12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਫਤਿਹ ਗਰੁੱਪ ਦੇ 119 ਵਿਦਿਆਰਥੀਆਂ ਨੇ ਪੰਜਾਬ ਅਧਿਆਪਕ ਯੋਗਤਾ ਟੈੱਸਟ 2026 ਕੀਤਾ ਪਾਸ

Ad Position 21
No active advertisement
ਅਜੀਤ ਡੈਸਕ 12-05-2026
ਰਾਮਪੁਰਾ ਫੂਲ, 11 ਮਈ (ਹੇਮੰਤ ਕੁਮਾਰ ਸ਼ਰਮਾ)- ਫਤਿਹ ਗਰੁੱਪ ਦੇ ਐਜੂਕੇਸ਼ਨ ਵਿਭਾਗ ਨੇ ਇੱਕ ਵਾਰ ਫਿਰ ਆਪਣੀ ਅਕਾਦਮਿਕ ਕੁਸ਼ਲਤਾ ਦਿੰਦਿਆਂ ਪੰਜਾਬ ਅਧਿਆਪਕ ਯੋਗਤਾ ਟੈੱਸਟ (ਪੀ.ਐਸ.ਟੀ.ਈ.ਟੀ.)-2026 ਵਿਚ ਸ਼ਾਨਦਾਰ ਅਤੇ ਯਾਦਗਾਰ ਨਤੀਜਾ ਦਰਜ ਕੀਤਾ ਹੈ¢ ਇਸ ਮਹੱਤਵਪੂਰਨ ਪ੍ਰੀਖਿਆ ਵਿਚ ਫਤਿਹ ਕਾਲਜ ਰਾਮਪੁਰਾ ਫੂਲ ਦੇ ਕੁਲ 119 ਵਿਦਿਆਰਥੀਆਂ ਨੇ ਸਫਲਤਾ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਸੂਬੇ ਭਰ ਵਿਚ ਰੌਸ਼ਨ ਕੀਤਾ ਹੈ¢ਪ੍ਰਾਪਤ ਨਤੀਜਿਆਂ ਅਨੁਸਾਰ ਪੀਐਸਟੀਈਟੀ-ਪਹਿਲਾ ਵਿਚ ਈ.ਟੀ.ਟੀ. ਦੇ 51 ਵਿਦਿਆਰਥੀਆਂ ਅਤੇ ਪੀਐਸਟੀਈਟੀ-ਦੂਜਾ ਵਿਚ ਬੀ.ਐੱਡ. ਦੇ 68 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ¢ ਇਹ ਉਪਲਬਧੀ ਵਿਦਿਆਰਥੀਆਂ ਦੀ ਅਟੱਲ ਮਿਹਨਤ, ਅਧਿਆਪਕਾਂ ਦੇ ਸਮਰਪਿਤ ਮਾਰਗਦਰਸ਼ਨ ਅਤੇ ਸੰਸਥਾ ਦੀ ਗੁਣਵੱਤਾ-ਪੂਰਣ ਸਿੱਖਿਆ ਪ੍ਰਣਾਲੀ ਦਾ ਜੀਵੰਤ ਪ੍ਰਮਾਣ ਹੈ¢ ਇਸ ਵਿਸ਼ੇਸ਼ ਸਫਲਤਾ ਦੇ ਪਿੱਛੇ ਸਹਾਇਕ ਪ੍ਰੋਫੈਸਰ ਸੰਦੀਪ ਕÏਰ, ਡਾ ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਜੋਨੀ ਰਾਣੀ, ਸਹਾਇਕ ਪ੍ਰੋਫੈਸਰ ਪੂਜਾ ਰਾਣੀ, ਸਹਾਇਕ ਪ੍ਰੋਫੈਸਰ ਮੁਕੇਸ਼, ਸਹਾਇਕ ਪ੍ਰੋਫੈਸਰ ਸੁਖਵੀਰ ਕÏਰ ਅਤੇ ਸਹਾਇਕ ਪ੍ਰੋਫੈਸਰ ਰੀਵਾ ਜੈਨ ਦੀ ਅਣਥੱਕ ਮਿਹਨਤ ਅਤੇ ਸਮਰਪਣ ਦਾ ਵਿਸ਼ੇਸ਼ ਯੋਗਦਾਨ ਰਿਹਾ¢ ਚੇਅਰਮੈਨ ਐਸ. ਐਸ. ਚੱਠਾ ਨੇ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 'ਸਾਡਾ ਉਦੇਸ਼ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਸਗੋਂ ਅਜਿਹੇ ਯੋਗ, ਸੰਵੇਦਨਸ਼ੀਲ ਅਤੇ ਆਦਰਸ਼ ਅਧਿਆਪਕ ਤਿਆਰ ਕਰਨਾ ਹੈ ਜੋ ਭਵਿੱਖ ਦੀ ਪੀੜ੍ਹੀ ਨੂੰ ਸਹੀ ਦਿਸ਼ਾ ਦੇ ਸਕਣ¢' ਐਮ.ਡੀ. ਮਨਜੀਤ ਕÏਰ ਚੱਠਾ, ਪਿ੍ੰਸੀਪਲ ਬਘਲ ਸਿੰਘ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਐਜੂਕੇਸ਼ਨ ਵਿਭਾਗ ਵਿਚ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਵਸਥਿਤ ਅਤੇ ਵਿਗਿਆਨਕ ਢੰਗ ਨਾਲ ਤਿਆਰੀ ਕਰਵਾਈ ਜਾਂਦੀ ਹੈ¢ ਸੰਸਥਾ ਦੇ ਸਮੂਹ ਅਧਿਆਪਕ ਵਰਗ ਅਤੇ ਪ੍ਰਬੰਧਕਾਂ ਨੇ ਸਫਲ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਰÏਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢
Ad Position 22
No active advertisement
ਪਿਛਲੀ ਖ਼ਬਰ ਵਕੀਲ ਆਕਾਸ਼ ਕÏਸ਼ਲ ਭਾਕਿਯੂ ਪੰਜਾਬ (ਰੂਲਦੂ ਸਿੰਘ) ਦੇ ਕਾਨੂੰਨੀ ਸਲਾਹਕਾਰ ਨਿਯੁਕਤ <br/> ਅਗਲੀ ਖ਼ਬਰ ਆਦਰਸ਼ ਅਧਿਆਪਕ ਤਿਆਰ ਕਰਨਾ ਮੁੱਖ ਮਕਸਦ- ਐਸ.ਐਸ.ਚੱਠਾ <br/> ਫਤਿਹ ਗਰੁੱਪ ਦੇ 119 ਵਿਦਿਆਰਥੀਆਂ ਨੇ ਪੰਜਾਬ ਅਧਿਆਪ...
Ad Position 24