ਰਾਮਪੁਰਾ ਫੂਲ, 6 ਜੂਨ (ਹੇਮੰਤ ਕੁਮਾਰ ਸ਼ਰਮਾ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਬਠਿੰਡਾ ਬਲਾਕ ਫੂਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ, ਜਿਸ ਦੀ ਅਗਵਾਈ ਬਲਾਕ ਫੂਲ ਦੇ ਪ੍ਰਧਾਨ ਅਮਨਦੀਪ ਸਿੰਘ ਗੱਗੀ ਨੇ ਕੀਤੀ | ਜਿਸ ਵਿਚ ਸਹਿਕਾਰੀ ਬੈਂਕਾਂ, ਪਾਣੀ ਅਤੇ ਸੰਵੇਦਨਸ਼ੀਲ ਮੁੱਦੇ ਵਿਚਾਰੇ ਗਏ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਰਾਜ ਭਵਨ ਵੱਲੋਂ ਪੈਦਲ ਮਾਰਚ 15 ਮਈ ਨੂੰ ਐਸ ਕੇ ਐਮ ਦੇ ਸੱਦੇ 'ਤੇ ਕਿਸਾਨਾਂ ਵਲੋਂ ਤੋੜੇ ਜਾ ਰਹੇ ਬੈਰੀਕੇਟਾਂ ਦੌਰਾਨ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਨਾਲ ਕਿਸਾਨਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਤਸ਼ੱਦਦ ਕੀਤਾ ਗਿਆ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਵਲੋਂ 2600 ਅਪਰੈਂਟਿਸ ਯੂਨੀਅਨ ਦੇ ਨੌਜਵਾਨਾਂ 'ਤੇ ਪਟਿਆਲਾ ਵਿਖੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ 'ਤੇ ਪੰਜਾਬ ਪੁਲਿਸ ਵਲੋਂ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ | ਇਸ ਮੀਟਿੰਗ ਵਿਚ ਮਨਦੀਪ ਸਿੰਘ ਘੰਡਾਬੰਨਾ ਬਲਾਕ ਖਜ਼ਾਨਚੀ, ਬਿੱਕਰ ਸਿੰਘ ਘੰਡਾਬੰਨਾ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਕਾਂਗੜ ਪਿੰਡ ਪ੍ਰਧਾਨ, ਕਿਰਪਾਲ ਸਿੰਘ ਪਿੰਡ ਪ੍ਰਧਾਨ ਕੋਠੇ ਸੁਖਾਨੰਦ ਭਾਈਰੂਪਾ, ਰਾਜੂ ਸਿੰਘ ਪਿੰਡ ਫੂਲੇਵਾਲਾ, ਗੁਰਪ੍ਰੀਤ ਸਿੰਘ ਹਰਨਾਮ ਸਿੰਘ ਵਾਲਾ ਪਿੰਡ ਪ੍ਰਧਾਨ, ਪੁਸ਼ਵਿੰਦਰ ਸਿੰਘ ਪਿੰਡ ਪ੍ਰਧਾਨ ਆਦਮਪੁਰਾ, ਸਾਧੂ ਸਿੰਘ ਪ੍ਰਧਾਨ ਪਿੰਡ ਸੰਧੂ ਖੁਰਦ, ਸੁਖਪਾਲ ਸਿੰਘ ਪਾਲੀ ਮੀਤ ਪ੍ਰਧਾਨ ਬਲਾਕ ਆਦਿ ਹਾਜ਼ਰ ਸਨ |
ਭਾਕਿਯੂ ਡਕੌਂਦਾ ਬਲਾਕ ਫੂਲ ਦੀ ਮੀਟਿੰਗ ਹੋਈ <br/>
ਅਜੀਤ ਡੈਸਕ
07-06-2026