12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 12 ਅਕਤੂਬਰ (ਸਹੋਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ. ਏ.

Ad Position 21
No active advertisement
ਅਜੀਤ ਡੈਸਕ 13-10-2026
ਭੀਖੀ, 12 ਅਕਤੂਬਰ (ਸਹੋਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਏ.ਬੀ.ਐੱਡ ਭਾਗ ਦੂਜਾ ਸਮੈਸਟਰ ਤੀਜੇ ਦੇ ਨਤੀਜੇ ’ਚੋਂ ਸਥਾਨਕ ਨੈਸ਼ਨਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਐਮ. ਕੇ. ਮਿਸ਼ਰਾ ਨੇ ਦੱਸਿਆ ਕਿ ਵੀਰਪਾਲ ਕੌਰ ਨੇ 590 ਅੰਕ, ਜਸਪ੍ਰੀਤ ਕੌਰ ਨੇ 582 ਅੰਕ ਅਤੇ ਗਗਨਦੀਪ ਕੌਰ ਨੇ 563 ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਪ੍ਰੋ. ਗੁਰਤੇਜ ਸਿੰਘ ਤੇਜੀ, ਵਿਭਾਗ ਮੁਖੀ ਪ੍ਰੋ. ਬਿਕਰਮਜੀਤ ਕੌਰ, ਪ੍ਰੋ. ਸਤਿਨਾਮ ਸਿੰਘ, ਪ੍ਰੋ. ਕਰਮਜੀਤ ਕੌਰ, ਪ੍ਰੋ. ਅਮਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਮਹਾਂ ਸਭਾ ਵਲੋਂ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਅਗਲੀ ਖ਼ਬਰ ਕਾਂਗਰਸ ਆਗੂਆਂ ਦਾ ਵਫ਼ਦ ਜੰਤਰ-ਮੰਤਰ ਦਿੱਲੀ ਲਈ ਹੋਇਆ ਰਵਾਨਾ
Ad Position 24