12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੂਬੇ 'ਚ ਅਮਨ ਕਾਨੂੰਨ ਦੀ ਹਾਲਤ ਬਦਤਰ, ਲੋਕ ਚੋਣਾਂ 'ਚ 'ਆਪ' ਤੋਂ ਲੈਣਗੇ ਹਿਸਾਬ-ਜੀਤਮਹਿੰਦਰ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 12-05-2026
ਤਲਵੰਡੀ ਸਾਬੋ, 11 ਮਈ (ਰਣਜੀਤ ਸਿੰਘ ਰਾਜੂ)-ਸੂਬੇ 'ਚ ਪਿਛਲੇ ਸਵਾ ਚਾਰ ਸਾਲ੍ਹ ਤੋਂ ਖ਼ਰਾਬ ਚੱਲ ਰਹੀ ਅਮਨ ਕਾਨੂੰਨ ਦੀ ਹਾਲਤ ਹੁਣ ਬਦਤਰ ਹਾਲਤ 'ਚ ਪਹੁੰਚ ਗਈ ਹੈ, ਨਸ਼ਿਆਂ ਅਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਸਿਖ਼ਰਾਂ 'ਤੇ ਹੈ ਤੇ ਅਜੇ ਵੀ ਸੱਤਾਧਿਰ ਇਹ ਪ੍ਰਚਾਰ ਕਰਦੀ ਨਹੀਂ ਥੱਕਦੀ ਕਿ ਉਨ੍ਹਾਂ ਨੇ ਸੂਬੇ ਨੂੰ ਰੰਗਲਾ ਬਣਾ ਦਿੱਤਾ ਹੈ, ਪਰ ਸਰਕਾਰ ਦੇ ਇਸ ਝੂਠ ਦਾ ਹਿਸਾਬ ਲੋਕ ਚੋਣਾਂ ਵਿਚ ਆਮ ਆਦਮੀ ਪਾਰਟੀ ਤੋਂ ਲੈਣਗੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ | ਸਿੱਧੂ ਜੋ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਇਕ ਜਨਤਕ ਪ੍ਰੋਗਰਾਮ 'ਚ ਹਾਜ਼ਰੀ ਭਰਨ ਲਈ ਪੁੱਜੇ ਸਨ, ਨੇ ਬਾਅਦ 'ਚ ਗੱਲ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਇਕੱਲਿਆਂ ਬਾਹਰ ਭੇਜਣ ਤੋਂ ਡਰਨ ਲੱਗ ਪਏ ਹਨ | ਗੈਂਗਸਟਰਾਂ ਦੀ ਹਿੰਮਤ ਇੰਨੀ ਵੱਧ ਗਈ ਹੈ ਕਿ ਉਹ ਸ਼ਰੇਆਮ ਸੱਤਾਧਿਰ ਦੇ ਵਿਧਾਇਕ ਤੱਕ ਨੂੰ ਧਮਕੀ ਦੇ ਦਿੰਦੇ ਹਨ | ਕੋਈ ਵੀ ਦੁਕਾਨਦਾਰ ਜਾਂ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਪਰ ਸਰਕਾਰ ਦੇ ਆਗੂ ਚੁਟਕੁਲੇ ਸੁਣਾਕੇ ਕੰੰਮ ਚਲਾ ਰਹੇ ਹਨ | ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਕਹਿਣ ਨੂੰ ਕੁਝ ਹੈ ਹੀ ਨਹੀਂ ਸਗੋਂ ਜੋ ਵਿਕਾਸ ਕਾਰਜ ਅਸੀਂ ਪਿਛਲੇ ਸਮਿਆਂ 'ਚ ਕਰਵਾਏ ਮੌਜੂਦਾ ਸਰਕਾਰ ਉਸ ਦੀ ਸਾਂਭ ਸੰਭਾਲ ਤੱਕ ਨਹੀਂ ਕਰਵਾ ਸਕੀ | ਉਨ੍ਹਾਂ ਕਿਹਾ ਕਿ ਜਿੱਥੇ ਨਗਰ ਨਿਗਮ/ਕੌਂਸਲ ਚੋਣਾਂ 'ਚ ਅÏਰਤਾਂ ਸਰਕਾਰ ਤੋਂ ਹਜ਼ਾਰ ਹਜ਼ਾਰ ਰੁਪਿਆ ਮਾਣ ਭੱਤਾ ਨਾ ਦਿੱਤੇ ਜਾਣ ਦਾ ਹਿਸਾਬ ਲੈਣਗੀਆਂ, ਉੱਥੇ ਲੋਕ 2027 ਵਿਧਾਨ ਸਭਾ ਚੋਣਾਂ 'ਚ ਤਾਂ ਆਮ ਆਦਮੀ ਪਾਰਟੀ ਤੋਂ ਸਾਰਾ ਹਿਸਾਬ ਹੀ ਲੈ ਲੈਣਗੇ | ਸਿੱਧੂ ਨਾਲ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕਿ੍ਸ਼ਨ ਯਾਦਵ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਦਰਸ਼ਨ ਗਿੱਲ, ਕੁਲਦੀਪ ਰਾਇਲ, ਜਗਦੀਪ ਗੋਂਦਾਰਾ, ਹਰਪਾਲ ਵਿਰਕ ਆਦਿ ਆਗੂ ਮੌਜੁੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਅਧਿਆਪਕ ਤਿਆਰ ਕਰਨਾ ਮੁੱਖ ਮਕਸਦ- ਐਸ.ਐਸ.ਚੱਠਾ <br/> ਫਤਿਹ ਗਰੁੱਪ ਦੇ 119 ਵਿਦਿਆਰਥੀਆਂ ਨੇ ਪੰਜਾਬ ਅਧਿਆਪ... ਅਗਲੀ ਖ਼ਬਰ ਦਿਉਣ ਦੇ ਸਾਬਕਾ ਫ਼ੌਜੀਆਂ ਨੇ 'ਇੰਡੀਅਨ ਆਰਮੀ ਗਰੁੱਪ ਦਿਉਣ' ਦਾ ਕੀਤਾ ਗਠਨ
Ad Position 24