11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ

Ad Position 21
No active advertisement
ਅਜੀਤ ਡੈਸਕ 14-05-2026
ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ¢ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਆਪਣੀ ਰਣਨੀਤੀ ਘੜਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ¢ ਇਨ੍ਹਾਂ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਬਠਿੰਡਾ ਦੀ ਸਿਆਸਤ ਵਿਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ¢ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਚੋਣ ਮੈਦਾਨ ਫਤਹਿ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ¢ ਜਿੱਥੇ ਪਾਰਟੀ ਹਾਈਕਮਾਂਡਾਂ ਵਲੋਂ ਜੇਤੂ ਉਮੀਦਵਾਰਾਂ ਦੀ ਭਾਲ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ, ਉੱਥੇ ਹੀ ਟਿਕਟਾਂ ਦੇ ਚਾਹਵਾਨਾਂ ਦੀ ਲੰਬੀ ਕਤਾਰ ਨੇ ਪਾਰਟੀ ਆਗੂਆਂ ਦੀ ਮੁਸ਼ਕਿਲ ਵਧਾ ਦਿੱਤੀ ਹੈ ¢ ਬਠਿੰਡਾ ਸ਼ਹਿਰ ਦੇ ਕੁਲ 50 ਵਾਰਡ ਹਨ ਅਤੇ ਹਰ ਵਾਰਡ ਵਿਚੋਂ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੇ ਆਪਣੇ ਦਾਅਵੇ ਪੇਸ਼ ਕੀਤੇ ਹਨ¢ ਚੋਣ ਲੜਨ ਦੇ ਚਾਹਵਾਨਾਂ ਵਲੋਂ ਪਾਰਟੀ ਦਫ਼ਤਰਾਂ ਵਿਚ ਫਾਰਮ ਜਮ੍ਹਾਂ ਕਰਵਾਉਣ ਦੀ ਹੋੜ ਲੱਗੀ ਹੋਈ ਹੈ¢ ?ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਨੂੰ ਆਪਣੀ ਪਾਰਟੀ ਵਿਚੋਂ ਟਿਕਟ ਮਿਲਣ ਦੀ ਉਮੀਦ ਘੱਟ ਰਹੀ ਹੈ, ਉਹ ਆਪਣੀ ਸਿਆਸੀ ਹੋਂਦ ਬਚਾਉਣ ਲਈ ਦੂਜੀਆਂ ਪਾਰਟੀਆਂ ਵੱਲ ਕੂਚ ਕਰ ਰਹੇ ਹਨ¢ 'ਇਧਰੋਂ-ਉਧਰ' ਜਾਣ ਦਾ ਸਿਲਸਿਲਾ ਸਿਖ਼ਰਾਂ 'ਤੇ ਹੈ¢ ਇਸ ਵਾਰ ਸਾਰੀਆਂ ਪਾਰਟੀਆਂ ਰਵਾਇਤੀ ਸਿਆਸਤਦਾਨਾਂ ਦੀ ਬਜਾਏ ਨਵੇਂ ਅਤੇ ਨÏਜਵਾਨ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਨ ਨੂੰ ਤਰਜੀਹ ਦੇ ਰਹੀਆਂ ਹਨ ਤਾਂ ਜੋ ਐਂਟੀ-ਇਨਕੰਬੈਂਸੀ (ਸੱਤਾ ਵਿਰੋਧੀ ਲਹਿਰ) ਤੋਂ ਬਚਿਆ ਜਾ ਸਕੇ¢ ?ਜਦਕਿ ਪੁਰਾਣੇ ਦਿੱਗਜ ਆਗੂ ਆਪਣੀ ਸਿਆਸੀ ਜ਼ਮੀਨ ਬਰਕਰਾਰ ਰੱਖਣ ਲਈ ਦਿਨ-ਰਾਤ ਇੱਕ ਕਰ ਰਹੇ ਹਨ¢ ਚੋਣਾਂ ਲੜਨ ਦੇ ਚਾਹਵਾਨਾਂ ਨੇ ਵਾਰਡਾਂ ਵਿਚ ਲੋਕਾਂ ਨਾਲ ਰਾਬਤਾ ਵਧਾਉਣ ਲਈ ਮੀਟਿੰਗਾਂ ਅਤੇ ਡੋਰ-ਟੂ-ਡੋਰ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ¢ ਸਾਰੀਆਂ ਸਿਆਸੀ ਧਿਰਾਂ ?ਇਨ੍ਹਾਂ ਚੋਣਾਂ ਨੂੰ ਪੰਜਾਬ ਵਿਚ ਆਗਾਮੀ ਬਣਨ ਵਾਲੀ ਸਰਕਾਰ ਦੇ ਨੀਂਹ-ਪੱਥਰ ਵਜੋਂ ਦੇਖ ਰਹੀਆਂ ਹਨ, ਜਿਸ ਲਈ ਆਮ ਆਦਮੀ ਪਾਰਟੀ ਸਰਕਾਰ ਦੀਆਂ ਉਪਲਬਧੀਆਂ ਅਤੇ ਨਵੇਂ ਚਿਹਰਿਆਂ ਦੇ ਭਰੋਸੇ ਚੋਣ ਮੈਦਾਨ ਵਿਚ ਉੱਤਰ ਰਹੀ ਹੈ ਜਦਕਿ ਕਾਂਗਰਸ ਪਾਰਟੀ ਆਪਣੇ ਪੁਰਾਣੇ ਗੜ੍ਹ ਬਚਾਉਣ ਅਤੇ ਤਜਰਬੇਕਾਰ ਉਮੀਦਵਾਰਾਂ 'ਤੇ ਟੇਕ ਰੱਖ ਰਹੀ ਹੈ | ਇਵੇਂ ਸ਼੍ਰੋਮਣੀ ਅਕਾਲੀ ਦਲ ਕੇਡਰ ਨੂੰ ਮੁੜ ਸੁਰਜੀਤ ਕਰਨ ਅਤੇ ਸਥਾਨਕ ਮੁੱਦਿਆਂ 'ਤੇ ਕੇਂਦਰਿਤ ਹੋ ਕੇ ਚੋਣ ਰਣਨੀਤੀ ਘੜ ਰਿਹਾ ਹੈ | ਜਦਕਿ ਭਾਜਪਾ ਸ਼ਹਿਰੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਨਵੀਂ ਰਣਨੀਤੀ ਤਹਿਤ ਸਰਗਰਮ ਹੋ ਰਹੀ ਹੈ | ਬਠਿੰਡਾ ਦੀਆਂ ਇਹ ਸਥਾਨਕ ਚੋਣਾਂ ਇਸ ਵਾਰ ਬੇਹੱਦ ਦਿਲਚਸਪ ਹੋਣ ਜਾ ਰਹੀਆਂ ਹਨ¢ ਜਿੱਥੇ ਪਾਰਟੀਆਂ ਲਈ ਬਗ਼ਾਵਤ ਨੂੰ ਰੋਕਣਾ ਵੱਡੀ ਚੁਣÏਤੀ ਹੈ, ਉੱਥੇ ਹੀ ਨਵੇਂ ਚਿਹਰਿਆਂ ਦੀ ਆਮਦ ਸਿਆਸੀ ਸਮੀਕਰਨਾਂ ਨੂੰ ਬਦਲ ਸਕਦੀ ਹੈ ¢ ਹੁਣ ਦੇਖਣਾ ਇਹ ਹੋਵੇਗਾ ਕਿ ਜਨਤਾ ਕਿਸ ਦੇ ਸਿਰ 'ਤੇ ਜਿੱਤ ਦਾ ਤਾਜ ਸਜਾਉਂਦੀ ਹੈ¢ ਇਹ ਵੋਟਾਂ 26 ਮਈ ਨੂੰ ਪੈਣੀਆਂ ਹਨ, ਜਿਨ੍ਹਾਂ ਵਿਚ ਬਠਿੰਡਾ ਦੇ 2 ਲੱਖ 25 ਹਜਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ |
ਬਠਿੰਡਾ ਦੇ ਲੋਕ ਵਿਕਾਸ ਦੇ ਨਾਂਅ 'ਤੇ ਆਪ ਨੂੰ ਵੋਟਾਂ ਪਾਉਣਗੇ- ਮਹਿਤਾ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਆਪ ਦੇ ਮੇਅਰ ਪਦਮਜੀਤ ਮਹਿਤਾ ਦੀ ਅਗਵਾਈ ਹੇਠਾਂ ਕੁਝ ਸਮੇਂ ਅੰਦਰ ਬਠਿੰਡਾ ਦਾ ਰਿਕਾਰਡ ਤੋੜ ਵਿਕਾਸ ਹੋਇਆ ਤੇ ਲੋਕ ਵਿਕਾਸ ਦੀ ਇਸ ਗੱਡੀ ਨੂੰ ਅੱਗੇ ਤੋਰਨ ਲਈ ਨਗਰ ਨਿਗਮ ਚੋਣਾਂ ਵਿਚ ਮੁੜ ਆਪ ਦੇ ਹੱਥ ਮਜਬੂਤ ਕਰਨਗੇ | ਮਹਿਤਾ ਨੇ ਇਹ ਸ਼ਬਦ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ |
Ad Position 22
No active advertisement
ਪਿਛਲੀ ਖ਼ਬਰ ਸਿੱਧੀ ਖ਼ਾਤੇ 'ਚ ਰਾਸ਼ੀ ਪਾਉਣ ਲਈ ਦਫ਼ਤਰ ਲਹਿਰਾ ਮੁਹੱਬਤ ਵਲੋਂ ਬਕਾਇਦਾ ਕਾਰਵਾਈ ਕਰ ਦਿੱਤੀ - ਦਫ਼ਤਰੀ ਕਲਰਕ <br/>... ਅਗਲੀ ਖ਼ਬਰ ਡਾ. ਨਾਗਪਾਲਜ਼ ਪੰਜਾਬ ਪਬਲਿਕ ਕਾਲਜ ਆਫ਼ ਨਰਸਿੰਗ 'ਚ 'ਨਰਸ' ਦਿਵਸ ਮਨਾਇਆ
Ad Position 24