿਹੋ ਜਿਹੀਆਂ ਨਗਰ ਕੌਂਸਲ ਚੋਣਾਂ ਹਨ, ਕਿਸੇ ਦੇ ਸਮਝ ਨਹੀਂ ਆ ਰਿਹਾ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਕੇਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਰਾਮਾਂ ਨੇ ਕਿਹਾ ਕਿ ਜਨਰਲ ਆਬਾਦੀ ਵਾਲੇ ਵਾਰਡ ਰਿਜ਼ਰਵ ਅਤੇ ਐੱਸ.ਸੀ. ਆਬਾਦੀ ਵਾਲੇ ਵਾਰਡ ਜਨਰਲ ਕਰ ਦਿੱਤੇ ਗਏ ਹਨ, ਜੋ ਕਿ ਲੋਕਾਂ ਦੀ ਮਰਜ਼ੀ ਦੇ ਉਲਟ ਫੈਸਲਾ ਹੈ¢ ਸ੍ਰ. ਸਿੱਧੂ ਨੇ ਕਿਹਾ ਕਿ ਜਦੋਂ ਕੋਈ ਵੀ ਵਿਅਕਤੀ ਆਪਣੀ ਆਜ਼ਾਦ ਮਰਜ਼ੀ ਨਾਲ ਆਪਣੇ ਪਸੰਦੀਦਾ ਵਾਰਡ ਵਿਚ ਚੋਣਾਂ ਹੀ ਨਹੀਂ ਲੜ ਸਕਦਾ ਤਾਂ ਭਾਰਤ ਦੀ ਆਜ਼ਾਦੀ ਦਾ ਕੀ ਮਤਲਬ ਹੈ¢ ਸ੍ਰ.ਸਿੱਧੂ ਨੇ ਕਿਹਾ ਕਿ ਜਦੋਂ ਦੇਸ਼ ਦਾ ਚੋਣ ਪ੍ਰਕਿਰਿਆ ਦਾ ਸਿਸਟਮ ਹੀ ਸਹੀ ਨਹੀਂ ਹੈ, ਤਾਂ ਦੇਸ਼ ਵਿਚ ਸ਼ਾਂਤੀ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ¢ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਇਕ ਭਾਈਚਾਰਕ ਚੋਣਾਂ ਹਨ, ਇਸ ਲਈ ਇਹ ਚੋਣਾਂ ਬਿਨ੍ਹਾਂ ਕਿਸੇ ਰਾਖਵੇਂਕਰਨ ਦੇ ਹੋਣੀਆਂ ਚਾਹੀਦੀਆਂ ਹਨ¢ ਸ੍ਰ. ਸਿੱਧੂ ਨੇ ਮੰਗ ਕੀਤੀ ਹੈ ਕਿ ਵਾਰਡਾਂ ਵਿਚ ਰਾਖਵਾਂਕਰਨ ਲਾਗੂ ਕਰਨ ਦੀ ਬਜਾਏ ਚੋਣਾਂ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ¢