11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਿੱਧੀ ਖ਼ਾਤੇ 'ਚ ਰਾਸ਼ੀ ਪਾਉਣ ਲਈ ਦਫ਼ਤਰ ਲਹਿਰਾ ਮੁਹੱਬਤ ਵਲੋਂ ਬਕਾਇਦਾ ਕਾਰਵਾਈ ਕਰ ਦਿੱਤੀ - ਦਫ਼ਤਰੀ ਕਲਰਕ <br/> -ਮਾਮਲਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰਾਸ਼ੀ ਸਮੇਂ ਸਿਰ ਨਾ ਮਿਲਣ ਦਾ- ਦਰਜਨ ਤੋਂ ਵਧੇਰੇ ਲੋੜਵੰਦ ਪਰਿਵਾਰ ਨਵੇਂ ਮਕਾਨ ਬਣਾਉਣ ਦੇ ਚੱਕਰ 'ਚ ਹੋਏ ਬੇਘਰ

Ad Position 21
No active advertisement
ਲਹਿਰਾ ਮੁਹੱਬਤ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਸਾਰੀ ਅਧੀਨ ਰੁਕੇ ਮਕਾਨਾਂ ਦੇ ਕੰਮ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ, ਨਾਲ ਗੁਰਪ੍ਰੀਤ ਸਿੰਘ ਦਾਊਕਾ ਤੇ ਹੋਰ | ਮਕਾਨ ਉਸਾਰੀ ਨਾ ਹੋਣ ਕਾਰਨ ਤਰਪਾਲ ਦਾ ਤੰਬੂ ਲਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਪਰਿਵਾਰ ਤੇ ਕਈ ਛੱਤਾਂ 'ਤੇ ਰੁਕੇ ਮਕਾਨ | ਤਸਵੀਰਾਂ : ਸੁਖਪਾਲ ਸਿੰਘ ਸੁੱਖੀ <br/> 14-05-2026
ਲਹਿਰਾ ਮੁਹੱਬਤ, 13 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਦਫ਼ਤਰ ਲਹਿਰਾ ਮੁਹੱਬਤ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੀਤੀ 12 ਦਸੰਬਰ 2025 ਨੂੰ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਵਲੋਂ ਕਰੀਬ 175 ਲੋੜਵੰਦ ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਲਈ 2.50 ਲੱਖ ਰੁਪਏ ਪ੍ਰਤੀ ਪਰਿਵਾਰ ਰਾਸ਼ੀ ਦੇਣੀ ਸੀ | ਜਦੋਂ ਕਿ ਬੀਤੇ ਸਮੇਂ ਵਿੱਚ ਬਹੁਤ ਸਾਰੇ ਮਕਾਨ ਬਣੇ ਹਨ, ਪਰ ਇਨ੍ਹਾਂ ਦਰਜਨ ਤੋਂ ਵੱਧ ਲੋੜਵੰਦ ਪਰਿਵਾਰਾਂ ਨੇ ਨਵੇਂ ਮਕਾਨ ਬਣਨ ਦੇ ਚੱਕਰ ਵਿਚ ਦਫ਼ਤਰ ਵਲੋਂ ਜਾਰੀ ਪੱਤਰ ਦੇ ਭਰੋਸੇ ਆਪਣੇ ਪੁਰਾਣੇ ਮਕਾਨ ਢਾਹ ਦਿੱਤੇ ਤੇ ਨਵੇਂ ਮਕਾਨ ਲਈ ਨੀਂਹਾਂ ਭਰ ਦਿੱਤੀਆਂ, ਜਿਸ 'ਚੋਂ ਕਈ ਪਰਿਵਾਰਾਂ ਨੂੰ ਹੁਣ ਤੱਕ ਕੋਈ ਰਾਸ਼ੀ ਨਹੀਂ ਮਿਲੀ ਕਈ ਵਾਰਡਾਂ ਵਿਚ 10 ਪਰਿਵਾਰਾਂ ਨੂੰ ਹੁਣ ਤੱਕ 1.50 ਲੱਖ ਰਾਸ਼ੀ ਮਿਲੀ ਹੈ ਤੇ ਕਰੀਬ 60 ਪਰਿਵਾਰਾਂ ਨੂੰ 50 ਹਜ਼ਾਰ ਰਾਸ਼ੀ ਜਾਰੀ ਹੋਈ | ਜਿਸ ਨੂੰ ਮਿਲਿਆਂ ਕਰੀਬ 2-3 ਮਹੀਨੇ ਦਾ ਸਮਾਂ ਗੁਜ਼ਰ ਗਿਆ ਹੈ | ਜਦੋਂ ਲਗਭਗ ਦਰਜਨ ਤੋਂ ਵੱਧ ਪਰਿਵਾਰ ਇਸ ਸਥਿਤੀ ਵਿਚ ਫਸੇ ਚੁੱਕੇ ਹਨ ਕਿ ਦਫ਼ਤਰ ਦੇ ਭਰੋਸੇ ਮੁਤਾਬਿਕ 50 ਹਜ਼ਾਰ ਰਾਸ਼ੀ ਮਿਲਣ ਮਗਰੋਂ ਕੋਈ ਪੈਸਾ ਨਹੀਂ ਮਿਲਿਆ ਮਕਾਨ ਉਸਾਰੀ ਦਾ ਕੰਮ ਰੁਕਿਆ ਨੂੰ ਦੋ ਮਹੀਨੇ ਹੋ ਚੁੱਕੇ ਹਨ | ਮਕਾਨ ਜਿਨ੍ਹਾਂ ਸੀ ਉਨ੍ਹਾਂ ਢਾਹ ਦਿੱਤਾ ਹੈ ਤੇ ਕਈ ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ | ਇਸ ਸੰਬੰਧੀ ਸਮੱਸਿਆ ਦਾ ਸਾਹਮਣਾ ਕਰ ਰਹੇ ਲਖਵਿੰਦਰ ਸਿੰਘ, ਕਰਮਜੀਤ ਕੌਰ, ਸੁਖਜੀਤ ਸਿੰਘ, ਰਾਜਵਿੰਦਰ ਸਿੰਘ, ਸਰਬਜੀਤ ਕੌਰ, ਬੇਅੰਤ ਸਿੰਘ, ਜਸਪਾਲ ਕੌਰ, ਬਲਵੀਰ ਸਿੰਘ, ਸਰਬਜੀਤ ਕੌਰ, ਗੁਰਪ੍ਰੀਤ ਸਿੰਘ, ਦਲਬਾਰਾ ਸਿੰਘ ਕੁਲਵਿੰਦਰ ਕੌਰ ਤੇ ਜਸਮੇਲ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਕੀਮ ਤਹਿਤ 50 ਹਜ਼ਾਰ ਰਾਸ਼ੀ ਜਾਰੀ ਕੀਤੀ ਗਈ ਹੈ | ਜਿਸ ਕਰਕੇ ਅਸੀਂ ਮਕਾਨ ਸ਼ੁਰੂ ਕਰ ਲਏ ਬਿਨਾਂ ਪੈਸਿਆਂ ਤੋਂ ਕੰਮ ਬੰਦ ਕਰ ਦਿੱਤਾ ਹੈ | ਜਿਸ ਨੂੰ ਹੁਣ ਲਗਭਗ 2-3 ਮਹੀਨੇ ਬੀਤ ਚੁੱਕੇ ਹਨ | ਅਸੀਂ ਆਪਣੇ ਪੁਰਾਣੇ ਮਕਾਨ ਵੀ ਢਾਹ ਦਿੱਤੇ ਹਨ | ਹੁਣ ਕਈ ਪਰਿਵਾਰ ਤੰਬੂ ਲਾ ਕੇ ਨੀਲੀ ਛੱਤ ਹੇਠਾਂ ਪੁਰਾਣੇ ਅੱਧ ਅਧੂਰੇ ਕਮਰਿਆਂ ਦੇ ਆਸਰੇ ਰਹਿਣ ਲਈ ਮਜਬੂਰ ਹਨ | ਕਈ ਪਰਿਵਾਰਾਂ ਕੋਲ ਰਹਿਣ ਲਈ ਹੋਣ ਕਮਰਾ ਨਾ ਹੋਣ ਕਾਰਨ ਕਿਰਾਏ ਦੇ ਮਕਾਨ ਵਿਚ ਰਹਿਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਵੀ ਮਕਾਨ ਪੂਰਾ ਨਹੀਂ ਕਰ ਸਕਦੇ ਕਿਉਂਕਿ ਸਾਰੇ ਪਰਿਵਾਰ ਦਿਹਾੜੀ ਮਜ਼ਦੂਰੀ ਕਰਨ ਵਾਲੇ ਹਨ | ਇਸ ਬਾਬਤ ਕਈ ਵਾਰ ਨਗਰ ਪੰਚਾਇਤ ਦਫ਼ਤਰ ਜਾ ਚੁੱਕੇ ਹਨ | ਜਿੱਥੇ ਉਨ੍ਹਾਂ ਕਿਹਾ ਕਿ ਦਫ਼ਤਰ ਵਲੋਂ ਇਹੀ ਕਿਹਾ ਜਾਂਦਾ ਹੈ ਕਿ ਸਾਡੇ ਵਲੋਂ ਕਾਰਵਾਈ ਕਰ ਦਿੱਤੀ ਗਈ | ਰਾਸ਼ੀ ਪਹਿਲਾਂ ਵਾਂਗ ਤੁਹਾਡੇ ਖਾਤੇ ਵਿਚ ਆਵੇਗੀ | ਇਸ ਸਥਿਤੀ ਵਿਚ ਗੁਰਪ੍ਰੀਤ ਸਿੰਘ ਦਾਊਕਾ ਤੇ ਸਮੂਹ ਪੀੜਿਤ ਪਰਿਵਾਰਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਕਾਨ ਤਿਆਰ ਕਰਨ ਲਈ ਜਲਦ ਰਾਸ਼ੀ ਜਾਰੀ ਕੀਤੀ ਜਾਵੇ | ਇਸ ਸੰਬੰਧੀ ਨਗਰ ਪੰਚਾਇਤ ਦਫ਼ਤਰ ਦੇ ਕਲਰਕ ਸੁਰੇਸ਼ ਕੁਮਾਰ ਨਾਲ ਰਾਬਤਾ ਕੀਤਾ ਉਨ੍ਹਾਂ ਕਿਹਾ ਕਿ ਵਿਭਾਗ ਦਾ ਪੋਰਟਲ ਬਦਲਿਆ ਹੈ, ਜਿਸ ਕਰਕੇ ਸਮੱਸਿਆ ਆਈ ਹੈ | ਅਸੀਂ ਦੁਬਾਰਾ ਸਬੰਧਿਤ ਫਾਈਨਾਂਸ ਡਿਪਾਰਟਮੈਂਟ ਦੇ ਚੰਡੀਗੜ੍ਹ ਦਫ਼ਤਰ ਨੂੰ ਲਿਖਤੀ ਕਾਰਵਾਈ ਕਰਕੇ ਜਲਦ ਰਾਸ਼ੀ ਇਨ੍ਹਾਂ ਪਰਿਵਾਰਾਂ ਨੂੰ ਜਾਰੀ ਕਰਨ ਦੇ ਹੱਲ ਲਈ ਭੇਜ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰਾਸ਼ੀ ਸਮੇਂ ਸਿਰ ਨਾ ਮਿਲਣ ਦਾ- ਦਰਜਨ ਤੋਂ ਵਧੇਰੇ ਲੋੜਵੰਦ ਪਰਿਵਾਰ ਨਵੇਂ ਮ... ਅਗਲੀ ਖ਼ਬਰ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ
Ad Position 24