11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੁਢਲਾਡਾ ਦੀ ਮਾਨਵੀ ਸ਼ਰਮਾ ਨੇ ਸਕੇਟਿੰਗ ’ਚ ਸੋਨ ਤਗਮਾ ਜਿੱਤਿਆ

ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)- ਸੀ. ਬੀ.

Ad Position 21
No active advertisement
ਬੁਢਲਾਡਾ ਦੀ ਜੰਮਪਲ ਮਾਨਵੀ ਸ਼ਰਮਾ ਲਖਨਊ ਵਿਖੇ ਜੇਤੂ ਸੋਨ ਤਗਮੇ ਨਾਲ। ਅਜੀਤ ਤਸਵੀਰ ਗੁਰਲੀਨ ਕੌਰ ਪਿਤਾ : ਜਤਿੰਦਰ ਸਿੰਘ ਰਤਨ ਮਾਤਾ : ਹਰਮਨਪ੍ਰੀਤ ਕੌਰ ਰਤਨ ਵਾਸੀ : ਮਾਨਸਾ ਜਗਤੇਸ਼ਵਰ ਸਿੰਘ ਬਰਾੜ ਪਿਤਾ : ਗੁਰਕਿਰਤ ਸਿੰਘ ਬਰਾੜ ਮਾਤਾ : ਮਨਜੋਤ ਕੌਰ ਬਰਾੜ ਵਾਸੀ : ਘੁੜਿਆਣਾ 12-10-2026
ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)- ਸੀ.ਬੀ.ਐੱਸ.ਈ. ਦੇ ਈਸਟ ਜ਼ੋਨ ਅਧੀਨ ਲਖਨਊ ਵਿਖੇ ਹੋਈ ਸਕੇਟਿੰਗ ਖੇਡ ਚੈਂਪੀਅਨਸ਼ਿਪ ਮੁਕਾਬਲਿਆਂ ’ਚ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਸੰਸਥਾਪਕ ਮਨਦੀਪ ਸ਼ਰਮਾ ਦੀ ਬੇਟੀ ਮਾਨਵੀ ਸ਼ਰਮਾ ਨੇ ਸੀ.ਬੀ.ਐੱਸ.ਈ. ਸਕੂਲ ਖੇਡਾਂ ਦੌਰਾਨ ਸਕੇਟਿੰਗ ਦੀ 500 ਮੀਟਰ ਦੌੜ ਵਿਚ ਸੋਨ ਤਗਮਾ ਜਿੱਤ ਕੇ ਆਪਣੇ ਮਾਪਿਆਂ, ਸਕੂਲ ਅਤੇ ਬੁਢਲਾਡਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਮਾਨਵੀ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਵੀ ਚੋਣ ਹੋਈ ਹੈ। ਇਸ ਚੈਂਪੀਅਨਸ਼ਿਪ ’ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ 120 ਤੋਂ ਵੱਧ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਮਾਨਵੀ ਦੇ ਪਿਤਾ ਮਨਦੀਪ ਸ਼ਰਮਾ ਦੀ ਪੋਸਟਿੰਗ ਇਸ ਸਮੇਂ ਕਾਨਪੁਰ ਵਿਖੇ ਹੋਣ ਕਾਰਨ ਉਹ ਏਅਰ ਫੋਰਸ ਸਕੂਲ ਕਾਨਪੁਰ ਵਲੋਂ ਖੇਡ ਰਹੀ ਹੈ। ਇੰਨੇ ਵੱਡੇ ਪੱਧਰ ਦੇ ਮੁਕਾਬਲੇ ’ਚ ਸੋਨ ਤਗਮਾ ਜਿੱਤਣਾ ਉਸ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਸਬੂਤ ਹੈ। ਜ਼ਿਕਰਯੋਗ ਹੈ ਕਿ ਮਾਨਵੀ ਇਸ ਤੋਂ ਪਹਿਲਾਂ ਵੀ ਸਟੇਟ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹੁਣ ਤੱਕ 21 ਮੈਡਲ ਜਿੱਤ ਚੁੱਕੀ ਹੈ। ਉਸ ਦੇ ਪਿਤਾ ਮਨਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਮਾਨਵੀ ਅਤੇ ਮਾਇਰਾ ਕ੍ਰਮਵਾਰ ਅੰਡਰ-14 ਅਤੇ ਅੰਡਰ-6 ਵਰਗ ’ਚ ਸਕੇਟਿੰਗ ਕਰ ਰਹੀਆਂ ਹਨ। ਹਾਲ ਹੀ ’ਚ ਦੋਵਾਂ ਭੈਣਾਂ ਨੇ ਯੂ.ਪੀ. ਆਰ.ਐੱਸ.ਏ. ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ ਚ 3-3 ਸੋਨ ਤਗਮੇ ਜਿੱਤੇ ਅਤੇ ਸਟੇਟ ਪੱਧਰੀ ਮੁਕਾਬਲਿਆਂ ਲਈ ਵੀ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਹੁਣ ਮਾਨਵੀ ਦਾ ਅਗਲਾ ਟੀਚਾ ਨਵੰਬਰ ਮਹੀਨੇ ਕਰਨਾਟਕ ਦੇ ਬੇਲਾਗਾਵੀ ਵਿਖੇ ਹੋਣ ਵਾਲੀਆਂ ਸੀ.ਬੀ.ਐੱਸ.ਈ. ਨੈਸ਼ਨਲ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੈ। ਮਾਨਵੀ ਦੀ ਇਸ ਪ੍ਰਾਪਤੀ ਨਾਲ ਬੁਢਲਾਡਾ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਹੈ ਅਤੇ ਉਸ ਦੀ ਸਫਲਤਾ ਹੋਰ ਬੱਚਿਆਂ ਲਈ ਵੀ ਖੇਡਾਂ ’ਚ ਅੱਗੇ ਵਧਣ ਦੀ ਪੇ੍ਰਰਨਾ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਜੇਤੂ ਰਹੇ ਰੌਇਲ ਕਾਲਜਿਜ਼ ਬੋੜਾਵਾਲ ਦੇ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵਲੋਂ ਬਰੇਟਾ ’ਚ ਲਾਮਬੰਦੀ ਮੀਟਿੰਗ
Ad Position 24