12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਾਨਸਾ ਜ਼ੋਨ ਦੇ ਖੇਤਰੀ ਯੁਵਕ ਮੇਲੇ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਝੰਡੀ ਓਵਰਆਲ ਟਰਾਫ਼ੀ ਜਿੱਤੀ

ਭੀਖੀ, 12 ਅਕਤੂਬਰ (ਬਲਕਾਰ ਸਿੰਘ ਸਹੋਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਸਥਾਨਕ ਐਸ. ਐਸ.

Ad Position 21
No active advertisement
ਅਜੀਤ ਡੈਸਕ 13-10-2026
ਭੀਖੀ, 12 ਅਕਤੂਬਰ (ਬਲਕਾਰ ਸਿੰਘ ਸਹੋਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਸਥਾਨਕ ਐਸ.ਐਸ.ਸੀ. ਵਿਖੇ ਕਰਵਾਏ ਗਏ 4 ਰੋਜ਼ਾ ਮਾਨਸਾ ਖੇਤਰੀ ਅਤੇ ਅੰਤਰ ਖੇਤਰੀ ਯੁਵਕ ਮੇਲੇ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਅੱਵਲ ਸਥਾਨ ਹਾਸਲ ਕਰਦਿਆਂ ਓਵਰਆਲ ਟਰਾਫ਼ੀ ਜਿੱਤੀ। ਸੰਗੀਤ ਕਲਾਵਾਂ, ਸਾਹਿਤਕ ਕਲਾਵਾਂ, ਨਾਚ ਕਲਾਵਾਂ, ਲੋਕ ਕਲਾਵਾਂ, ਕੋਮਲ ਕਲਾਵਾਂ ਅਤੇ ਰੰਗਮੰਚ ਕਲਾਵਾਂ ’ਚ ਕਾਲਜ ਦੇ ਵਿਦਿਆਰਥੀਆਂ ਨੇ ਬਿਹਤਰ ਕਲਾ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਭੰਗੜਾ, ਗਿੱਧਾ, ਲੁੱਡੀ, ਕਲਾਸੀਕਲ ਡਾਂਸ, ਗਰੁੱਪ ਸ਼ਬਦ, ਕਲਾਸੀਕਲ ਵੋਕਲ, ਫੋਲਕ ਆਰਕੈਸਟਰਾ, ਲੋਕ ਸਾਜ, ਕੋਰੀਉਗ੍ਰਾਫੀ, ਚਿੱਤਰਕਾਰੀ ਸਮੇਤ 52 ਵੰਨਗੀਆਂ ’ਚ ਵੀ ਪਹਿਲਾ ਸਥਾਨਕ ਹਾਸਲ ਕੀਤਾ। ਮਾਇਮ, ਮੁਹਾਵਰੇਦਾਰ ਵਾਰਤਾਲਾਪ, ਕਲੇਅ ਮਾਡਲਿੰਗ, ਸੰਮੀ ਅਤੇ ਪਹਿਰਾਵਾ ਪ੍ਰਦਰਸ਼ਨੀ ’ਚ ਦੂਜੇ ਸਥਾਨ ’ਤੇ ਰਿਹਾ ਅਤੇ ਰੰਗੋਲੀ ਅਤੇ ਮਿੱਟੀ ਦੇ ਖਿਡਾਉਣੇ ਬਣਾਉਣ ਦੇ ਮੁਕਾਬਲੇ ’ਚ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਣਮੱਤੀ ਪ੍ਰਾਪਤੀ ’ਤੇ ਜਿੱਥੇ ਕਾਲਜ ਅਤੇ ਸਮੁੱਚੇ ਅਧਿਆਪਨ ਸਟਾਫ਼ ਦਾ ਮਾਣ ਵਧਿਆ ਹੈ, ਉੱਥੇ ਵਿਦਿਆਰਥੀਆਂ ਵਲੋਂ ਦਿਖਾਈ ਵਧੀਆ ਕਲਾਕਾਰੀ ਦਰਸਾਉਂਦੀ ਹੈ ਕਿ ਕਾਲਜ ਦਾ ਸਟਾਫ਼ ਕਿੰਨਾ ਪ੍ਰਤਿਭਾ, ਮਿਹਨਤੀ ਅਤੇ ਕਾਮਯਾਬ ਪਹੁੰਚ ਰੱਖਦਾ ਹੈ। ਇਸ ਮੌਕੇ ਡਾ. ਭੀਮ ਇੰਦਰ ਸਿੰਘ ਡਾਇਰੈਕਟਰ ਯੂਥ ਵੈੱਲਫੇਅਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਹਰਿੰਦਰ ਹੁੰਦਲ, ਡਾ. ਡੈਨੀ ਸ਼ਰਮਾ, ਡਾ. ਰੂਬਲ ਚਾਹਲ, ਡਾ. ਬਲਦੇਵ ਸਿੰਘ ਦੋਦੜਾ, ਐੱਸ.ਡੀ. ਕਾਲਜ ਮਾਨਸਾ ਦੇ ਪ੍ਰਿੰਸੀਪਲ ਡਾ. ਗਰੀਮਾ ਮਹਾਜਨ, ਗਾਇਕ ਗਗਨ ਸਰਾਓ, ਪਾਲ ਸਿੰਘ ਸਮਾਓਂ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ ਵਲੋਂ 93 ਆਊਟਸੋਰਸ ਕਾਮਿਆਂ ਨੂੰ ਪੱਕੇ ਕਰਨ ਲਈ ਮਤਾ ਪਾਸ ਅਗਲੀ ਖ਼ਬਰ ਰਾਮ ਲੀਲ੍ਹਾ ਦੀ ਚੌਥੀ ਨਾਈਟ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ
Ad Position 24