12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

3 ਵਾਰਡਾਂ ਦੀਆਂ ਸਾਂਝੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 12-05-2026
ਬੁਢਲਾਡਾ, 11 ਮਈ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 16, 19,12 ਦੇ ਮੁਹੱਲਾ ਨਿਵਾਸੀਆਂ ਨੇ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਨਗਰ ਕੌਂਸਲ ਪ੍ਰਸ਼ਾਸਕ ਅਤੇ ਕਾਰਜ ਸਾਧਕ ਅਫ਼ਸਰ ਨੂੰ ਦੱਸਦਿਆਂ ਮੰਗ ਕੀਤੀ ਹੈ ਕਿ ਡਾ. ਜਨਕ ਰਾਜ ਦੇ ਪੁਰਾਣੇ ਹਸਪਤਾਲ ਕੋਲ ਮੁੱਖ ਸੜਕ 'ਤੇ ਪਏ ਗੰਦਗੀ ਦੇ ਢੇਰਾਂ ਤੋਂ ਉੱਡਦੇ ਗੰਦੇ ਲਿਫ਼ਾਫ਼ੇ ਹਵਾ ਨਾਲ ਰਿਹਾਇਸ਼ੀ ਘਰਾਂ ਵਿਚ ਜਾ ਡਿੱਗਦੇ ਹਨ ਅਤੇ ਇਹ ਪਲਾਸਟਿਕ ਕੇ ਲਿਫ਼ਾਫ਼ੇ ਨਾਲੀਆਂ ਰਾਹੀਂ ਸੀਵਰੇਜ ਸਿਸਟਮ ਵਿਚ ਜਾ ਕੇ ਸੀਵਰੇਜ ਪਾਈਪਾਂ ਜਾਮ ਕਰ ਰਹੇ ਹਨ | ਇਸੇ ਤਰ੍ਹਾਂ ਇੱਥੇ ਅੰਦਰਲੀ ਗਲੀ 'ਚ ਖਾਲੀ ਪਲਾਟਾਂ ਵਿਚ ਖੜ੍ਹੀਆਂ ਫ਼ਾਲਤੂ ਝਾੜੀਆਂ, ਪਹਾੜੀ ਕਿੱਕਰਾਂ ਨਸ਼ੇੜੀਆਂ ਲਈ ਛੁਪਣਗਾਹ ਦਾ ਕੰਮ ਕਰਦੀਆਂ ਹਨ, ਜਿਸ ਕਰ ਕੇ ਲੋਕਾਂ ਦਾ ਇੱਥੋਂ ਵੇਲੇ ਕੁਵੇਲੇ ਲੰਘਣਾ ਸੁਰੱਖਿਅਤ ਨਹੀਂ ਜਾਪਦਾ | ਮੁਹੱਲਾ ਨਿਵਾਸੀਆਂ ਗੁਰਦਰਸ਼ਨ ਸਿੰਘ ਪਟਵਾਰੀ, ਜੁਗਰਾਜ ਸਿੰਘ ਕੰਡਕਟਰ, ਸੁਖਜੀਤ ਸਿੰਘ ਸੁੱਖਾ, ਮਾਸਟਰ ਰਾਜੇਸ਼ ਕੁਮਾਰ, ਦੀਪਕ ਕੁਮਾਰ, ਹਾਕਮ ਸਿੰਘ, ਮਾਸਟਰ ਅਮਨਦੀਪ ਕੁਮਾਰ, ਹਰਮੇਸ਼ ਸਿੰਘ, ਗੁਲਜ਼ਾਰ ਕੌਰ ਅਤੇ ਮੁਹੱਲਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਵਲੋਂ ਇਹ ਕੂੜੇ ਦੇ ਢੇਰ ਚੁਕਵਾਏ ਜਾਣ ਅਤੇ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਨੋਟਿਸ ਕੱਢ ਕੇ ਪਲਾਟਾਂ ਦੀ ਚਾਰ ਦੀਵਾਰੀ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਦਾ ਕੰਮ ਚਲਾਉਣ ਲਈ ਮਜ਼ਦੂਰਾਂ ਵਲੋਂ ਵਧੀਕ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨੰਬਰਦਾਰਾਂ ਦਾ ਵਫ਼ਦ ਮੰਗਾਂ ਸੰਬੰਧੀ ਐਸ. ਡੀ. ਐਮ. ਨੂੰ ਮਿਲਿਆ <br/>
Ad Position 24