07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਰਾਸਤੀ ਬੂਟੇ ਲਗਾਏ <br/>

Ad Position 21
No active advertisement
ਸਕੂਲ ਮਹਿਮਾ ਸਰਜਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਵਿਰਾਸਤੀ ਬੂਟੇ ਲਗਾਉਂਦੇ ਹੋਏ ਲੈਕਚਰਾਰ ਬਲਜਿੰਦਰ ਸਿੰਘ ਅਤੇ ਵਿਦਿਆਰਥੀ ¢ ਤਸਵੀਰ: ਬਲਦੇਵ ਸੰਧੂ¢ <br/> 07-06-2026
ਮਹਿਮਾ ਸਰਜਾ, 6 ਜੂਨ (ਬਲਦੇਵ ਸੰਧੂ)- ਧਰਤੀ ਨੂੰ ਹਰਿਆ-ਭਰਿਆ ਰੱਖਣ ਦਾ ਪ੍ਰਣ ਦੁਹਰਾਉਂਦਿਆਂ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ¢ ਵਾਤਾਵਰਣਕ ਸੰਤੁਲਨ ਅਤੇ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਦੇ ਸੰਕਲਪ ਤਹਿਤ ਸਕੂਲ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ ¢ ਇਹ ਪ੍ਰੋਗਰਾਮ ਇੰਚਾਰਜ ਪਿ੍ੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਅਤੇ 'ਬਾਇਓਲੋਜੀ ਹੌਬੀ ਕਲੱਬ' ਵਲੋਂ ਲੈਕਚਰਾਰ ਬਾਇਓਲੋਜੀ ਬਲਜਿੰਦਰ ਸਿੰਘ ਦੀ ਦੇਖ-ਰੇਖ 'ਚ ਉਲੀਕਿਆ ਗਿਆ ¢ ਇਸ ਮੌਕੇ ਸਕੂਲ ਦੇ ਵਿਹੜੇ 'ਚ ਬੋਹੜ, ਪਿੱਪਲ, ਨਿੰਮ ਤੇ ਟਾਹਲੀ ਵਰਗੇ ਪੁਰਾਤਨ ਵਿਰਾਸਤੀ ਰੁੱਖਾਂ ਦੀ ਲਵਾਈ ਕਰਕੇ ਕੁਦਰਤ ਨਾਲ ਸਾਂਝ ਪੁਗਾਈ ਗਈ ¢ ਆਪਣੇ ਪ੍ਰੇਰਨਾਦਾਇਕ ਸੰਬੋਧਨ 'ਚ ਪਿ੍ੰਸੀਪਲ ਨਿਰਮਲਜੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਰਾਖੀ ਕੇਵਲ ਸਰਕਾਰੀ ਨੀਤੀਆਂ ਦੀ ਮੁਥਾਜ ਨਹੀਂ, ਸਗੋਂ ਹਰ ਨਾਗਰਿਕ ਦੀ ਨਿੱਜੀ ਜ਼ਿੰਮੇਵਾਰੀ ਅਤੇ ਸਮਾਜਿਕ ਭਾਗੀਦਾਰੀ ਨਾਲ ਹੀ ਸੰਭਵ ਹੈ¢ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀ ਅਮੀਰ ਜੈਵਿਕ ਵਿਭਿੰਨਤਾ ਅਤੇ ਵਿਰਾਸਤੀ ਬਨਸਪਤੀ ਨੂੰ ਸੰਭਾਲਣ ਲਈ 'ਬਾਇਓਲੋਜੀ ਹÏਬੀ ਕਲੱਬ' ਵਲੋਂ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ¢ ਸਮਾਗਮ ਦੇ ਅੰਤ 'ਚ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਦਾ ਪ੍ਰਣ ਲਿਆ ¢ ਇਸ ਮੌਕੇ 'ਬਾਇਉਲੋਜੀ ਹੌਬੀ ਕਲੱਬ' ਦੇ ਮੈਂਬਰ ਗਗਨਪ੍ਰੀਤ ਸਿੰਘ, ਗੁਰਜੋਤ ਸਿੰਘ, ਸਿਮਰਜੀਤ ਸਿੰਘ, ਹਿਮਾਂਸ਼ੂ, ਅਰਮਾਨ ਸਿੰਘ ਅਤੇ ਜਸ਼ਨਦੀਪ ਸਿੰਘ ਨੇ ਸਰਗਰਮ ਭੂਮਿਕਾ ਨਿਭਾਈ¢ ਸਮਾਗਮ ਨੇ ਨੌਜਵਾਨ ਪੀੜ੍ਹੀ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਨੂੰ ਨਵਾਂ ਉਤਸ਼ਾਹ ਪ੍ਰਦਾਨ ਕੀਤਾ ¢

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦਿਵਸ' ਨੂੰ ਸਮਰਪਿਤ ਕਰਕੇ ਚੜ੍ਹਦੀਕਲਾ ਕਲੱਬ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ <br/> ਅਗਲੀ ਖ਼ਬਰ ਭਾਕਿਯੂ ਡਕੌਂਦਾ ਬਲਾਕ ਫੂਲ ਦੀ ਮੀਟਿੰਗ ਹੋਈ <br/>
Ad Position 24