11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬਾਰਿਸ਼ ਨਾਲ ਮੰਡੀਆਂ ’ਚ ਪਈ ਝੋਨੇ ਦੀ ਫ਼ਸਲ ਗਿੱਲੀ ਹੋਣ ਕਰ ਕੇ ਖ਼ਰੀਦ ਹੋਵੇਗੀ ਪ੍ਰਭਾਵਿਤ

ਬਰੇਟਾ, 11 ਅਕਤੂਬਰ (ਜੀਵਨ ਸ਼ਰਮਾ)- ਅੱਜ ਤੜਕਸਾਰ ਇਸ ਖੇਤਰ ਵਿਚ ਪਈ ਭਰਵੀਂ ਬਾਰਸ਼ ਅਤੇ ਤੇਜ ਹਵਾ ਨੇ ਜਿੱਥੇ ਖੇਤਾਂ ਵਿਚ ਪੱਕੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ ਉੱਥੇ ਹੀ ਮੰਡੀਆਂ ’ਚ ਵਿਕਣ ਲਈ ਆਈ ਫ਼ਸਲ ਨੂੰ ਗਿੱਲਾ ਕਰ ਦਿੱਤਾ। ਖ਼ਰੀਦ ਕੇਂਦਰਾਂ ਵਿਚ ਵਿਕਣ ਲਈ ਆਈਆਂ ਝੋਨੇ ਦੀਆਂ ਢੇਰੀਆਂ ਗਿੱਲੀਆਂ ਹੋਣ ਕਾਰਨ ਇਸ ਦਾ ਮਾੜਾ ਅਸਰ ਝੋਨੇ ਦੀ ਖ਼ਰੀਦ ਤੇ ਪਵੇਗਾ।

Ad Position 21
No active advertisement
ਅਜੀਤ ਡੈਸਕ 12-10-2026
ਬਰੇਟਾ, 11 ਅਕਤੂਬਰ (ਜੀਵਨ ਸ਼ਰਮਾ)- ਅੱਜ ਤੜਕਸਾਰ ਇਸ ਖੇਤਰ ਵਿਚ ਪਈ ਭਰਵੀਂ ਬਾਰਸ਼ ਅਤੇ ਤੇਜ ਹਵਾ ਨੇ ਜਿੱਥੇ ਖੇਤਾਂ ਵਿਚ ਪੱਕੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ ਉੱਥੇ ਹੀ ਮੰਡੀਆਂ ’ਚ ਵਿਕਣ ਲਈ ਆਈ ਫ਼ਸਲ ਨੂੰ ਗਿੱਲਾ ਕਰ ਦਿੱਤਾ। ਖ਼ਰੀਦ ਕੇਂਦਰਾਂ ਵਿਚ ਵਿਕਣ ਲਈ ਆਈਆਂ ਝੋਨੇ ਦੀਆਂ ਢੇਰੀਆਂ ਗਿੱਲੀਆਂ ਹੋਣ ਕਾਰਨ ਇਸ ਦਾ ਮਾੜਾ ਅਸਰ ਝੋਨੇ ਦੀ ਖ਼ਰੀਦ ਤੇ ਪਵੇਗਾ। ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਤਾਂ ਪਹਿਲਾਂ ਹੀ ਨਹੀਂ ਖਰੀਦੀ ਜਾ ਰਹੀ ਤੇ ਹੁਣ ਇਸ ਬਾਰਸ਼ ਨਾਲ ਉਨ੍ਹਾਂ ਨੂੰ ਹੋਰ ਕਈ ਕਈ ਮੰਡੀਆਂ ’ਚ ਖੱਜਲ-ਖੁਆਰ ਹੋਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖ਼ਰੀਦ ਮਾਪਦੰਡਾਂ ਵਿਚ ਥੋੜ੍ਹੀ ਨਰਮੀ ਵਿਖਾਵੇ ਤਾਂ ਜੋ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ। ਖੇਤਾਂ ’ਚ ਖੜ੍ਹੀ ਫ਼ਸਲ ਦੀ ਕਟਾਈ ਵੀ ਇਸ ਬਾਰਸ਼ ਨਾਲ ਪ੍ਰਭਾਵਿਤ ਹੋਵੇਗੀ ਤੇ ਅਗਲੇ 2-3 ਦਿਨ ਕਟਾਈ ਦਾ ਕੰਮ ਰੁਕਿਆ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐੱਸ.ਈ. ਵਲੋਂ ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਮੁੱਲਵਾਨ ਸਿੱਖਿਆ ਵਿਸ਼ੇ ’ਤੇ ਵਰਕਸ਼ਾਪ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਜੇਤੂ ਰਹੇ ਰੌਇਲ ਕਾਲਜਿਜ਼ ਬੋੜਾਵਾਲ ਦੇ ਖਿਡਾਰੀਆਂ ਦਾ ਸਨਮਾਨ
Ad Position 24