ਜੈਨ ਸਭਾ ਸਰਦੂਲਗੜ੍ਹ ਵਿਖੇ ਆਤਮਾ ਸ਼ੁਕਲ ਸ਼ਿਵ ਜੈਅੰਤੀ ਮਨਾਈ
ਸਰਦੂਲਗੜ੍ਹ , 12 ਅਕਤੂਬਰ ( ਜੀ . ਐਮ .
ਸਰਦੂਲਗੜ੍ਹ , 12 ਅਕਤੂਬਰ ( ਜੀ . ਐਮ . ਅਰੋੜਾ )- ਸਥਾਨਕ ਜੈਨ ਸਭਾ ਵਿਖੇ ਸਾਧਵੀ ਸ਼੍ਰੀ ਸੁਵਰਤ ਪ੍ਰਭਾ ਠਾਣੇ ਦੀ ਅਗਵਾਈ ਹੇਠ ਆਤਮਾ ਸ਼ੁਕਲ ਸ਼ਿਵ ਜੈਅੰਤੀ ਤਪੱਸਿਆ ਅਤੇ ਏਕਾਸ਼ਨਾ ਦਿਨ ਵਜੋਂ ਮਨਾਈ ਗਈ । ਮਹਾਂ ਸਾਧਵੀ ਸ਼੍ਰੀ ਸੁਵਰਤ ਪ੍ਰਭਾ ਨੇ ਕਿਹਾ ਕਿ ਤਿੰਨੋਂ ਮਹਾਨ ਆਤਮਾਵਾਂ ਦਾ ਜੈਨ ਸਮਾਜ ’ ਚ ਇੱਕ ਵਿਸ਼ੇਸ਼ ਸਥਾਨ ਹੈ । ਉਨ੍ਹਾਂ ਆਚਾਰੀਆ ਸਮਰਾਟ ਸ਼੍ਰੀ ਆਤਮਾ ਰਾਮ ਦੇ ਜੀਵਨ ’ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਤਪੱਸਿਆ ਅਤੇ ਸੰਜਮ ਨਾਲ ਜ਼ਹਿਰ ਨੂੰ ਅੰਮ੍ਰਿਤ ’ ਚ ਬਦਲ ਦਿੱਤਾ ਸੀ ਅਤੇ ਸਾਰਿਆਂ ਨੂੰ ਅਜਿਹੇ ਮਹਾਂਪੁਰਖਾਂ ਦੇ ਜੀਵਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ ਚ ਅਪਣਾਉਣਾ ਚਾਹੀਦਾ ਹੈ । ਬੱਚਿਆਂ ਨੇ ਆਚਾਰੀਆ ਸਮਰਾਟ ਸ਼੍ਰੀ ਆਤਮਾ ਰਾਮ ਦੇ ਜੀਵਨ ’ ਤੇ ਆਧਾਰਿਤ ਨਾਟਕ ਪੇਸ਼ ਕੀਤਾ । ਇਸ ਮੌਕੇ ਤਰਸੇਮ ਚੰਦ , ਸੰਜੀਵ ਕੁਮਾਰ ਜੈਨ , ਪ੍ਰਧਾਨ ਸੰਜੀਵ ਜੈਨ ਕਾਕਾ , ਰਿਸ਼ਭ ਜੈਨ , ਸੋਹਨ ਲਾਲ ਜੈਨ , ਪਦਮਸੇਨ ਜੈਨ , ਦੀਪਚੰਦ ਗੋਠੀ , ਮੋਨਾ ਜੈਨ , ਇੰਦੂ ਜੈਨ ਆਦਿ ਹਾਜ਼ਰ ਸਨ ।