ਭਗਤਾ ਭਾਈਕਾ, 27 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸਥਾਨਿਕ ਸ੍ਰੀ ਦੁਰਗਾ ਮਾਤਾ ਸੇਵਾ ਕਮੇਟੀ ਦੇ ਆਗੂਆਂ ਅਤੇ ਮੈਂਬਰਾਂ ਵਲੋਂ ਗਊ ਨੂੰ ਰਾਸ਼ਟਰੀ ਗਊ ਮਾਤਾ ਦਾ ਦਰਜਾ ਦਿਵਾਉਣ ਖ਼ਾਤਰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਭੇਜਿਆ ਗਿਆ ਹੈ | ਇਹ ਪੱਤਰ ਸਥਾਨਿਕ ਸਬ ਤਹਿਸੀਲਦਾਰ ਵਿਖੇ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਗਿਆ | ਇਸ ਮੌਕੇ ਪਵਨ ਕੁਮਾਰ ਪੋਨੀ, ਕਿ੍ਸ਼ਨ ਕੁਮਾਰ ਭੋਲਾ, ਹਰੀਸ਼ ਕੁਮਾਰ ਨੋਨਾ ਨੇ ਕਿਹਾ ਕਿ ਹਿੰਦੂ ਸੰਗਠਨਾਂ ਅਤੇ ਹਿੰਦੂ ਪਰਿਵਾਰਾਂ ਵਲੋਂ ਗਊ ਦੀ ਅਥਾਹ ਸ਼ਰਧਾ ਨਾਲ ਸੇਵਾ ਅਤੇ ਪੂਜਾ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਮੂਹ ਹਿੰਦੂ ਸੰਗਠਨਾਂ ਵਲੋਂ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿਵਾਉਣ ਸੰਬੰਧੀ ਪੂਰੇ ਦੇਸ਼ ਅੰਦਰ ਮੰਗ-ਪੱਤਰ ਸੌਂਪਣ ਦੀ ਪ੍ਰਕਿ੍ਆ ਅਰੰਭੀ ਗਈ ਹੈ | ਇਸੇ ਹੀ ਮੁਹਿੰਮ ਦੇ ਤਹਿਤ ਅੱਜ ਭਗਤਾ ਭਾਈਕਾ ਖੇਤਰ ਵਲੋਂ ਅਪਣਾ ਮੰਗ-ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਗਿਆ ਹੈ | ਇਸ ਸਮੇਂ ਰੋਹਿਤ ਗਰਗ, ਮਿਠੁਨ ਲਾਲ ਗਰਗ, ਸਤੀਸ਼ ਕੁਮਾਰ ਪੰਡਿਤ, ਰਜਿੰਦਰ ਕੁਮਾਰ ਰੀਠਾ, ਜਗਸੀਰ ਸਿੰਘ ਪੱਪੂ, ਰਿੰਕੂ ਨਿਧੀ, ਸਤੀਸ਼ ਗੋਇਲ ਬਿੱਟੂ, ਪਿ੍ੰਸ ਕੁਮਾਰ, ਗੋਪਾਲ ਕੁਮਾਰ, ਜੈਪਾਲ, ਰਾਧੇ ਸ਼ਾਮ, ਦੀਪਕ ਗਰਗ, ਸੁਖਚੈਨ ਸਿੰਘ ਸਿਰੀਏਵਾਲਾ ਅਤੇ ਸੰਸਥਾਵਾਂ ਦੇ ਹੋਰ ਮੈਂਬਰ ਵੀ ਹਾਜ਼ਰ ਸਨ |